• Home
 • »
 • News
 • »
 • national
 • »
 • MAHARASHTRA FLOOR TEST LIVE CM UDDHAV THACKERAY SHIV SENA NCP CONGRESS GOVERNMENT FLOOR TEST IN ASSEMBLY

ਮਹਾਰਾਸ਼ਟਰ: ਊਧਵ ਠਾਕਰੇ ਨੇ ਸਾਬਤ ਕੀਤਾ ਬਹੁਮਤ, ਵਿਰੋਧੀ ਧਿਰ ਵੱਲੋਂ ਸਦਨ ਵਿਚੋਂ ਵਾਕਆਊਟ

ਮਹਾਰਾਸ਼ਟਰ: ਊਧਵ ਠਾਕਰੇ ਨੇ ਸਾਬਤ ਕੀਤਾ ਬਹੁਮਤ, ਵਿਰੋਧੀ ਧਿਰ ਵੱਲੋਂ ਸਦਨ ਵਿਚੋਂ ਵਾਕਆਊਟ

ਮਹਾਰਾਸ਼ਟਰ: ਊਧਵ ਠਾਕਰੇ ਨੇ ਸਾਬਤ ਕੀਤਾ ਬਹੁਮਤ, ਵਿਰੋਧੀ ਧਿਰ ਵੱਲੋਂ ਸਦਨ ਵਿਚੋਂ ਵਾਕਆਊਟ

 • Share this:
  ਮਹਾਰਾਸ਼ਟਰ ਵਿਚ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰ ਦਿੱਤਾ ਹੈ। ਸਰਕਾਰ ਦੇ ਪੱਖ ਵਿਚ 169 ਵਿਧਾਇਕਾਂ ਨੇ ਆਪਣਾ ਵੋਟ ਦਿੱਤਾ ਹੈ। ਉਥੇ ਐਮਐਨਐਸ ਦੇ ਵਿਧਾਇਕਾਂ ਨੇ ਵੋਟਿੰਗ ਨਹੀਂ ਕੀਤੀ। ਵੋਟਿੰਗ ਦੌਰਾਨ ਕੁਲ 4 ਵਿਧਾਇਕ ਨਿਊਟਲ ਰਹੇ।

  ਤਿੰਨ ਪਾਰਟੀਆਂ (ਕਾਂਗਰਸ,ਐਨਸੀਪੀ ਅਤੇ ਸ਼ਿਵਸੈਨਾ) ਦੇ ਗੱਠਜੋੜ ਕੋਲ ਸ਼ਿਵਸੈਨਾ ਦੇ 56, ਐਨਸੀਪੀ ਦੇ 54 ਅਤੇ ਕਾਂਗਰਸ ਦੇ 44 ਵਿਧਾਇਕ ਹਨ। ਬਹੁਮਤ ਸਾਬਤ ਕਰਨ ਲਈ ਬਹੁਮਤ ਦਾ ਅੰਕੜਾ 145 ਹੈ ਜਦਕਿ ਮਹਾਗਠਜੋੜ ਕੋਲ ਵਿਧਾਇਕਾਂ ਦੀ ਗਿਣਤੀ 154 ਹੈ।

  ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਸੈਸ਼ਨ ਵਿਚ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਬਿਨਾ ਵੰਦੇ ਮਾਤਰਮ ਨੇ ਸ਼ੁਰੂ ਕੀਤਾ ਗਿਆ, ਇਹ ਸਦਨ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਦੌਰਾਨ ਭਾਜਪਾ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ ਹੈ ਅਤੇ ਸਦਨ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਫੜਨਵੀਸ ਨੇ ਸਦਨ ਤੋਂ ਬਾਹਰ ਆ ਕੇ ਕਿਹਾ ਕਿ ਇਹ ਸੈਸ਼ਨ ਗੈਰਸੰਵਿਧਾਨਕ ਹੈ।


  ਵਿਰੋਧੀ ਧਿਰ ਦੇ ਨੇਤਾ ਫੜਨਵੀਸ ਨੇ ਪ੍ਰੋਟੇਮ ਸਪੀਕਰ ਬਦਲੇ ਜਾਣ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਸਵਾਲ ਚੁੱਕਿਆ ਕਿ ਪ੍ਰੋਟੇਮ ਸਪੀਕਰ ਨੂੰ ਬਦਲੇ ਜਾਣ ਕੀ ਲੋੜ ਸੀ। ਨਾਲ ਹੀ ਫੜਨਵੀਸ ਨੇ ਕਿਹਾ ਕਿ ਬਿਨਾ ਪ੍ਰੋਟੇਮ ਸਪੀਕਰ ਦੇ ਮੰਤਰੀਆਂ ਦਾ ਸਹੁੰ ਚੁੱਕਣਾ ਕਿਵੇਂ ਹੋ ਸਕਦਾ ਹੈ?
  First published: