Home /News /national /

ਗ਼ਰਬਾ ਪ੍ਰੋਗਰਾਮ 'ਚ ਨੱਚਦੇ ਹੋਏ ਨੌਜਵਾਨ ਦੀ ਹੋਈ ਮੌਤ, ਸਦਮੇ 'ਚ ਪਿਤਾ ਨੇ ਵੀ ਹਸਪਤਾਲ 'ਚ ਤੋੜਿਆ ਦਮ

ਗ਼ਰਬਾ ਪ੍ਰੋਗਰਾਮ 'ਚ ਨੱਚਦੇ ਹੋਏ ਨੌਜਵਾਨ ਦੀ ਹੋਈ ਮੌਤ, ਸਦਮੇ 'ਚ ਪਿਤਾ ਨੇ ਵੀ ਹਸਪਤਾਲ 'ਚ ਤੋੜਿਆ ਦਮ

ਪੁੱਤਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਨੌਜਵਾਨ ਦਾ ਪਿਤਾ ਵੀ ਡਿੱਗ ਗਿਆ ਅਤੇ ਉਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।

ਪੁੱਤਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਨੌਜਵਾਨ ਦਾ ਪਿਤਾ ਵੀ ਡਿੱਗ ਗਿਆ ਅਤੇ ਉਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।

ਵਿਰਾਰ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਨੀਸ਼ ਨਰਪਜੀ ਸੋਨੀਗਰਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਿਰਾਰ ਦੇ ਗਲੋਬਲ ਸਿਟੀ ਪਰਿਸਰ ਵਿੱਚ ਇੱਕ ਗਰਬਾ ਪ੍ਰੋਗਰਾਮ ਵਿੱਚ ਨੱਚਦੇ ਹੋਏ ਡਿੱਗ ਗਿਆ। ਉਸ ਦੇ ਪਿਤਾ ਨਰਪਜੀ ਸੋਨੀਗਰਾ (66) ਆਪਣੇ ਪੁੱਤਰ ਨੂੰ ਹਸਪਤਾਲ ਲੈ ਗਏ। ਜਿੱਥੇ ਮਨੀਸ਼ ਨਰਪਜੀ ਸੋਨੀਗਰਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਹੋਰ ਪੜ੍ਹੋ ...
 • Share this:

  ਪਾਲਘਰ: ਮਹਾਰਾਸ਼ਟਰ ਦੇ ਪਾਲਘਰ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗਰਬਾ ਵਿੱਚ ਨੱਚਦੇ ਹੋਏ ਇੱਕ ਨੌਜਵਾਨ ਡਿੱਗ ਪਿਆ। ਉਸਦੇ ਪਿਤਾ ਉਸਨੂੰ ਹਸਪਤਾਲ ਲੈ ਗਏ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁੱਤਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਨੌਜਵਾਨ ਦਾ ਪਿਤਾ ਵੀ ਡਿੱਗ ਗਿਆ ਅਤੇ ਉਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਪਾਲਘਰ ਜ਼ਿਲੇ ਦੇ ਵਿਰਾਰ ਕਸਬੇ 'ਚ ਇਕ ਗਰਬਾ ਪ੍ਰੋਗਰਾਮ 'ਚ ਡਾਂਸ ਕਰਦੇ ਹੋਏ 35 ਸਾਲਾ ਵਿਅਕਤੀ ਦੀ ਮੌਤ ਹੋ ਗਈ।

  NDTV.com ਦੀ ਖਬਰ ਦੇ ਅਨੁਸਾਰ, ਵਿਰਾਰ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਨੀਸ਼ ਨਰਪਜੀ ਸੋਨੀਗਰਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਿਰਾਰ ਦੇ ਗਲੋਬਲ ਸਿਟੀ ਪਰਿਸਰ ਵਿੱਚ ਇੱਕ ਗਰਬਾ ਪ੍ਰੋਗਰਾਮ ਵਿੱਚ ਨੱਚਦੇ ਹੋਏ ਡਿੱਗ ਗਿਆ। ਉਸ ਦੇ ਪਿਤਾ ਨਰਪਜੀ ਸੋਨੀਗਰਾ (66) ਆਪਣੇ ਪੁੱਤਰ ਨੂੰ ਹਸਪਤਾਲ ਲੈ ਗਏ। ਜਿੱਥੇ ਮਨੀਸ਼ ਨਰਪਜੀ ਸੋਨੀਗਰਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁੱਤਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਨਰਪਜੀ ਸੋਨੀਗਰਾ ਵੀ ਢਹਿ ਢੇਰੀ ਹੋ ਗਿਆ ਅਤੇ ਉਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।

  ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਹਾਦਸੇ ਦੀ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

  Published by:Krishan Sharma
  First published:

  Tags: Crime news, Maharashtra