• Home
  • »
  • News
  • »
  • national
  • »
  • MAHARASHTRA 8 DEAD AND 28 INJURED AFTER BLAST IN CHEMICAL COMPANY

 ਮਹਾਰਾਸ਼ਟਰ ਦੇ ਧੁਲੇ ਵਿਚ ਕੈਮੀਕਲ ਫੈਕਟਰੀ ’ਚ ਵਿਸਫੋਟ, 12 ਮੌਤਾਂ, 35 ਜ਼ਖਮੀ

  • Share this:
    ਮਹਾਰਾਸ਼ਟਰ ਦੇ ਧੁਲੇ ਵਿਚ ਇਕ ਕੈਮੀਕਲ ਫੈਕਟਰੀ ਵਿਚ ਧਮਾਕਾ ਹੋਇਆ। ਇਸ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਰ ਹੋ ਗਈ ਅਤੇ 35ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਧਮਾਕੇ ਤੋਂ ਬਾਅਦ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



    ਘਟਨਾ ਤੋਂ ਬਾਅਦ ਫੈਕਟਰੀ ਦੇ ਅਧਿਕਾਰੀ, ਕਰਮਚਾਰੀਆਂ, ਸਥਾਨਕ ਲੋਕਾਂ ਅਤੇ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ  ਨੇ ਮੌਕੇ ਤੇ ਪੁਜ ਕੇ ਰਾਹਤ ਕਾਰਜਾਂ ਵਿਚ ਲੱਗੇ ਹਨ। ਇਸ ਦੌਰਾਵ 40 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਮ੍ਰਿਤਕਾਂ ਵਿਚ ਮਹਿਲਾਂ ਅਤੇ ਪੁਰਸ਼ ਦੋਵੇਂ ਕਰਮਚਾਰੀ ਸ਼ਾਮਿਲ ਹਨ। ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿਚੋਂ ਜਹਿਰੀਲੀਆਂ ਗੈਸਾਂ ਅਤੇ ਧੂੰਆ ਨੇੜਲੇ ਪਿੰਡਾਂ ਵਿਚ ਫੈਲਣ ਨਾਲ ਖਤਰਾ ਵੱਧ ਗਿਆ ਹੈ।

    Maharashtra Chief Minister Devendra Fadnavis expresses grief over loss of lives in explosion at a chemical factory near Shirpur in Dhule dist. He announces an ex-gratia of Rs 5 Lakh each to the next of the kin of the deceased. The death toll has risen to 12,till now. (file pic) pic.twitter.com/l08xbCskJj

    ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਮੌਤ ਉਪਰ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਜੀਆਂ ਨੂੰ 5-5 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ।
    First published: