• Home
 • »
 • News
 • »
 • national
 • »
 • MAHARASHTRA EX VILLAGE SARPANCH HELD FOR RAPING 8 YEAR OLD GIRL IN PALGHA

ਬੱਚੀ ਨਾਲ ਰੇਪ ਦੇ ਮਾਮਲੇ ‘ਚ ਸਾਬਕਾ ਸਰਪੰਚ ਗ੍ਰਿਫਤਾਰ, ਮਠਿਆਈ ਦਾ ਲਾਲਚ ਦੇ ਕੀਤੀ ਘਿਨਾਉਣੀ ਹਰਕਤ

ਬੱਚੀ ਨਾਲ ਰੇਪ ਦੇ ਮਾਮਲੇ ‘ਚ ਸਾਬਕਾ ਸਰਪੰਚ ਗ੍ਰਿਫਤਾਰ, ਮਠਿਆਈ ਦਾ ਲਾਲਚ ਦੇ ਕੀਤੀ ਘਿਨਾਉਣੀ ਹਰਕਤ

ਬੱਚੀ ਨਾਲ ਰੇਪ ਦੇ ਮਾਮਲੇ ‘ਚ ਸਾਬਕਾ ਸਰਪੰਚ ਗ੍ਰਿਫਤਾਰ, ਮਠਿਆਈ ਦਾ ਲਾਲਚ ਦੇ ਕੀਤੀ ਘਿਨਾਉਣੀ ਹਰਕਤ

 • Share this:
  ਪਾਲਘਰ: ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਵਿਚ ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਨੋਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਪਿੰਡ ਮਨੌਰ ਵਿੱਚ ਵਾਪਰੀ।

  ਉਨ੍ਹਾਂ ਦੱਸਿਆ ਕਿ ਲੜਕੀ ਦੋਸ਼ੀ ਦੇ ਬਾਗ਼ ਵਿਚ ਫੱਲ ਤੋੜਨ ਗਈ ਸੀ, ਜਿਥੇ ਬੱਚੀ ਨੂੰ ਮਠਿਆਈਆਂ ਦਾ ਲਾਲਚ ਦੇ ਕੇ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਦੱਸਿਆ ਕਿ ਲੜਕੀ ਦੇ ਰੌਲਾ ਪਾਉਣ ਤੋਂ ਬਾਅਦ ਨੇੜੇ ਰਹਿੰਦੇ ਕੁਝ ਲੋਕ ਉਥੇ ਪਹੁੰਚ ਗਏ ਅਤੇ ਦੋਸ਼ੀ ਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਲੜਕੀ ਨੂੰ ਬਾਅਦ ਵਿੱਚ ਡਾਕਟਰੀ ਜਾਂਚ ਲਈ ਭੇਜਿਆ ਗਿਆ।

  ਅਧਿਕਾਰੀ ਨੇ ਦੱਸਿਆ ਕਿ 62 ਸਾਲਾ ਦੋਸ਼ੀ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਮਨੋਰ ਗ੍ਰਾਮ ਪੰਚਾਇਤ ਦਾ ਸਾਬਕਾ ਸਰਪੰਚ ਰਹਿ ਚੁੱਕਾ ਹੈ।
  Published by:Ashish Sharma
  First published: