ਮਹਿਲਾ ਦਾ ਦਾਅਵਾ-ਕੋਵੀਸ਼ੀਲਡ ਵੈਕਸੀਨ ਲਵਾਉਣ ਨਾਲ 9 ਸਾਲ ਪਿੱਛੋਂ ਪਰਤ ਆਈ ਅੱਖਾਂ ਦੀ ਰੋਸ਼ਨੀ

News18 Punjabi | News18 Punjab
Updated: July 7, 2021, 11:59 AM IST
share image
ਮਹਿਲਾ ਦਾ ਦਾਅਵਾ-ਕੋਵੀਸ਼ੀਲਡ ਵੈਕਸੀਨ ਲਵਾਉਣ ਨਾਲ 9 ਸਾਲ ਪਿੱਛੋਂ ਪਰਤ ਆਈ ਅੱਖਾਂ ਦੀ ਰੋਸ਼ਨੀ
ਮਹਿਲਾ ਦਾ ਦਾਅਵਾ-ਕੋਵੀਸ਼ੀਲਡ ਵੈਕਸੀਨ ਲਵਾਉਣ ਨਾਲ 9 ਸਾਲ ਪਿੱਛੋਂ ਪਰਤ ਆਈ ਅੱਖਾਂ ਦੀ ਰੋਸ਼ਨੀ (File pic AP)

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ (Coronavirus) ਦੀ ਲਾਗ ਨੂੰ ਰੋਕਣ ਲਈ ਦੇਸ਼ ਵਿੱਚ ਵੱਡੇ ਪੱਧਰ ਉਤੇ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਨੇ ਇਕ ਅਜੀਬ ਦਾਅਵਾ ਕੀਤਾ ਹੈ।

ਔਰਤ ਦਾ ਕਹਿਣਾ ਹੈ ਕਿ ਨੌਂ ਸਾਲ ਪਹਿਲਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਪਰ ਹੁਣ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਉਸ ਨੂੰ ਫਿਰ ਦਿਖਾਈ ਦੇਣ ਲੱਗ ਪਿਆ ਹੈ। ਉਸ ਦੇ ਅਨੁਸਾਰ, ਉਸ ਨੇ ਕੋਵੀਸ਼ਿਲਡ ਵੈਕਸੀਨ ਲਗਵਾਈ ਸੀ।

ਮਥੁਰਾਬਾਈ ਬਿਡਵੇ ਨਾਂ ਦੀ 70 ਸਾਲਾ ਔਰਤ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੇ ਪਰਤੂਰ ਪਿੰਡ ਦੀ ਰਹਿਣ ਵਾਲੀ ਹੈ। ਉਹ ਇਸ ਸਮੇਂ ਵਾਸ਼ਿਮ ਦੇ ਰੀਸੋਡ ਵਿੱਚ ਰਹਿੰਦੀ ਹੈ। ਉਸ ਨੇ ਦੱਸਿਆ ਕਿ 9 ਸਾਲ ਪਹਿਲਾਂ ਮੋਤੀਆਬਿੰਦ ਕਾਰਨ ਅੱਖਾਂ ਦੀ ਰੋਸ਼ਨੀ ਗਵਾ ਬੈਠਾ ਸੀ। ਬਿਮਾਰੀ ਕਾਰਨ ਉਸ ਦੀ ਪੁਤਲੀ ਸਫੈਦ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਹ ਨਿਗ੍ਹਾ ਤੋਂ ਹੱਥ ਧੋ ਬੈਠਾ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਥੁਰਾਬਾਈ ਨੂੰ 26 ਜੂਨ ਨੂੰ ਕੋਵੀਸ਼ੀਲਡ ਟੀਕੇ ਦੀ ਪਹਿਲੀ ਖੁਰਾਕ ਮਿਲੀ ਸੀ। ਉਸ ਦਾ ਦਾਅਵਾ ਹੈ ਕਿ ਅਗਲੇ ਹੀ ਦਿਨ ਉਸ ਦੀ ਨਜ਼ਰ ਵਾਪਸ ਪਰਤ ਆਈ।

ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਟੀਕੇ ਕਾਰਨ ਉਸ ਦੀ ਨਜ਼ਰ ਪਰਤਣ ਪਿੱਛੇ ਕੋਈ ਵਿਗਿਆਨਕ ਕਾਰਨ ਨਹੀਂ ਹੈ। ਇਸ ਤੋਂ ਪਹਿਲਾਂ ਵੀ ਮਹਾਰਾਸ਼ਟਰ ਦੇ ਇੱਕ ਵਿਅਕਤੀ ਨੇ ਜੂਨ ਵਿੱਚ ਦਾਅਵਾ ਕੀਤਾ ਸੀ ਕਿ ਕੋਰੋਨਾ ਟੀਕਾ ਲਗਵਾਏ ਜਾਣ ਤੋਂ ਬਾਅਦ ਉਸ ਦੇ ਸਰੀਰ ਵਿੱਚ ਚੁੰਬਕੀ ਸ਼ਕਤੀ ਆ ਗਈ ਸੀ।
Published by: Gurwinder Singh
First published: July 7, 2021, 11:57 AM IST
ਹੋਰ ਪੜ੍ਹੋ
ਅਗਲੀ ਖ਼ਬਰ