ਮਹਾਰਾਸ਼ਟਰ ਸਰਕਾਰ ਨੇ ਦਿੱਤਾ ਭਰੋਸਾ- ਕਿਸਾਨਾਂ ਬਾਰੇ ਸਚਿਨ, ਲਤਾ ਤੇ ਅਕਸ਼ੇ ਸਣੇ ਹੋਰਾਂ ਦੇ ਟਵੀਟਾਂ ਦੀ ਹੋਵੇਗੀ ਜਾਂਚ

News18 Punjabi | News18 Punjab
Updated: February 8, 2021, 4:11 PM IST
share image
ਮਹਾਰਾਸ਼ਟਰ ਸਰਕਾਰ ਨੇ ਦਿੱਤਾ ਭਰੋਸਾ- ਕਿਸਾਨਾਂ ਬਾਰੇ ਸਚਿਨ, ਲਤਾ ਤੇ ਅਕਸ਼ੇ ਸਣੇ ਹੋਰਾਂ ਦੇ ਟਵੀਟਾਂ ਦੀ ਹੋਵੇਗੀ ਜਾਂਚ
ਮਹਾਰਾਸ਼ਟਰ ਸਰਕਾਰ ਨੇ ਦਿੱਤਾ ਭਰੋਸਾ- ਕਿਸਾਨਾਂ ਬਾਰੇ ਸਚਿਨ, ਲਤਾ ਤੇ ਅਕਸ਼ੇ ਸਣੇ ਹੋਰਾਂ ਦੇ ਟਵੀਟਾਂ ਦੀ ਹੋਵੇਗੀ ਜਾਂਚ

  • Share this:
  • Facebook share img
  • Twitter share img
  • Linkedin share img
ਕਿਸਾਨ ਅੰਦੋਲਨ (Farmers protest) ਨੂੰ ਲੈ ਕੇ ਹਾਲ ਵਿਚ ਉਠੀਆਂ ਅੰਤਰਰਾਸ਼ਟਰੀ ਆਵਾਜ਼ਾਂ ਤੋਂ ਬਾਅਦ ਮਸ਼ਹੂਰ ਭਾਰਤੀ ਹਸਤੀਆਂ ਨੇ ਵੀ ਇਸ ਦੇ ਟਾਕਰੇ ਲਈ ਟਵੀਟ ਕੀਤੇ। ਹੁਣ ਮਹਾਰਾਸ਼ਟਰ ਸਰਕਾਰ ਇਨ੍ਹਾਂ ਸਾਰੀਆਂ ਭਾਰਤੀ ਹਸਤੀਆਂ ਦੇ ਟਵੀਟ ਬਾਰੇ ਜਾਂਚ ਕਰਾ ਸਕਦੀ ਹੈ।

ਅਜਿਹੇ ਸੰਕੇਤ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸੋਮਵਾਰ ਨੂੰ ਦਿੱਤੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਜਾਂਚ ਦੇ ਸੰਬੰਧ ਵਿੱਚ ਅਜੇ ਤੱਕ ਕੋਈ ਆਦੇਸ਼ ਨਹੀਂ ਦਿੱਤਾ ਹੈ। ਬਲਕਿ ਸਿਰਫ ਭਰੋਸਾ ਦਿੱਤਾ। ਦੱਸ ਦਈਏ ਕਿ ਕਿਸਾਨ ਅੰਦੋਲਨ ਬਾਰੇ ਟਵੀਟ ਕਰਨ ਵਾਲਿਆਂ ਵਿੱਚ ਭਾਰਤ ਰਤਨ ਲਤਾ ਮੰਗੇਸ਼ਕਰ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਅਤੇ ਕੰਗਨਾ ਰਣੌਤ ਵਰਗੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹਨ।

ਕਿਸਾਨਾਂ ਦੇ ਅੰਦੋਲਨ ਸਬੰਧੀ ਕੀਤੇ ਗਏ ਟਵੀਟ ਦੇ ਮਾਮਲੇ ਵਿਚ ਕਾਂਗਰਸ ਨੇਤਾ ਸਚਿਨ ਸਾਵੰਤ ਨੇ ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਇਹ ਇੱਕ ਗੰਭੀਰ ਮਾਮਲਾ ਹੈ। ਇਨ੍ਹਾਂ ਮਸ਼ਹੂਰ ਹਸਤੀਆਂ ਦੇ ਟਵੀਟ ਇਕੋ ਜਹੇ ਕਿਵੇਂ ਹੋ ਸਕਦੇ ਹਨ? ਇਨ੍ਹਾਂ ਹਸਤੀਆਂ ਉਤੇ ਟਵੀਟ ਕਰਨ ਦਾ ਕੋਈ ਦਬਾਅ ਤਾਂ ਨਹੀਂ ਪਾਇਆ ਗਿਆ ਸੀ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਸਾਵੰਤ ਨੇ ਇਹ ਵੀ ਦੱਸਿਆ ਕਿ ਦੇਸ਼ਮੁਖ ਨੇ ਇਹ ਜ਼ਿੰਮੇਵਾਰੀ ਇੰਟੈਲੀਜੈਂਸ ਨੂੰ ਦਿੱਤੀ ਹੈ।
ਦੱਸ ਦਈਏ ਕਿ ਮਹਾਰਾਸ਼ਟਰ ਕਾਂਗਰਸ ਦੇ ਨੇਤਾਵਾਂ ਨੇ ਇਸ ਮਾਮਲੇ ਵਿਚ ਪੁਲਿਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਕਿ ਕਿਤੇ ਇਹ ਮਸ਼ਹੂਰ ਹਸਤੀਆਂ ਕੇਂਦਰ ਸਰਕਾਰ ਦਾ ਪੱਖ ਟਵੀਟ ਕਰਕੇ ਰੱਖਣ ਲਈ ਭਾਜਪਾ ਦੇ ਦਬਾਅ ਹੇਠ ਤਾਂ ਨਹੀਂ। ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਤੇ ਬੁਲਾਰੇ ਸਚਿਨ ਸਾਵੰਤ ਨੇ ਇਸ ਮੰਗ ਨੂੰ ਲੈ ਕੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਵੀ ਮੁਲਾਕਾਤ ਕੀਤੀ ਸੀ।

ਇਕ ਮੀਡੀਆ ਰਿਪੋਰਟ ਦੇ ਅਨੁਸਾਰ ਸਾਵੰਤ ਨੇ ਕਿਹਾ ਸੀ, 'ਸਚਿਨ ਤੇਂਦੁਲਕਰ, ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਸਾਇਨਾ ਨੇਹਵਾਲ ਵਰਗੀਆਂ ਮਸ਼ਹੂਰ ਹਸਤੀਆਂ ਵਲੋਂ ਇਸ ਮਾਮਲੇ' ਚ ਕੀਤੇ ਗਏ ਟਵੀਟ ਦਾ ਪੈਟਰਨ ਬਹੁਤ ਮਿਲਦਾ ਜੁਲਦਾ ਹੈ। ਸਾਇਨਾ ਨੇਹਵਾਲ ਅਤੇ ਅਕਸ਼ੈ ਕੁਮਾਰ ਦੇ ਟਵੀਟ ਦਾ ਕੰਟੈਂਟ ਇਕ ਹੈ, ਜਦਕਿ ਸੁਨੀਲ ਸ਼ੈੱਟੀ ਨੇ ਟਵੀਟ ਵਿਚ ਭਾਜਪਾ ਨੇਤਾ ਨੂੰ ਟੈਗ ਕੀਤਾ ਹੈ। ਇਹ ਸੰਕੇਤ ਕਰਦਾ ਹੈ ਕਿ ਹਸਤੀਆਂ ਅਤੇ ਹਾਕਮ ਧਿਰ ਦੇ ਨੇਤਾਵਾਂ ਵਿਚਕਾਰ ਸੰਪਰਕ ਹੋਇਆ ਸੀ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਦੱਸ ਦਈਏ ਕਿ ਹਾਲ ਹੀ ਵਿੱਚ ਅਮਰੀਕੀ ਪੌਪ ਸਟਾਰ ਰਿਹਾਨਾ ਅਤੇ ਵਾਤਾਵਰਣ ਕਾਰਕੁਨ ਗ੍ਰੇਟਾ ਥੰਨਬਰਗ ਨੇ ਟਵੀਟ ਕਰਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ। ਇਸ ਤੋਂ ਬਾਅਦ ਕਈ ਭਾਰਤੀ ਮਸ਼ਹੂਰ ਹਸਤੀਆਂ ਨੇ ਟਵੀਟ ਕਰਕੇ ਕਿਸਾਨ ਅੰਦੋਲਨ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ।
Published by: Gurwinder Singh
First published: February 8, 2021, 4:08 PM IST
ਹੋਰ ਪੜ੍ਹੋ
ਅਗਲੀ ਖ਼ਬਰ