• Home
  • »
  • News
  • »
  • national
  • »
  • MAHARASHTRA VALENTINE DAY TEACHER TOLD THE STUDENTS TO SWEAR NEITHER LOVE WILL DO NOR LOVE MARRIAGE

Valentine's Day 2020 : ਅਧਿਆਪਕ ਨੇ ਲੜਕੀਆਂ ਨੂੰ ਕਿਹਾ ‘ਸਹੁੰ ਖਾਓ ਨਾ ਪਿਆਰ ਕਰਾਂਗੀ ਅਤੇ ਨਾ ਲਵ ਮੈਰਿਜ’

ਮਹਾਰਾਸ਼ਟਰ ਦੇ ਇਕ ਸਕੂਲ ਵਿਚ ਵੈਲੇਨਟਾਈਨ (Valentine day) ਨੂੰ ਲੈ ਕੇ ਲੜਕੀਆਂ ਨੂੰ ਅਧਿਆਪਕਾਂ ਨੇ ਪਿਆਰ ਅਤੇ ਲਵ ਮੈਰਿਜ ਨਾ ਕਰਨ ਦੀ ਸਹੁੰ ਚੁਕਾਈ। ਹੁਣ ਇਸਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਹੋ ਗਿਆ ਹੈ।

Valentine's Day 2020 : ਅਧਿਆਪਕ ਨੇ ਲੜਕੀਆਂ ਨੂੰ ਕਿਹਾ ‘ਸਹੁੰ ਖਾਓ ਨਾ ਪਿਆਰ ਕਰਾਂਗੀ ਅਤੇ ਨਾ ਲਵ ਮੈਰਿਜ’

Valentine's Day 2020 : ਅਧਿਆਪਕ ਨੇ ਲੜਕੀਆਂ ਨੂੰ ਕਿਹਾ ‘ਸਹੁੰ ਖਾਓ ਨਾ ਪਿਆਰ ਕਰਾਂਗੀ ਅਤੇ ਨਾ ਲਵ ਮੈਰਿਜ’

  • Share this:
    ਵੈਲੇਨਟਾਈਨ (Valentine day) ਦੇ ਦਿਨ ਇਕ ਸਕੂਲ ਵਿਚ ਲੜਕੀਆਂ ਨੂੰ ਅਧਿਆਪਕਾਂ ਨੇ ਲਵ ਮੈਰਿਜ ਨਾ ਕਰਨ ਦੀ ਸਹੁੰ ਚੁਕਾਈ। ਲੜਕੀਆਂ ਨੂੰ ਇਹ ਸਹੁੰ ਵੀ ਚੁਕਾਈ ਗਈ ਕਿ ਨਾ ਤਾਂ ਉਹ ਪਿਆਰ ਵਿੱਚ ਪੈਣਗੀਆਂ ਅਤੇ ਉਨ੍ਹਾਂ ਲੜਕਿਆਂ ਦੇ ਨਾਲ ਵਿਆਹ ਨਹੀਂ ਕਰਨਗੀਆਂ ਜੋ ਦਾਜ ਮੰਗਦੇ ਹਨ। ਉਹ ਸਿਰਫ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਤੇ ਭਰੋਸਾ ਕਰਨਗੀਆਂ। ਇਹ ਮਾਮਲਾ ਹੈ ਮਹਾਰਾਸ਼ਟਰ ਦੇ ਅਮਰਾਵਤੀ (Amravati) ਜਿਲ੍ਹੇ ‘ਚ ਸਥਿਤ ਆਰਟਸ ਕਾਲਜ ਚਾਂਦੂਰ ਕੇਲਵੇ ਕਾਲਜ ਦਾ, ਜਿੱਥੇ ਨੇੜੇ ਦੇ ਪਿੰਡ ‘ਚ NSS ਕੈਂਪ ਦੇ ਦੌਰਾਨ ਲੜਕੀਆਂ ਨੂੰ ਸਹੁੰ ਚੁਕਾਈ ਗਈ, ਪਰ ਜਿਵੇਂ ਹੀ ਕੈਂਪ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ, ਇਸ ਤੇ ਬਹਿਸ ਛਿੜ ਗਈ।

    ਪੰਕਜਾ ਮੁੰਡੇ ਨੇ ਕੀਤਾ ਟਵੀਟ



    ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਾਰਾਸ਼ਟ ‘ਚ BJP ਨੇਤਾ ਅਤੇ ਸਾਬਕਾ ਮਹਿਲਾ ਅਤੇ ਬਾਲ ਭਲਾਈ ਮੰਤਰੀ ਨੇ ਮਰਾਠੀ ਅਤੇ ਅੰਗਰੇਜੀ ਵਿਚ ਟਵੀਟ ਕੀਤਾ ਕਿ, ਇਹ ਬਹੁਤ ਹੀ ਬਕਵਾਸ ਭਰਿਆ ਹੈ। ਚਿੰਤੂਰ ਦੇ ਇਕ ਸਕੂਲ ਵਿਚ ਲੜਕੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਨਾਲ ਪਿਆਰ ਨਾ ਕਰਨ ਅਤੇ ਲਵ ਮੈਰਿਜ ਵੀ ਨਾ ਕਰਨ। ਇਹ ਸਹੁੰ ਸਿਰਫ ਲੜਕੀਆਂ ਹੀ ਕਿਉਂ ਲੈਣ ?

    ਇਕ ਹੋਰ ਟਵੀਟ ਵਿਚ ਪੰਕਜਾ ਮੁੰਡੇ ਨੇ ਇਹ ਸਵਾਲ ਚੁੱਕਿਆ ਕਿ ਬਜਾਏ ਇਸਦੇ ਕਿ ਸਾਨੂੰ ਮੁੰਡਿਆ ਨੂੰ ਸਹੁੰ ਚੁਕਾਉਣੀ ਚਾਹੀਦੀ ਹੈ ਕਿ ਉਹ ਇਕ ਤਰਫਾ ਪਿਆਰ ਦੇ ਵਿਚ ਲੜਕੀਆਂ ਤੇ ਐਸਿਡ ਨਹੀਂ ਸੁੱਟਣਗੇ। ਲੜਕਿਆਂ ਨੂੰ ਸਹੁੰ ਚੁਕਾਈ ਜਾਵੇ ਕਿ ਉਹ ਲੜਕੀਆਂ ਨੂੰ ਗੰਦੀ ਨਜ਼ਰ ਦੇ ਨਾਲ ਨਹੀਂ ਦੇਖਣਗੇ ਅਤੇ ਨਾ ਹੀ ਉਹ ਅਹਿਜਾ ਕਿਸੀ ਹੋਰ ਨੂੰ ਕਰਨ ਦੇਣਗੇ।

    ਕਿ ਚੁਕਾਈ ਗਈ ਸੀ ਸਹੁੰ ?

    ‘ਮੈਂ ਸਹੁੰ ਚੁੱਕਦੀ ਹਾਂ ਕਿ ਮੈਨੂੰ ਮਾਤਾ-ਪਿਤਾ ਤੇ ਪੂਰਾ ਭਰੋਸਾ ਹੈ। ਸਮਾਜ ਵਿਚ ਮਹਿਲਾਵਾਂ ਦੇ ਖਿਲਾਫ ਹੋਣ ਵਾਲੀ ਐਸਿਡ ਅਟੈਕ ਦੀ ਘਟਨਾਵਾਂ ਨੂੰ ਦੇਖਦੇ ਹੋਏ ਮੈਂ ਸਹੁੰ ਚੁੱਕਦੀ ਹਾਂ ਕਿ ਮੈਂ ਪਿਆਰ ਅਤੇ ਲਵ ਮੈਰਿਜ ਨਹੀਂ ਕਰਾਂਗੀ। ਮੈਂ ਦਾਜ ਲੈਣ ਵਾਲੇ ਲੜਕੇ ਦੇ ਨਾਲ ਵਿਆਹ ਨਹੀਂ ਕਰਾਂਗੀ। ਜੇਕਰ ਸਮਾਜ ਨੂੰ ਦੇਖਦੇ ਹੋਏ ਮੇਰੇ ਪਰਿਵਾਰ ਨੇ ਦਾਜ ਦੇ ਕੇ ਮੇਰਾ ਵਿਆਹ ਕਰਾ ਵੀ ਦਿੱਤਾ ਤਾਂ ਜਦੋਂ ਮੈਂ ਮਾਂ ਦੇ ਤੌਰ ਤੇ ਬੇਟੇ ਦੇ ਵਿਆਹ ਵਿਚ ਦਾਜ ਨਹੀਂ ਮੰਗਾਂਗੀ। ਇਸ ਦੇ ਨਾਲ ਹੀ ਮੈਂ ਸਮਾਜ ਦਾ ਨਜ਼ਰੀਆ ਬਦਲਣ ਦਾ ਵੀ ਕੰਮ ਕਰਾਂਗੀ’।

    ਆਦਿਤਿਆ ਠਾਕਰੇ ਵੀ ਮੈਦਾਨ ਚ ਆਏ

    ਇੱਥੇ, ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਆਦਿਤਿਆ ਠਾਕਰੇ ਨੇ ਕਿਹਾ ਕਿ ਵਿਆਹ ਦਾ ਮਾਮਲਾ ਨਿਜੀ ਹੈ ਅਤੇ ਇਸ ਵਿਚ ਕਿਸੇ ਨੂੰ ਨਹੀਂ ਪੈਣਾ ਚਾਹੀਦਾ।
    Published by:Ashish Sharma
    First published: