• Home
 • »
 • News
 • »
 • national
 • »
 • MAHARASHTRA RAIGARH BUILDING COLLAPSE 4 YEAR BOY RECOVERED FROM DEBRIS

ਰਾਏਗੜ੍ਹ 'ਚ 19 ਘੰਟਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ 4 ਸਾਲਾ ਬੱਚਾ, ਮਾਂ ਤੇ ਦੋ ਭੈਣਾਂ ਦੀਆਂ ਲਾਸ਼ਾਂ ਕੋਲ ਬੈਠਾ ਰਿਹਾ

ਰਾਏਗੜ੍ਹ 'ਚ 19 ਘੰਟਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ 4 ਸਾਲਾ ਬੱਚਾ, ਮਾਂ ਤੇ ਦੋ ਭੈਣਾ ਦੀਆਂ ਲਾਸ਼ਾਂ ਕੋਲ ਬੈਠਾ ਸੀ

ਰਾਏਗੜ੍ਹ 'ਚ 19 ਘੰਟਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ 4 ਸਾਲਾ ਬੱਚਾ, ਮਾਂ ਤੇ ਦੋ ਭੈਣਾ ਦੀਆਂ ਲਾਸ਼ਾਂ ਕੋਲ ਬੈਠਾ ਸੀ

 • Share this:
  ਮਹਾਰਾਸ਼ਟਰ ਸਥਿਤ ਰਾਏਗੜ੍ਹ ਦੇ ਮਹਾੜ ਵਿਚ ਸੋਮਵਾਰ ਦੇਰ ਰਾਤ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ ਹਾਦਸੇ 'ਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 15 ਹੋ ਗਈ ਹੈ, ਜਦੋਂ ਕਿ ਹਾਦਸੇ ਦੇ 20 ਘੰਟੇ ਬਾਅਦ ਮਲਬੇ 'ਚੋਂ ਇਕ ਚਾਰ ਸਾਲਾ ਮਾਸੂਮ ਬੱਚਾ ਜ਼ਿੰਦਾ ਕੱਢਿਆ ਗਿਆ ਹੈ, ਜਦੋਂ ਕਿ ਉਸ ਦੀ 30 ਸਾਲਾ ਮਾਂ ਤੇ ਦੋ ਭੈਣਾਂ ਦੀ ਮੌਤ ਹੋ ਗਈ।

  ਬੱਚੇ ਨੂੰ ਜ਼ਿੰਦਾ ਲੱਭਣ ਦੇ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿਚ ਉਸ ਦੀ 30 ਸਾਲਾ ਮਾਂ ਨੌਸ਼ੀਨ ਨਦੀਮ ਬੰਗੀ ਦੀ ਲਾਸ਼ ਉਸੇ ਜਗ੍ਹਾ ਤੋਂ ਬਰਾਮਦ ਕੀਤੀ ਗਈ। ਹਾਦਸੇ ਵਿੱਚ ਬੱਚੇ ਦੀਆਂ ਦੋ ਭੈਣਾਂ ਆਇਸ਼ਾ (ਸੱਤ) ਅਤੇ ਰੁਕਈਆ (ਦੋ) ਦੀਆਂ ਲਾਸ਼ਾਂ ਵੀ ਕੁਝ ਸਮੇਂ ਬਾਅਦ ਬਰਾਮਦ ਹੋਈਆਂ। 20 ਘੰਟਿਆਂ ਬਾਅਦ ਮਲਬੇ ਵਿਚੋਂ ਜ਼ਿੰਦਾ ਮਿਲਿਆ ਬੱਚਾ ਮੁਹੰਮਦ ਨਦੀਮ ਹੈ।  ਮਹਾਰਾਸ਼ਟਰ ਦੇ ਰਾਏਗੜ੍ਹ ਵਿਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਇੱਥੇ ਲਗਾਤਾਰ ਮਲਬੇ 'ਚੋਂ ਲੋਕਾਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਜਾਰੀ ਹੈ। ਮ੍ਰਿਤਕਾਂ ਵਿਚ ਦੋ ਨਾਬਾਲਗਾਂ ਸਮੇਤ 7 ਪੁਰਸ਼ ਅਤੇ 8 ਔਰਤਾਂ ਸ਼ਾਮਿਲ ਹਨ। ਐਨ. ਡੀ. ਆਰ. ਐਫ਼. ਦੇ ਡਿਪਟੀ ਕਮਾਂਡੈਂਟ ਨੇ ਦੱਸਿਆ ਕਿ ਬੱਚੇ ਦੀ ਸਿਹਤ ਠੀਕ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਇਸ ਹਾਦਸੇ ਸਬੰਧੀ ਬਿਲਡਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
  Published by:Gurwinder Singh
  First published: