• Home
 • »
 • News
 • »
 • national
 • »
 • MAHARASHTRA GOVERNMENT TO REINTRODUCE BALLOT PAPERS FOR ELECTIONS

ਮਹਾਰਾਸ਼ਟਰ ਵਿਚ ਬੈਲਟ ਪੇਪਰ 'ਤੇ ਹੋਣਗੀਆਂ ਚੋਣਾਂ! ਬਜਟ ਸੈਸ਼ਨ ਵਿਚ ਪੇਸ਼ ਹੋ ਸਕਦਾ ਹੈ ਬਿੱਲ

ਮਹਾਰਾਸ਼ਟਰ ਵਿਚ ਬੈਲਟ ਪੇਪਰ 'ਤੇ ਹੋਣਗੀਆਂ ਚੋਣਾਂ! ਬਜਟ ਸੈਸ਼ਨ ਵਿਚ ਪੇਸ਼ ਹੋ ਸਕਦਾ ਹੈ ਬਿੱਲ (ਫਾਇਲ਼ ਫੋਟੋ)

ਮਹਾਰਾਸ਼ਟਰ ਵਿਚ ਬੈਲਟ ਪੇਪਰ 'ਤੇ ਹੋਣਗੀਆਂ ਚੋਣਾਂ! ਬਜਟ ਸੈਸ਼ਨ ਵਿਚ ਪੇਸ਼ ਹੋ ਸਕਦਾ ਹੈ ਬਿੱਲ (ਫਾਇਲ਼ ਫੋਟੋ)

 • Share this:
  ਮਹਾਰਾਸ਼ਟਰ ਸਰਕਾਰ ਚੋਣਾਂ ਕਰਵਾਉਣ ਲਈ ਬੈਲਟ ਪੇਪਰ ਨੂੰ ਮੁੜ ਚਾਲੂ ਕਰਨ 'ਤੇ ਵਿਚਾਰ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਸਬੰਧਤ ਬਿੱਲ ਮਾਰਚ ਵਿਚ ਰਾਜ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਪੇਸ਼ ਕੀਤਾ ਜਾ ਸਕਦਾ ਹੈ।

  ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਿਧਾਨ ਸਭਾ ਸਪੀਕਰ ਨਾਨਾ ਪਟੋਲੇ (Nana Patole) ਨੇ ਕਿਹਾ ਕਿ ਉਨ੍ਹਾਂ ਊਧਵ ਠਾਕਰੇ  (Uddhav Thackeray) ਸਰਕਾਰ ਨੂੰ ਈ.ਵੀ.ਐੱਮ. ਦੇ ਨਾਲ-ਨਾਲ ਬੈਲਟ ਪੇਪਰਾਂ ਉਤੇ ਚੋਣਾਂ ਕਰਾਉਣ ਲਈ ਇਕ ਖਰੜਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ, "ਜੇ ਖਰੜਾ ਤਿਆਰ ਹੈ, ਤਾਂ ਬਿੱਲ ਆਉਣ ਵਾਲੇ ਬਜਟ ਸੈਸ਼ਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।"

  ਹਾਲਾਂਕਿ, ਪੇਸ਼ ਕੀਤਾ ਗਿਆ ਬਿੱਲ ਸਿਰਫ ਰਾਜ ਵਿਧਾਨ ਸਭਾ ਚੋਣਾਂ ਅਤੇ ਸਥਾਨਕ ਚੋਣਾਂ ਲਈ ਲਾਗੂ ਹੋਵੇਗਾ। ਜੇ ਠਾਕਰੇ ਸਰਕਾਰ ਇਸ ਵਿਚਾਰ ਨੂੰ ਅੱਗੇ ਵਧਾਉਂਦੀ ਹੈ ਤਾਂ ਮਹਾਰਾਸ਼ਟਰ ਬੈਲਟ ਪੇਪਰ ਅਤੇ ਈਵੀਐਮ 'ਤੇ ਇਕੋ ਸਮੇਂ ਚੋਣਾਂ ਲਈ ਅਜਿਹਾ ਕਾਨੂੰਨ ਲਿਆਉਣ ਵਾਲਾ ਪਹਿਲਾ ਰਾਜ ਹੋਵੇਗਾ।

  ਮਹਾਗਠਬੰਧਨ ਸਰਕਾਰ ਦੀਆਂ ਤਿੰਨ ਪਾਰਟੀਆਂ- ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਅਤੇ ਕਾਂਗਰਸ ਨੂੰ ਇਸ ਮਾਮਲੇ ‘ਤੇ ਇਕਮਤ ਮੰਨਿਆ ਜਾ ਰਿਹਾ ਹੈ। ਸੰਭਾਵਤ ਬਿੱਲ ਦੇ ਕਾਨੂੰਨੀ ਪੱਖ ਬਾਰੇ ਪਟੋਲੇ ਨੇ ਨਿਊਜ਼ 18 ਨੂੰ ਦੱਸਿਆ ਕਿ ਰਾਜ ਕੋਲ ਸੰਵਿਧਾਨ ਦੀ ਧਾਰਾ 328 ਅਧੀਨ ਚੋਣਾਂ ਲਈ ਅਜਿਹਾ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਬੰਧਤ ਕਈ ਲੋਕਾਂ ਨਾਲ ਮੀਟਿੰਗਾਂ ਹੋਈਆਂ ਹਨ, ਜਿਨ੍ਹਾਂ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਸ਼ਾਮਲ ਹਨ।

  ਪਾਟੋਲੇ ਨੇ ਕਿਹਾ, ‘ਧਾਰਾ 328 ਸੂਬਾ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦੀ ਹੈ। 'ਉਨ੍ਹਾਂ ਕਿਹਾ ਕਿ ਚੋਣ ਈਵੀਐਮ ਦੁਆਰਾ ਕੀਤੀ ਜਾਣੀ ਹੈ ਜਾਂ ਬੈਲਟ ਪੇਪਰ ਇਸ ਫੈਸਲਾ ਰਾਜ ਕਰੇਗਾ। ਉਨ੍ਹਾਂ ਕਿਹਾ, ‘ਉਹ ਲੋਕਤੰਤਰ ‘ਚ ਵਿਸ਼ਵਾਸ ਕਰਦੇ ਹਨ। ਬੈਲਟ ਪੇਪਰ ਵਿਚ ਵਿਸ਼ਵਾਸ ਕਰਨ ਵਾਲੇ ਲੋਕ ਉਹ ਇਸ ਤੋਂ ਖੁਸ਼ ਹੋਏਗਾ।

  ਨਿਊਜ਼ 18 ਨਾਲ ਗੱਲਬਾਤ ਕਰਦਿਆਂ ਐਨਸੀਪੀ ਨੇਤਾ ਮਜੀਦ ਮੇਮਨ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਈਵੀਐਮ ਤੋਂ ਚੋਣਾਂ ਕਰਵਾਉਣ ਵਿੱਚ ਨਿਰਪੱਖਤਾ ਬਾਰੇ ਕਈ ਸ਼ਿਕਾਇਤਾਂ ਆਈਆਂ ਹਨ। ਮੇਮਨ ਨੇ ਕਿਹਾ, "ਵੋਟ ਪਾਉਣ ਵਾਲੇ ਲੋਕਾਂ ਦਾ ਵਿਸ਼ਵਾਸ ਮਹੱਤਵਪੂਰਨ ਹੈ।"
  Published by:Gurwinder Singh
  First published: