Home /News /national /

Johnson & Johnson ਬੇਬੀ ਪਾਊਡਰ ਦੀ ਵਿਕਰੀ 'ਤੇ ਪਾਬੰਦੀ, ਬੰਬੇ HC ਨੇ ਦਿੱਤੇ ਜਾਂਚ ਦੇ ਹੁਕਮ

Johnson & Johnson ਬੇਬੀ ਪਾਊਡਰ ਦੀ ਵਿਕਰੀ 'ਤੇ ਪਾਬੰਦੀ, ਬੰਬੇ HC ਨੇ ਦਿੱਤੇ ਜਾਂਚ ਦੇ ਹੁਕਮ

ਜਾਨਸਨ ਬੇਬੀ ਪਾਊਡਰ ਦੀ ਵਿਕਰੀ 'ਤੇ ਪਾਬੰਦੀ, ਬੰਬੇ HC ਨੇ ਦਿੱਤੇ ਜਾਂਚ ਦੇ ਹੁਕਮ (ਫਾਇਲ ਫੋਟੋ)

ਜਾਨਸਨ ਬੇਬੀ ਪਾਊਡਰ ਦੀ ਵਿਕਰੀ 'ਤੇ ਪਾਬੰਦੀ, ਬੰਬੇ HC ਨੇ ਦਿੱਤੇ ਜਾਂਚ ਦੇ ਹੁਕਮ (ਫਾਇਲ ਫੋਟੋ)

ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਜੌਹਨਸਨ ਐਂਡ ਜੌਨਸਨ (ਜੇ ਐਂਡ ਜੇ) ਬੇਬੀ ਪਾਊਡਰ ਦੇ ਸੈਂਪਲ ਦੀ ਤਾਜ਼ਾ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੰਪਨੀ ਨੂੰ ਉਤਪਾਦ (ਬੇਬੀ ਪਾਊਡਰ) ਬਣਾਉਣ ਦੀ ਇਜਾਜ਼ਤ ਦਿੱਤੀ, ਪਰ ਇਸ ਨੂੰ ਵੇਚਿਆ ਨਹੀਂ ਜਾ ਸਕਦਾ। ਕੰਪਨੀ ਨੇ ਰਾਜ ਸਰਕਾਰ ਦੇ ਦੋ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ।

ਹੋਰ ਪੜ੍ਹੋ ...
  • Share this:

ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਜਾਨਸਨ ਐਂਡ ਜਾਨਸਨ  ((Johnson and Johnson)  ਬੇਬੀ ਪਾਊਡਰ ਦੇ ਸੈਂਪਲ ਦੀ ਤਾਜ਼ਾ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੰਪਨੀ ਨੂੰ ਉਤਪਾਦ (ਬੇਬੀ ਪਾਊਡਰ) ਬਣਾਉਣ ਦੀ ਇਜਾਜ਼ਤ ਦਿੱਤੀ, ਪਰ ਇਸ ਨੂੰ ਵੇਚਿਆ ਨਹੀਂ ਜਾ ਸਕਦਾ। ਕੰਪਨੀ ਨੇ ਰਾਜ ਸਰਕਾਰ ਦੇ ਦੋ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ।

ਇਨ੍ਹਾਂ ਵਿਚੋਂ 15 ਸਤੰਬਰ ਦੇ ਹੁਕਮਾਂ ਵਿਚ ਲਾਇਸੈਂਸ ਰੱਦ ਕਰਨ ਅਤੇ 20 ਸਤੰਬਰ ਦੇ ਹੁਕਮ ਵਿਚ ਕੰਪਨੀ ਨੂੰ ਬੇਬੀ ਪਾਊਡਰ ਦਾ ਉਤਪਾਦਨ ਅਤੇ ਵਿਕਰੀ ਤੁਰੰਤ ਬੰਦ ਕਰਨ ਲਈ ਕਿਹਾ ਗਿਆ।

ਇਹ ਹੁਕਮ ਸਟੇਟ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਦੇ ਸੰਯੁਕਤ ਕਮਿਸ਼ਨਰ ਅਤੇ ਲਾਇਸੈਂਸਿੰਗ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਹਨ।

ਜਸਟਿਸ ਐੱਸ. ਵੀ. ਗੰਗਾਪੁਰਵਾਲਾ ਅਤੇ ਜਸਟਿਸ ਐੱਸ.ਜੀ ਡਿਗੇ ਦੀ ਡਿਵੀਜ਼ਨ ਬੈਂਚ ਨੇ ਬੁੱਧਵਾਰ ਨੂੰ ਐਫਡੀਏ ਨੂੰ ਨਿਰਦੇਸ਼ ਦਿੱਤਾ ਕਿ ਉਹ ਤਿੰਨ ਦਿਨਾਂ ਦੇ ਅੰਦਰ ਮੁੰਬਈ ਦੇ ਮੁਲੁੰਡ ਖੇਤਰ ਵਿਚ ਕੰਪਨੀ ਦੀ ਫੈਕਟਰੀ ਤੋਂ ਨਵੇਂ ਨਮੂਨੇ ਇਕੱਠੇ ਕਰੇ।

ਇਸ ਤੋਂ ਬਾਅਦ ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਤਿੰਨ ਪ੍ਰਯੋਗਸ਼ਾਲਾਵਾਂ - ਦੋ ਸਰਕਾਰੀ ਅਤੇ ਇੱਕ ਪ੍ਰਾਈਵੇਟ - ਵਿੱਚ ਭੇਜਿਆ ਜਾਵੇਗਾ। ਅਦਾਲਤ ਨੇ ਕਿਹਾ ਕਿ ਸੈਂਪਲਾਂ ਨੂੰ ਜਾਂਚ ਲਈ ਕੇਂਦਰੀ ਡਰੱਗ ਟੈਸਟਿੰਗ ਲੈਬਾਰਟਰੀ (ਪੱਛਮੀ ਖੇਤਰ), ਐਫਡੀਏ ਲੈਬ ਅਤੇ ਇੰਟਰਟੈਕ ਲੈਬਾਰਟਰੀ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਲੈਬਾਰਟਰੀਆਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਣੀ ਪਵੇਗੀ।

ਕੰਪਨੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਵੀ ਕਦਮ ਨੇ ਮੰਗ ਕੀਤੀ ਕਿ ਅਦਾਲਤ ਉਸ ਸਮੇਂ ਤੱਕ ਕੰਪਨੀ ਨੂੰ ਘੱਟੋ-ਘੱਟ ਉਤਪਾਦ ਬਣਾਉਣ ਦੀ ਇਜਾਜ਼ਤ ਦੇਵੇ। ਇਸ ਦੇ ਨਾਲ ਹੀ ਬੈਂਚ ਨੇ ਕਿਹਾ ਕਿ ਸਰਕਾਰ ਨੇ ਪਟੀਸ਼ਨਕਰਤਾ ਨੂੰ ਬੇਬੀ ਪਾਊਡਰ ਵੇਚਣ ਜਾਂ ਵੰਡਣ ਤੋਂ ਰੋਕ ਦਿੱਤਾ ਹੈ। ਕੰਪਨੀ ਨੂੰ ਇਸ ਹੁਕਮ ਦੀ ਪਾਲਣਾ ਕਰਨੀ ਹੋਵੇਗੀ। ਜੇਕਰ ਕੰਪਨੀ ਉਤਪਾਦ ਬਣਾਉਣ ਦੀ ਚੋਣ ਕਰਦੀ ਹੈ, ਤਾਂ ਇਹ ਆਪਣੇ ਜੋਖਮ 'ਤੇ ਹੋਵੇਗੀ।

Published by:Gurwinder Singh
First published:

Tags: Johnson, Maharashtra