• Home
 • »
 • News
 • »
 • national
 • »
 • MAHARASHTRA AURANGABAD HONOR KILLING CASE BROTHER CHOPPED OFF HIS SISTERS HEAD

ਭਰਾ ਨੇ ਮਾਪਿਆਂ ਦੀ ਮਰਜ਼ੀ ਖਿਲਾਫ ਵਿਆਹ ਕਵਾਉਣ ਵਾਲੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

 • Share this:
  ਮਹਾਰਾਸ਼ਟਰ (Maharashtra) ਦੇ ਔਰੰਗਾਬਾਦ (Aurangabad) ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ 19 ਸਾਲਾ ਲੜਕੀ ਦਾ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਉਣ ਦੇ ਦੋਸ਼ 'ਚ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਪੀੜਤ ਲੜਕੀ ਦੇ ਭਰਾ ਅਤੇ ਮਾਂ ਨੇ ਅੰਜਾਮ ਦਿੱਤਾ ਹੈ।

  ਪਰਿਵਾਰ ਦੇ ਵਿਰੋਧ 'ਤੇ ਵੀ 19 ਸਾਲਾ ਕੀਰਤੀ ਥੋਰੇ ਨੇ ਕੁਝ ਦਿਨ ਪਹਿਲਾਂ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਕੀਰਤੀ ਦੀ ਜ਼ਿੰਦਗੀ 'ਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਐਤਵਾਰ ਨੂੰ ਕੀਰਤੀ ਦੀ ਮਾਂ ਅਤੇ ਉਸ ਦਾ ਭਰਾ ਉਸ ਦੇ ਘਰ ਆਏ।

  ਮਾਂ ਅਤੇ ਭਰਾ ਨੇ ਸ਼ੁਰੂ ਵਿਚ ਕਿਹਾ ਕਿ ਉਹ ਸਭ ਕੁਝ ਭੁੱਲ ਕੇ ਉਸ ਦੇ ਵਿਆਹ ਨੂੰ ਅਪਣਾਉਣਾ ਚਾਹੁੰਦੇ ਹਨ। ਇਸੇ ਖੁਸ਼ੀ 'ਚ ਕੀਰਤੀ ਆਪਣੀ ਮਾਂ ਅਤੇ ਭਰਾ ਕੋਲ ਰਸੋਈ 'ਚ ਕੁਝ ਬਣਾਉਣ ਲਈ ਗਈ ਅਤੇ ਉਦੋਂ ਹੀ ਕੀਰਤੀ ਦੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਭੈਣ ਦਾ ਸਿਰ ਵੱਢ ਦਿੱਤਾ।

  ਇਸ ਕਤਲੇਆਮ ਵਿੱਚ ਕੀਰਤੀ ਦੀ ਮਾਂ ਨੇ ਵੀ ਆਪਣੇ ਪੁੱਤਰ ਦਾ ਸਾਥ ਦਿੱਤਾ। ਲੜਕੀ ਦੇ ਭਰਾ ਨੇ ਆਪਣੀ ਭੈਣ ਦਾ ਸਿਰ ਕਲਮ ਕਰ ਦਿੱਤਾ ਅਤੇ  ਸਿਰ ਹੱਥਾਂ ਵਿੱਚ ਫੜ ਕੇ ਘਰ ਦੇ ਬਾਹਰ ਲਿਆ ਕੇ ਸਾਰਿਆਂ ਨੂੰ ਦਿਖਾਇਆ।

  ਦੱਸਿਆ ਜਾ ਰਿਹਾ ਹੈ ਕਿ ਬਾਅਦ 'ਚ ਮੁਲਜ਼ਮ ਨੇ ਆਪਣੀ ਭੈਣ ਦਾ ਕੱਟਿਆ ਹੋਇਆ ਸਿਰ ਘਰ ਦੇ ਬਾਹਰ ਰੱਖ ਦਿੱਤਾ ਅਤੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਭਰਾ ਨੇ ਆਪਣੀ ਭੈਣ ਦੇ ਕੱਟੇ ਹੋਏ ਸਿਰ ਨਾਲ ਸੈਲਫੀ ਵੀ ਲਈ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

  ਪੁਲਿਸ ਨੇ ਦੋਸ਼ੀ ਲੜਕੇ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰੰਗਾਬਾਦ ਦੇ ਡੀਵਾਈਐਸਪੀ ਕੈਲਾਸ਼ ਪ੍ਰਜਾਪਤੀ ਨੇ ਦੱਸਿਆ, ਇਹ ਘਟਨਾ ਐਤਵਾਰ ਦੀ ਹੈ। ਮ੍ਰਿਤਕਾ ਦੀ ਮਾਂ ਅਤੇ ਉਸ ਦਾ ਭਰਾ ਦੁਪਹਿਰ 12.30 ਵਜੇ ਉਸ ਨੂੰ ਮਿਲਣ ਆਏ ਸਨ। ਫਿਰ ਮਾਂ ਨੇ ਪੀੜਤਾ ਦੀ ਲੱਤਾ ਫੜ ਲਈ ਅਤੇ ਉਸ ਦੇ ਭਰਾ ਨੇ ਸਿਰ ਕਲਮ ਕਰ ਦਿੱਤਾ। ਪੀੜਤ ਦੀ ਮੌਤ ਹੋ ਗਈ ਹੈ। ਦੋਵਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
  Published by:Gurwinder Singh
  First published:
  Advertisement
  Advertisement