ਕਾਰ ‘ਚ ਹੈਂਡ ਸੈਨੇਟਾਈਜ਼ਰ ਨਾਲ ਭੜਕੀ ਅੱਗ, NCP ਨੇਤਾ ਸੰਜੇ ਸ਼ਿੰਦੇ ਦੀ ਮੌਤ

News18 Punjabi | News18 Punjab
Updated: October 15, 2020, 1:37 PM IST
share image
ਕਾਰ ‘ਚ ਹੈਂਡ ਸੈਨੇਟਾਈਜ਼ਰ ਨਾਲ ਭੜਕੀ ਅੱਗ, NCP ਨੇਤਾ ਸੰਜੇ ਸ਼ਿੰਦੇ ਦੀ ਮੌਤ
ਸੰਕੇਤਿਕ ਤਸਵੀਰ

ਦੱਸਿਆ ਜਾ ਰਿਹਾ ਹੈ ਕਿ ਜਦੋਂ ਐਨਸੀਪੀ ਨੇਤਾ ਸੰਜੇ ਸ਼ਿੰਦੇ ਦੀ ਕਾਰ ਨੂੰ ਅੱਗ ਲੱਗੀ ਤਾਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਅਤੇ ਖਿੜਕੀ ਤੋੜਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ, ਪਰ ਕਾਰ ਦੀ ਸੈਂਟਰ ਲੌਕਿੰਗ ਲੱਗ ਜਾਣ ਕਾਰਨ ਉਹ ਤੁਰੰਤ ਦਰਵਾਜਾ ਨਹੀਂ ਖੋਲ੍ਹ ਸਕੇ ਅਤੇ ਉਹਨਾਂ ਦੀ ਅੰਦਰ ਹੀ ਸੜ ਕੇ ਮੌਤ ਹੋ ਗਈ।

  • Share this:
  • Facebook share img
  • Twitter share img
  • Linkedin share img
ਮਹਾਰਾਸ਼ਟਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾ ਸੰਜੇ ਸ਼ਿੰਦੇ ਦੀ ਕਾਰ ਨੂੰ ਹੈਂਡ ਸੈਨੇਟਾਈਜ਼ਰ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿੱਚ ਉਹ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਇਕ ਸ਼ਾਰਟ ਸਰਕਟ ਹੋਇਆ ਸੀ ਅਤੇ ਹੈਂਡ ਸੈਨੀਟਾਈਜ਼ਰ ਕਾਰਨ ਅੱਗ ਫੈਲ ਗਈ। ਜਦੋਂ ਸੰਜੇ ਸ਼ਿੰਦੇ ਦੀ ਕਾਰ ਨੂੰ ਅੱਗ ਲੱਗੀ, ਉਹ ਮੁੰਬਈ-ਆਗਰਾ ਰਾਜ ਮਾਰਗ 'ਤੇ ਪਿੰਪਲਗਾਓਂ ਬਸਵੰਤ ਟੋਲ ਪਲਾਜ਼ਾ ਦੇ ਨੇੜੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਐਨਸੀਪੀ ਨੇਤਾ ਸੰਜੇ ਸ਼ਿੰਦੇ ਦੀ ਕਾਰ ਨੂੰ ਅੱਗ ਲੱਗੀ ਤਾਂ ਉਨ੍ਹਾਂ ਦਰਵਾਜ਼ਾ ਖੋਲ੍ਹਣ ਅਤੇ ਖਿੜਕੀ ਤੋੜਨ ਦੀ ਕੋਸ਼ਿਸ਼ ਦਿੱਤੀ, ਪਰ ਕਾਰ ਦੀ ਸੈਂਟਰ ਲਾਕਿੰਗ ਕਾਰਨ ਉਹ ਤੁਰੰਤ ਦਰਵਾਜਾ ਨਹੀਂ ਖੋਲ੍ਹ ਸਕੇ ਅਤੇ ਉਹਨਾਂ ਦੀ ਅੰਦਰ ਹੀ ਸੜ ਕੇ ਮੌਤ ਗਈ।

ਦੱਸਿਆ ਜਾ ਰਿਹਾ ਹੈ ਕਿ ਸੰਜੇ ਸ਼ਿੰਦੇ ਨਾਸਿਕ ਜ਼ਿਲੇ ਵਿਚ ਅੰਗੂਰ ਨਿਰਯਾਤਕ ਸਨ। ਪੁਲਿਸ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਦੁਪਹਿਰ ਪਿੰਪਲਗਾਓਂ ਬਸਵੰਤ ਟੋਲ ਪਲਾਜ਼ਾ ਨੇੜੇ ਉਸ ਸਮੇਂ ਵਾਪਰੀ ਜਦੋਂ ਸ਼ਿੰਦੇ ਕੀਟਨਾਸ਼ਕਾਂ ਖਰੀਦਣ ਲਈ ਪਿੰਪਲਗਾਓਂ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਨੂੰ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ।
ਪੁਲਿਸ ਦੇ ਅਨੁਸਾਰ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕ ਕਾਰ ਵੱਲ ਭੱਜੇ ਅਤੇ ਸੰਜੇ ਸ਼ਿੰਦੇ ਨੂੰ ਅੰਦਰੋਂ ਬੰਦ ਬਚਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਬਾਅਦ ਵਿਚ ਅੱਗ ‘ਤੇ ਕਾਬੂ ਪਾਇਆ ਗਿਆ। (ਪੀਟੀਆਈ ਇਨਪੁੱਟ)
Published by: Ashish Sharma
First published: October 15, 2020, 1:35 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading