Home /News /national /

ਮਹਾਰਾਸ਼ਟਰ ਦੇ 28 ਜ਼ਿਲ੍ਹਿਆਂ 'ਚ ਹੜ੍ਹਾਂ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 105 ਤੱਕ ਪੁੱਜੀ

ਮਹਾਰਾਸ਼ਟਰ ਦੇ 28 ਜ਼ਿਲ੍ਹਿਆਂ 'ਚ ਹੜ੍ਹਾਂ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 105 ਤੱਕ ਪੁੱਜੀ

 ਮਹਾਰਾਸ਼ਟਰ ਦੇ 28 ਜ਼ਿਲ੍ਹਿਆਂ 'ਚ ਹੜ੍ਹਾਂ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 105 ਤੱਕ ਪੁੱਜੀ (ANI Photo)

ਮਹਾਰਾਸ਼ਟਰ ਦੇ 28 ਜ਼ਿਲ੍ਹਿਆਂ 'ਚ ਹੜ੍ਹਾਂ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 105 ਤੱਕ ਪੁੱਜੀ (ANI Photo)

  • Share this:

    ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸ ਕੁਦਰਤੀ ਆਫ਼ਤ ਕਾਰਨ ਸੂਬੇ ਵਿੱਚ ਹੁਣ ਤੱਕ 105 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਦੇ ਕੁੱਲ 28 ਜ਼ਿਲ੍ਹੇ ਭਾਰੀ ਮੀਂਹ ਕਾਰਨ ਹੜ੍ਹਾਂ ਨਾਲ ਪ੍ਰਭਾਵਿਤ ਹਨ।

    ਇਨ੍ਹਾਂ ਵਿੱਚ ਪੁਣੇ, ਸਤਾਰਾ, ਨਾਸਿਕ, ਸੋਲਾਪੁਰ, ਜਲਗਾਓਂ, ਅਹਿਮਦਨਗਰ, ਬੀਡ, ਲਾਤੂਰ, ਵਾਸ਼ਿਮ, ਯਵਤਮਾਲ, ਧੂਲੇ, ਜਾਲਨਾ, ਅਕੋਲਾ, ਬੁਲਢਾਨਾ, ਭੰਡਾਰਾ, ਨਾਗਪੁਰ, ਨੰਦੂਰਬਾਰ, ਮੁੰਬਈ ਉਪਨਗਰ, ਪਾਲਘਰ, ਠਾਣੇ, ਨਾਂਦੇੜ, ਅਮਰਾਵਤੀ, ਵਰਧਾ, ਰਤਨਾਗਿਰੀ ਸ਼ਾਮਲ ਹਨ।

    ਇਨ੍ਹਾਂ ਜ਼ਿਲ੍ਹਿਆਂ ਵਿੱਚ 1 ਜੂਨ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਇਨ੍ਹਾਂ ਹਿੱਸਿਆਂ ਵਿੱਚ ਔਸਤਨ 24.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੀਂਹ ਅਤੇ ਹੜ੍ਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਸੱਤ ਲੋਕ ਲਾਪਤਾ ਹਨ ਅਤੇ 69 ਲੋਕ ਜ਼ਖ਼ਮੀ ਹੋਏ ਹਨ।

    ਮਹਾਰਾਸ਼ਟਰ ਦੇ ਕੁੱਲ 275 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਸੂਬੇ 'ਚ ਬਾਰਿਸ਼ ਕਾਰਨ ਵੱਖ-ਵੱਖ ਜ਼ਿਲਿਆਂ 'ਚ ਹੁਣ ਤੱਕ 44 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ 1368 ਘਰਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ।

    ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਹੁਣ ਤੱਕ 11836 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। 189 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਨਕ ਪ੍ਰਸ਼ਾਸਨ ਵੱਲੋਂ 73 ਹੜ੍ਹ ਰਾਹਤ ਕੈਂਪ ਚਲਾਏ ਜਾ ਰਹੇ ਹਨ।

    ਰਾਜ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ ਕੇਂਦਰ ਵੱਲੋਂ NDRF ਦੀਆਂ 12 ਟੀਮਾਂ ਭੇਜੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਐੱਨਡੀਆਰਐੱਫ ਦੀਆਂ 2-2 ਟੀਮਾਂ ਠਾਣੇ, ਰਤਨਾਗਿਰੀ, ਕੋਲਹਾਪੁਰ, ਮੁੰਬਈ ਵਿੱਚ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਐਨਡੀਆਰਐਫ ਦੀਆਂ 1-1 ਟੀਮਾਂ ਪਾਲਘਰ, ਸਤਾਰਾ, ਰਾਏਗੜ੍ਹ ਅਤੇ ਸਿੰਧੂਦੁਰਗ ਵਿੱਚ ਮੈਦਾਨ ਵਿੱਚ ਹਨ।

    Published by:Gurwinder Singh
    First published:

    Tags: Heavy rain fall, Maharashtra