ਵੱਡੀ ਲਾਹਪਰਵਾਹੀ: ਬੱਚਿਆਂ ਨੂੰ ਮਿੱਡ-ਡੇ ਮੀਲ ਦੀ ਥਾਂ ਭੇਜੀ ਪਸ਼ੂ ਫੀਡ, ਮੇਅਰ ਵੱਲੋਂ ਜਾਂਚ ਦੀ ਮੰਗ

News18 Punjabi | News18 Punjab
Updated: March 20, 2021, 1:57 PM IST
share image
ਵੱਡੀ ਲਾਹਪਰਵਾਹੀ: ਬੱਚਿਆਂ ਨੂੰ ਮਿੱਡ-ਡੇ ਮੀਲ ਦੀ ਥਾਂ ਭੇਜੀ ਪਸ਼ੂ ਫੀਡ, ਮੇਅਰ ਵੱਲੋਂ ਜਾਂਚ ਦੀ ਮੰਗ
ਸਕੂਲੀ ਬੱਚਿਆਂ ਨੂੰ ਮਿਡ-ਡੇਅ ਮੀਲ ਸਪਲਾਈ ਵਿਚ ਵਾਲੇ ਪਸ਼ੂਆਂ ਦੀ ਫੀਡ ਦੇ ਪੈਕਟ ਦੀ ਸਪਲਾਈ ਫੜੀ ਗਈ ਹੈ।

ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਇਕ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲਣ ਵਾਲੇ ਮਿਡ-ਡੇਅ ਮੀਲ ਵਿਚ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਵੰਡਣ ਲਈ ਆਏ ਭੋਜਨ ਵਿਚ ਪਸ਼ੂ ਚਾਰਾ ਭੇਜ ਦਿੱਤਾ।

  • Share this:
  • Facebook share img
  • Twitter share img
  • Linkedin share img
ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਇਕ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲਣ ਵਾਲੇ ਮਿਡ-ਡੇਅ ਮੀਲ ਵਿਚ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਵੰਡਣ ਲਈ ਆਏ ਭੋਜਨ ਵਿਚ ਪਸ਼ੂ ਚਾਰਾ ਭੇਜ ਦਿੱਤਾ। ਪ੍ਰਸ਼ਾਸਨ ਵੱਲੋਂ ਪਸ਼ੂਆਂ ਦਾ ਚਾਰਾ ਨੂੰ ਸਕੂਲ ਭੇਜਣ ਤੋਂ ਬਾਅਦ ਅਧਿਆਪਕ ਅਤੇ ਅਧਿਕਾਰੀ ਵੀ ਹੈਰਾਨ ਹਨ।

ਇਸ ਸਾਰੇ ਮਾਮਲੇ 'ਤੇ ਪੁਣੇ ਦੇ ਮੇਅਰ ਨੇ ਕਿਹਾ ਕਿ ਮਿਡ-ਡੇਅ ਮੀਲ ਯੋਜਨਾ ਨੂੰ ਰਾਜ ਸਰਕਾਰ ਚਲਾਉਂਦੀ ਹੈ। ਵਿਦਿਆਰਥੀਆਂ ਵਿਚ ਵੰਡ ਲਈ ਸਿਰਫ ਨਗਰ ਨਿਗਮ ਜ਼ਿੰਮੇਵਾਰ ਹੈ। ਇਹ ਮੰਦਭਾਗਾ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਮੇਅਰ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।



ਐਫਐਸਐਸਏਆਈ ਵੱਲੋਂ ਪਸ਼ੂ ਫੀਡ ਦੇ ਪੈਕੇਟ ਜ਼ਬਤ 

ਜਦੋਂ ਸਥਾਨਕ ਲੋਕਾਂ ਨੂੰ ਮਿਡ-ਡੇਅ ਮੀਲ ਸਪਲਾਈ ਵਿਚ ਪਸ਼ੂਆਂ ਦੇ ਖਾਣ ਬਾਰੇ ਪਤਾ ਲੱਗਿਆ, ਤਾਂ ਉਨ੍ਹਾਂ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫਐਸਐਸਏਆਈ) ਨੂੰ ਸ਼ਿਕਾਇਤ ਕੀਤੀ. ਸ਼ਿਕਾਇਤ ਮਿਲਣ ਦੇ ਬਾਅਦ, ਐਫਐਸਐਸਏਆਈ ਨੇ ਸਪਲਾਈ ਕੀਤੇ ਸਾਰੇ ਪਸ਼ੂ ਫੀਡ ਦੇ ਪੈਕੇਟ ਜ਼ਬਤ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਪੁਣੇ ਦੇ ਸਰਕਾਰੀ ਸਕੂਲ ਨੰਬਰ 58 ਦਾ ਹੈ।
Published by: Ashish Sharma
First published: March 19, 2021, 9:16 PM IST
ਹੋਰ ਪੜ੍ਹੋ
ਅਗਲੀ ਖ਼ਬਰ