Home /News /national /

OMG: 'ਥ੍ਰੀ ਈਡੀਅਟ' ਬਣੇ ਜਾਲਣਾ ਦੇ ਡਾਕਟਰ, ਵੈਕਿਊਮ ਪੰਪ ਨਾਲ ਕਰਵਾਈ ਬੱਚੇ ਦੀ ਡਿਲੀਵਰੀ

OMG: 'ਥ੍ਰੀ ਈਡੀਅਟ' ਬਣੇ ਜਾਲਣਾ ਦੇ ਡਾਕਟਰ, ਵੈਕਿਊਮ ਪੰਪ ਨਾਲ ਕਰਵਾਈ ਬੱਚੇ ਦੀ ਡਿਲੀਵਰੀ

ਮਹਾਰਾਸ਼ਟਰ ਦੇ ਜਾਲਨਾ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਸੁਪਰਹਿੱਟ ਫਿਲਮ '3 ਇਡੀਅਟਸ' ਦਾ ਫਾਰਮੂਲਾ ਅਪਣਾਇਆ ਹੈ।

ਮਹਾਰਾਸ਼ਟਰ ਦੇ ਜਾਲਨਾ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਸੁਪਰਹਿੱਟ ਫਿਲਮ '3 ਇਡੀਅਟਸ' ਦਾ ਫਾਰਮੂਲਾ ਅਪਣਾਇਆ ਹੈ।

#3idiot film wang krwayi bache di delivery-viral news: ਹਸਪਤਾਲ ਦੇ ਸੁਪਰਡੈਂਟ ਡਾ. ਐੱਸ. ਪਾਟਿਲ ਨੇ ਕਿਹਾ, ''ਔਰਤ ਦੀ ਹਾਲਤ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਵੈਕਿਊਮ ਪੰਪ ਦੀ ਮਦਦ ਨਾਲ ਡਿਲੀਵਰੀ ਪ੍ਰਕਿਰਿਆ ਨੂੰ ਕਰਨ ਦਾ ਫੈਸਲਾ ਕੀਤਾ ਹੈ। ਇਸ ਕੰਮ ਵਿਚ ਡਾਕਟਰਾਂ ਸਮੇਤ ਘੱਟੋ-ਘੱਟ 17 ਮੈਡੀਕਲ ਕਰਮਚਾਰੀ ਲੱਗੇ ਹੋਏ ਸਨ। ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਔਰਤ ਨੇ ਬੱਚੇ ਨੂੰ ਜਨਮ ਦਿੱਤਾ।''

ਹੋਰ ਪੜ੍ਹੋ ...
  • Share this:

    #3idiot film wang krwayi bache di delivery-viral news: ਮਹਾਰਾਸ਼ਟਰ ਦੇ ਜਾਲਨਾ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਸੁਪਰਹਿੱਟ ਫਿਲਮ '3 ਇਡੀਅਟਸ' ਦਾ ਫਾਰਮੂਲਾ ਅਪਣਾਇਆ ਹੈ। ਉਨ੍ਹਾਂ ਨੇ ‘ਵੈਕਿਊਮ ਪੰਪ’ ਦੀ ਮਦਦ ਨਾਲ ਰੀੜ੍ਹ ਦੀ ਹੱਡੀ ਦੀ ਬੀਮਾਰੀ ਨਾਲ ਪੀੜਤ ਔਰਤ ਦੀ ਡਿਲੀਵਰੀ ਦੀ ਪ੍ਰਕਿਰਿਆ ਪੂਰੀ ਕੀਤੀ। ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਇਹ ਕਾਰਵਾਈ ਵੀਰਵਾਰ ਨੂੰ ਸਰਕਾਰੀ ਮਹਿਲਾ ਹਸਪਤਾਲ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਘਨਸਾਵਾਂਗੀ ਤਹਿਸੀਲ ਦੇ ਪਿੰਡ ਰਾਣੀ ਉਂਚੇਗਾਓਂ ਦੀ ਵਸਨੀਕ ਗੋਦਾਵਰੀ ਸੁੰਦਰਲਾਲ (21) 'ਕਾਈਫੋਸਕੋਲੀਓਸਿਸ' ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਕਾਰਨ ਰੀੜ੍ਹ ਦੀ ਹੱਡੀ ਟੇਢੀ ਹੋ ਜਾਂਦੀ ਹੈ।

    ਡਾਕਟਰ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਬੱਚੇਦਾਨੀ ਵਿੱਚ ਬੱਚੇ ਲਈ ਲੋੜੀਂਦੀ ਥਾਂ ਨਹੀਂ ਸੀ ਅਤੇ ਔਰਤ ਦੇ ਖੂਨ ਵਿੱਚ ਪਲੇਟਲੈਟਸ 78,000 ਤੱਕ ਘੱਟ ਗਏ ਸਨ, ਜਿਸ ਕਾਰਨ ਔਰਤ ਦਾ ਆਪਰੇਸ਼ਨ ਕਰਨਾ ਮੁਸ਼ਕਲ ਹੋ ਗਿਆ ਸੀ। ਹਸਪਤਾਲ ਦੇ ਸੁਪਰਡੈਂਟ ਡਾ. ਐੱਸ. ਪਾਟਿਲ ਨੇ ਕਿਹਾ, ''ਔਰਤ ਦੀ ਹਾਲਤ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਵੈਕਿਊਮ ਪੰਪ ਦੀ ਮਦਦ ਨਾਲ ਡਿਲੀਵਰੀ ਪ੍ਰਕਿਰਿਆ ਨੂੰ ਕਰਨ ਦਾ ਫੈਸਲਾ ਕੀਤਾ ਹੈ। ਇਸ ਕੰਮ ਵਿਚ ਡਾਕਟਰਾਂ ਸਮੇਤ ਘੱਟੋ-ਘੱਟ 17 ਮੈਡੀਕਲ ਕਰਮਚਾਰੀ ਲੱਗੇ ਹੋਏ ਸਨ। ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਔਰਤ ਨੇ ਬੱਚੇ ਨੂੰ ਜਨਮ ਦਿੱਤਾ।''

    ਉਨ੍ਹਾਂ ਦੱਸਿਆ ਕਿ ਔਰਤ ਅਤੇ ਨਵਜੰਮੇ ਦੋਵਾਂ ਦੀ ਹਾਲਤ ਸਥਿਰ ਹੈ। ਪਾਟਿਲ ਨੇ ਦੱਸਿਆ ਕਿ ਜਦੋਂ ਡਿਲੀਵਰੀ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਆਉਂਦੀ ਹੈ ਅਤੇ ਡਲਿਵਰੀ ਜਲਦੀ ਕਰਵਾਉਣੀ ਜ਼ਰੂਰੀ ਹੁੰਦੀ ਹੈ ਤਾਂ ਇਸ ਪ੍ਰਕਿਰਿਆ ਦੀ ਮਦਦ ਲਈ ਜਾਂਦੀ ਹੈ।

    Published by:Krishan Sharma
    First published:

    Tags: Ajab Gajab News, Delivery, Maharashtra, Viral news