• Home
  • »
  • News
  • »
  • national
  • »
  • MAHARASHTRA 148 BED ISOLATION FACILITY TO COME UP AT KASTURBA HOSPITAL

ਕੋਰੋਨਾ ਵਾਇਰਸ ਦੇ ਕਹਿਰ ਕਾਰਨ ਬੀਐਮਸੀ ਚੁੱਕਣ ਜਾ ਰਹੀ ਹੈ ਵੱਡਾ ਕਦਮ

ਬੀਐਮਸੀ ਨੇ ਕਸਤੂਰਬਾ ਹਸਪਤਾਲ (Kasturba hospital)  ’ਚ ਆਈਸੋਲੇਸ਼ਨ ਬੇਡਸ ਦੀ ਗਿਣਤੀ ਵਧਾ ਕੇ 120 ਨਵੇਂ ਬੇਡ ਲਗਾਉਣ ਦਾ ਫੈਸਲਾ ਲਿਆ ਹੈ।

 ਕੋਰੋਨਾ ਵਾਇਰਸ ਦੇ ਕਹਿਰ ਕਾਰਨ ਬੀਐਮਸੀ (BMC) ਚੁੱਕਣ ਜਾ ਰਹੀ ਹੈ ਵੱਡਾ ਕਦਮ,

ਕੋਰੋਨਾ ਵਾਇਰਸ ਦੇ ਕਹਿਰ ਕਾਰਨ ਬੀਐਮਸੀ (BMC) ਚੁੱਕਣ ਜਾ ਰਹੀ ਹੈ ਵੱਡਾ ਕਦਮ,

  • Share this:
    ਕੋਰੋਨਾ ਵਾਇਰਸ  (Coronavirus) ਦੇ ਕਹਿਰ ਦੇ ਕਾਰਨ ਬੀਐਮਸੀ (BMC) ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਬੀਐਮਸੀ ਨੇ ਕਸਤੂਰਬਾ ਹਸਪਤਾਲ (Kasturba hospital)  ’ਚ ਆਈਸੋਲੇਸ਼ਨ ਬੇਡਸ ਦੀ ਗਿਣਤੀ ਵਧਾ ਕੇ 120 ਨਵੇਂ ਬੇਡ ਲਗਾਉਣ ਦਾ ਫੈਸਲਾ ਲਿਆ ਹੈ। ਨਵੇਂ ਬੇਡ ਲੱਗਣ ਨਾਲ ਇਨ੍ਹਾਂ ਦੀ ਗਿਣਤੀ ਵਧਕੇ 148 ਹੋ ਜਾਵੇਗੀ। ਜੇਕਰ ਦੇਖਿਆ ਜਾਵੇ ਤਾ ਕਸਤੂਰਬਾ ਹਸਪਤਾਲ ਆਈਸੋਲੇਸ਼ਨ ਬੇਡਸ (Isolation Facility) ਦੇ  ਮਾਮਲੇ ਚ ਕਸਤੂਰਬਾ ਦੇਸ਼ ਦਾ ਸਭ ਤੋਂ ਵੱਡਾ ਹਸਪਤਾਲ ਬਣ ਜਾਵੇਗਾ। ਸਰਕਾਰ ਦੀ ਇਸ ਯੋਜਨਾ ਨੂੰ ਲਗਭਗ ਡੇਢ ਸਾਲ ’ਚ ਪੂਰਾ ਕਰ ਲਿਆ ਜਾਵੇਗਾ।

    ਇਹ ਹੈ ਯੋਜਨਾ ਦਾ ਮੁੱਖ ਟੀਚਾ

    ਬੀਐਮਸੀ ਨੇ ਮੰਗਲਵਾਰ ਨੂੰ 148 ਬੇਡ ਦੇ ਨਾਲ ਛੂਤ ਵਾਲੀ ਬੀਮਾਰੀਆਂ ਤੋਂ ਬਚਾਅ ਲਈ ਇਹ ਯੋਜਨਾ ਬਣਾਈ ਗਈ ਹੈ। ਹਸਪਤਾਲ ਨੂੰ ਅਪਗ੍ਰੇਡ ਕਰਨ ਦੇ ਲਈ 65 ਕਰੋੜ ਰੁਪਏ ਦਾ ਪਲਾਨ ਤਿਆਰ ਕੀਤਾ ਗਿਆ ਹੈ। ਇਸੇ ਨਾਲ ਹੀ ਹਸਪਤਾਲ ਚ ਮੌਜੂਦ ਆਈਸੋਲੇਸ਼ਨ ਵਾਰਡ ਨੂੰ ਵਧਿਆ ਬਣਾਉਣ ਦੇ ਲਈ 2 ਕਰੋੜ ਰੁਪਏ ਦਾ ਮਤਾ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਇਕ ਟੀਮ ਨੇ ਸਲਾਹ ਦਿੱਤੀ ਸੀ ਕਿ ਮੌਜੂਦਾ ਸੁਵੀਧਾ ’ਚ ਸੁਧਾਰ ਕੀਤੇ ਜਾਵੇ। ਨਾਲ ਹੀ ਬੀਐਮਸੀ ਸਿਹਤ ਵਿਭਾਗ ਨੇ ਇਹ ਵੀ ਕਿਹਾ ਕਿ ਅਸੀਂ ਆਪਣੀ ਯੋਜਨਾਵਾਂ ਚ ਕੁਝ ਬਦਲਾਅ ਕੀਤੇ ਹਨ ਅਤੇ ਹੁਣ 148 ਬੇਡ ਇਕ ਵੱਖ ਬਿਲਡਿੰਗ ਚ ਲਗਾਉਣ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀ ਕਿਹਾ ਕਿ ਇਹ ਸਾਰੇ ਬੇਡ ਆਈਸੋਲੇਸ਼ਨ ਬੇਡਸ ਹੋਣਗੇ। ਕੇਂਦਰ ਸਰਕਾਰ ਵੱਲੋਂ ਸਾਨੂੰ ਹਸਪਤਾਲ ਚ ਕੋਰੋਨਾ ਵਾਇਰਸ ਦੀ ਟੇਸਟਿੰਗ ਦੀ ਮਨਜੂਰੀ ਮਿਲ ਗਈ ਹੈ।
    Published by:Ashish Sharma
    First published: