ਦੁਨੀਆਂ 'ਚ ਜਿਵੇਂ-ਜਿਵੇਂ ਤਕਨਾਲੋਜੀ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ, ਲੋਕਾਂ ਦੀ ਇਸ 'ਤੇ ਨਿਰਭਰਤਾ ਵੀ ਕਾਫੀ ਵਧੀ ਹੈ। ਲੋਕ ਤਕਨਾਲੋਜੀ 'ਤੇ ਇੰਨੇ ਨਿਰਭਰ ਹੋ ਗਏ ਹਨ ਕਿ ਉਨ੍ਹਾਂ ਦਾ ਫੋਨ, ਸੋਸ਼ਲ ਮੀਡੀਆ ਤੋਂ ਬਿਨਾਂ ਰਹਿਣਾ ਮੁਸ਼ਕਲ ਹੋ ਗਿਆ ਹੈ। ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਦੁਨੀਆ ਭਰ ਦੇ ਕਈ ਮੈਡੀਕਲ ਕਾਲਜਾਂ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ।
ਕਈ ਐਮਸ ਦੇ ਡਾਕਟਰ ਨੇ ਫੋਨ ਦੀ ਜਿਆਦਾ ਵਰਤੋਂ ਦੇ ਨੁਕਸਾਨ ਦੱਸੇ ਹਨ। ਵੱਖ-ਵੱਖ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ। ਅਜਿਹੇ 'ਚ ਭਾਰਤ 'ਚ ਇੱਕ ਪਿੰਡ ਨੇ ਫੋਨ, ਟੀਵੀ, ਲੈਪਟਾਪ ਜਿਹੇ ਡਿਜਿਟਲ ਡਿਵਾਈਸ ਦੀ ਲਤ ਤੋਂ ਪਿੱਛਾ ਛਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਇਸ ਪਿੰਡ ਦਾ ਨਾਂ ਮੋਹਿਤਾਂਚੇ ਵੱਡਗਾਓਂ ਹੈ। ਇਸ ਪਿੰਡ ਦੇ ਲੋਕ ਰੋਜ਼ਾਨਾ ਸ਼ਾਮ ਨੂੰ ਇੱਕ ਘੰਟੇ ਤੋਂ ਵੱਧ ਸਮਾਂ ਡਿਜੀਟਲ ਦੁਨੀਆ ਤੋਂ ਦੂਰ ਰਹਿੰਦੇ ਹਨ। ਫੋਨ ਤੋਂ ਇਸ ਦੂਰੀ ਨੂੰ 'ਡਿਜੀਟਲ ਡੀਟੌਕਸ' ਕਿਹਾ ਜਾਂਦਾ ਹੈ।
ਮੋਹਿਤਾਂਚੇ ਵੱਡਗਾਓਂ ਪਿੰਡ ਨੇ ਲੋਕਾਂ ਨੂੰ ਫੋਨ ਤੋਂ ਦੂਰ ਰੱਖਣ ਲਈ ਅਨੋਖੀ ਪਹਿਲ ਕੀਤੀ ਹੈ। ਪਿੰਡ 'ਚ ਸੱਤ ਵਜੇ ਸਾਇਰਨ ਵੱਜ ਜਾਂਦਾ ਹੈ। ਸਾਇਰਨ ਵੱਜਣ ਤੋਂ ਬਾਅਦ ਸਾਰੇ ਪਿੰਡ ਦੇ ਲੋਕ ਡੇਢ ਘੰਟੇ ਲਈ ਆਪਣੇ ਡਿਜੀਟਲ ਯੰਤਰ ਜਿਵੇਂ ਮੋਬਾਈਲ, ਟੈਬਲੇਟ, ਟੀਵੀ, ਲੈਪਟਾਪ ਬੰਦ ਕਰ ਦਿੰਦੇ ਹਨ। ਇਸ ਤੋਂ ਬਾਅਦ ਪਿੰਡ ਦੇ ਕੁਝ ਲੋਕ ਘਰ-ਘਰ ਜਾ ਕੇ ਜਾਂਚ ਕਰਦੇ ਹਨ ਕਿ ਕਿਤੇ ਕੋਈ ਅਜਿਹਾ ਹੈ ਜਿਸ ਨੇ ਫੋਨ, ਟੀਵੀ ਜਾਂ ਕੋਈ ਡਿਜੀਟਲ ਡਿਵਾਈਸ ਆਨ ਰੱਖਿਆ ਹੋਵੇ।
ਸਰਪੰਚ ਵਿਜੇ ਮੋਹਿਤੇ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਇਹ ਵਿਚਾਰ ਉਨ੍ਹਾਂ ਨੂੰ ਕੋਵਿਡ ਦੇ ਸਮੇਂ ਦੌਰਾਨ ਲੌਕਡਾਊਨ ਕਾਰਨ ਆਇਆ ਹੈ। ਉਸ ਸਮੇਂ ਬੱਚੇ ਨਾ ਤਾਂ ਬਾਹਰ ਖੇਡਣ ਜਾ ਸਕਦੇ ਸਨ ਅਤੇ ਨਾ ਹੀ ਆਨਲਾਈਨ ਕਲਾਸਾਂ ਲਗਾ ਸਕਦੇ ਸਨ। ਇਸ ਤੋਂ ਬਾਅਦ ਜਦੋਂ ਸਕੂਲ ਦੀਆਂ ਕਲਾਸਾਂ ਦੁਬਾਰਾ ਸ਼ੁਰੂ ਹੋਈਆਂ ਤਾਂ ਅਧਿਆਪਕਾਂ ਨੇ ਮਹਿਸੂਸ ਕੀਤਾ ਕਿ ਬੱਚੇ ਪਹਿਲਾਂ ਵਾਂਗ ਧਿਆਨ ਨਹੀਂ ਲਗਾ ਪਾ ਰਹੇ ਅਤੇ ਆਲਸੀ ਹੋ ਗਏ ਹਨ। ਮੋਹਿਤਾਂਚੇ ਵੱਡਗਾਓਂ ਦੀ ਇਸ ਮੁਹਿੰਮ ਦਾ ਮਕਸਦ ਡਿਜੀਟਲ ਦੁਨੀਆ ਤੋਂ ਬ੍ਰੇਕ ਲੈ ਕੇ ਮਨੁੱਖੀ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਅਤੇ ਆਪਸੀ ਰਿਸ਼ਤਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਹੈ।
ਜਾਣੋ ਕੀ ਹੁੰਦਾ ਹੈ ਡਿਜੀਟਲ ਡੀਟੌਕਸ
ਦੱਸ ਦੇਈਏ ਕਿ ਡਿਜੀਟਲ ਡੀਟੌਕਸ ਦਾ ਮਤਲਬ ਹੈ ਇਲੈਕਟ੍ਰਾਨਿਕ ਉਪਕਰਨਾਂ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਛੱਡ ਦੇਣਾ। ਸਧਾਰਨ ਰੂਪ ਵਿੱਚ, ਡਿਜੀਟਲ ਡੀਟੌਕਸ ਇੱਕ ਅਜਿਹਾ ਦੌਰ ਹੈ ਜਦੋਂ ਇੱਕ ਵਿਅਕਤੀ ਆਪਣੇ ਆਪ ਦੁਆਰਾ ਡਿਜੀਟਲ ਡਿਵਾਈਸਾਂ ਜਿਵੇਂ ਕਿ ਸਮਾਰਟਫ਼ੋਨ, ਕੰਪਿਊਟਰ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Digital, Mobile, Smartphone, Tech News