• Home
  • »
  • News
  • »
  • national
  • »
  • MAHARASHTRA THIRD WAVE OF CORONA MAY COME IN DECEMBER BUT DO NOT PANIC

ਮਹਾਰਾਸ਼ਟਰ: ਦਸੰਬਰ 'ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਡਾਕਟਰਾਂ ਨੇ ਜਤਾਇਆ ਇਹ ਖਦਸ਼ਾ

ਦਸੰਬਰ 'ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਡਾਕਟਰਾਂ ਨੇ ਜਤਾਇਆ ਇਹ ਖਦਸ਼ਾ  (ਸੰਕੇਤਕ ਫੋਟੋ)

ਦਸੰਬਰ 'ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਡਾਕਟਰਾਂ ਨੇ ਜਤਾਇਆ ਇਹ ਖਦਸ਼ਾ (ਸੰਕੇਤਕ ਫੋਟੋ)

  • Share this:
    ਮਹਾਰਾਸ਼ਟਰ 'ਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ (corona third wave) ਦਸੰਬਰ 'ਚ ਆ ਸਕਦੀ ਹੈ ਪਰ ਇਸ ਦਾ ਅਸਰ ਘੱਟ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਘਬਰਾਉਣ ਦੀ ਨਹੀਂ ਸਗੋਂ ਸਾਵਧਾਨ ਰਹਿਣ ਦੀ ਲੋੜ ਹੈ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਕੋਵਿਡ -19 ਦੀ ਤੀਜੀ ਲਹਿਰ ਦਸੰਬਰ ਵਿੱਚ ਮਹਾਰਾਸ਼ਟਰ ਵਿੱਚ ਆਉਣ ਦੀ ਸੰਭਾਵਨਾ ਹੈ, ਪਰ ਇਹ ਹਲਕੀ ਹੋਵੇਗੀ।

    ਉਨ੍ਹਾਂ ਕਿਹਾ ਕਿ ਸੂਬੇ ਵਿੱਚ ਟੀਕਾਕਰਨ ਦੀ ਦਰ ਜ਼ਿਆਦਾ ਹੈ ਅਤੇ ਇਸ ਲਈ ਲਹਿਰ ਹਲਕੇ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ ਲਹਿਰ ਸਮੇਂ-ਸਮੇਂ 'ਤੇ ਆਪਣੀ fixed frequency 'ਤੇ ਆਉਂਦੀ ਹੈ। ਪਹਿਲੀ ਲਹਿਰ ਸਤੰਬਰ 2020 ਵਿੱਚ ਆਈ ਸੀ। ਦੂਜੀ ਲਹਿਰ ਅਪ੍ਰੈਲ 2021 ਵਿੱਚ ਅਤੇ ਹੁਣ ਤੀਜੀ ਲਹਿਰ ਦਸੰਬਰ ਵਿੱਚ ਆਉਣ ਦੀ ਸੰਭਾਵਨਾ ਹੈ।

    ਸਿਹਤ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ 80 ਫੀਸਦੀ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਟੀਕਾਕਰਨ ਨੇ ਵੱਡੀ ਭੂਮਿਕਾ ਨਿਭਾਈ ਹੈ। ਇੱਥੇ ਲਾਗ ਪਹਿਲਾਂ ਨਾਲੋਂ ਘੱਟ ਹੈ, ਅਤੇ ਮੌਤ ਦਰ ਜ਼ੀਰੋ ਦੇ ਨੇੜੇ ਹੈ।

    ਸਿਹਤ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ ਸੂਬਾ ਸਰਕਾਰ ਨੇ ਕੋਰੋਨਾ ਨੂੰ ਹਰਾਉਣ ਲਈ ਬੁਨਿਆਦੀ ਢਾਂਚੇ ਨੂੰ ਡੇਢ ਗੁਣਾ ਅਪਗ੍ਰੇਡ ਕੀਤਾ ਹੈ। ਦੱਸ ਦਈਏ ਕਿ ਇਸ ਸਾਲ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮਹਾਰਾਸ਼ਟਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਸਨ। ਕੁਝ ਦਿਨ ਪਹਿਲਾਂ, ਮਾਹਰਾਂ ਨੇ ਕਿਹਾ ਸੀ ਕਿ ਜੇਕਰ ਮਹਾਰਾਸ਼ਟਰ ਵਿੱਚ ਕੋਵਿਡ -19 ਦੀ ਤੀਜੀ ਲਹਿਰ ਆਉਂਦੀ ਹੈ, ਤਾਂ 60 ਲੱਖ ਤੱਕ ਕੇਸ ਆ ਸਕਦੇ ਹਨ।
    Published by:Gurwinder Singh
    First published: