• Home
  • »
  • News
  • »
  • national
  • »
  • MAHARASHTRA FARMER SOLD 1123 KG OF ONION AND EARNED MORE THAN YOU CAN IMAGINE KNOW THE WHOLE MATTER

ਮਹਾਰਾਸ਼ਟਰ ਦੇ ਕਿਸਾਨ ਨੂੰ 11 ਕੁਇੰਟਲ ਪਿਆਜ਼ ਵੇਚ ਕੇ ਹੋਈ ਸਿਰਫ 13 ਰੁਪਏ ਦੀ ਕਮਾਈ

ਮਹਾਰਾਸ਼ਟਰ ਦੇ ਕਿਸਾਨ ਨੂੰ 11 ਕੁਇੰਟਲ ਪਿਆਜ਼ ਵੇਚ ਕੇ ਹੋਈ ਸਿਰਫ 13 ਰੁਪਏ ਦੀ ਕਮਾਈ

ਮਹਾਰਾਸ਼ਟਰ ਦੇ ਕਿਸਾਨ ਨੂੰ 11 ਕੁਇੰਟਲ ਪਿਆਜ਼ ਵੇਚ ਕੇ ਹੋਈ ਸਿਰਫ 13 ਰੁਪਏ ਦੀ ਕਮਾਈ

  • Share this:
    ਮਹਾਰਾਸ਼ਟਰ ਦੇ ਸ਼ੋਲਾਪੁਰ ਨਾਲ ਸਬੰਧਤ ਕਿਸਾਨ ਨੂੰ ਆਪਣੇੇ 11 ਕੁਇੰਟਲ ਪਿਆਜ਼ ਵੇਚ ਕੇ ਮਹਿਜ਼ 13 ਰੁਪਏ ਦੀ ਕਮਾਈ ਹੋਈ ਹੈ। ਸਰਦੀਆਂ ਵਿੱਚ ਪਿਆਜ਼ ਦਾ ਭਾਅ ਹਾਲਾਂਕਿ ਉਪਰ ਨੂੰ ਜਾਂਦਾ ਹੈ, ਪਰ ਇਥੇ ਉਲਟ ਵੇਖਣ ਨੂੰ ਮਿਲ ਰਿਹੈ।

    ਸੂਬੇ ਦੇ ਇਕ ਕਿਸਾਨ ਆਗੂ ਨੇ ਕਿਹਾ ਕਿ ਅਜਿਹੀ ਸਥਿਤੀ ਕਤਈ ਵੀ ਮਨਜ਼ੂਰ ਨਹੀਂ ਹੈ। ਉਧਰ, ਕਮਿਸ਼ਨ ਏਜੰਟ ਨੇ ਦਾਅਵਾ ਕੀਤਾ ਕਿ ਪਿਆਜ਼ ਦੀ ਫ਼ਸਲ ਮਾੜੀ ਹੋਣ ਕਰਕੇ ਇੰਨਾ ਘੱਟ ਭਾਅ ਮਿਲਿਆ ਹੈ।

    ਸ਼ੋਲਾਪੁਰ ਅਧਾਰਿਤ ਕਮਿਸ਼ਨ ਏਜੰਟ ਵੱਲੋਂ ਦਿੱਤੀ ਰਸੀਦ ਮੁਤਾਬਕ ਕਿਸਾਨ ਬਾਪੂ ਕਾਵੜੇ ਦੇ 1123 ਕਿਲੋ ਪਿਆਜ਼ ਮਾਰਕੀਟ ਵਿੱਚ 1665.50 ਰੁਪਏ ਵਿਚ ਵਿਕੇ ਜਦੋਂਕਿ ਜਿਣਸ ’ਤੇ ਲੇਬਰ ਖਰਚੇ, ਵਜ਼ਨ ਕਰਨ ਦੇ ਚਾਰਜਿਜ਼ ਤੇ ਢੋਆ-ਢੁਆਈ ਵਜੋਂ 1651.98 ਰੁਪਏ ਦਾ ਖਰਚਾ ਆਇਆ। ਇਸ ਤਰ੍ਹਾਂ ਕਿਸਾਨ ਨੂੰ 11 ਕੁਇੰਟਲ ਪਿਆਜ਼ ਦੀ ਵੇਚ ਤੋਂ ਮਹਿਜ਼ 13 ਰੁਪਏ ਦੀ ਕਮਾਈ ਹੋਈ।

    ਕਾਵੜੇ ਦੀ ਵਿਕਰੀ ਦੀ ਰਸੀਦ ਟਵੀਟ ਕਰਨ ਵਾਲੇ ਸਵਾਭਿਮਾਨੀ ਸ਼ੇਤਕਾਰੀ ਸੰਗਠਨ ਦੇ ਨੇਤਾ ਅਤੇ ਸਾਬਕਾ ਲੋਕ ਸਭਾ ਸੰਸਦ ਰਾਜੂ ਸ਼ੈਟੀ ਨੇ ਕਿਹਾ, 'ਕੋਈ ਇਨ੍ਹਾਂ 13 ਰੁਪਏ ਦਾ ਕੀ ਕਰੇਗਾ। ਇਹ ਅਸਵੀਕਾਰਯੋਗ ਹੈ। ਕਿਸਾਨ ਨੇ ਆਪਣੇ ਖੇਤ ਵਿੱਚੋਂ ਪਿਆਜ਼ ਦੀਆਂ 24 ਬੋਰੀਆਂ ਕਮਿਸ਼ਨ ਏਜੰਟ ਦੀ ਦੁਕਾਨ ’ਤੇ ਭੇਜੀਆਂ ਅਤੇ ਬਦਲੇ ਵਿੱਚ ਉਸ ਨੂੰ ਇਸ ਵਿੱਚੋਂ ਸਿਰਫ਼ 13 ਰੁਪਏ ਦੀ ਕਮਾਈ ਹੋਈ।
    Published by:Gurwinder Singh
    First published: