Gandhi Jayanti: ਆਖਿਰ ਕਿਸਨੇ ਦਿੱਤੀ ਸੀ ਗਾਂਧੀ ਨੂੰ "ਮਹਾਤਮਾ" ਦੀ ਉਪਾਧੀ, ਅਜੇ ਵੀ ਹੈ ਬਹਿਸ ਦਾ ਵਿਸ਼ਾ 

 • Share this:
  ਸਾਰਾ ਦੇਸ਼ ਸ਼ਨੀਵਾਰ, 2 ਅਕਤੂਬਰ, 2021 ਨੂੰ ਰਾਸ਼ਟਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 152ਵੀਂ ਜਯੰਤੀ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰੇਗਾ । ਇਸ ਦਿਨ ਨੂੰ ਗਾਂਧੀ ਜਯੰਤੀ ਵਜੋਂ ਵੀ ਜਾਣਿਆ ਜਾਂਦਾ ਹੈ । ਪਰ ਇਸ ਤੋਂ ਇਲਾਵਾ ਇਸ ਦਿਨ ਨੂੰ "ਆਜਾਦੀ ਕਾ ਅਮ੍ਰਿਤ ਮਹੋਤਸਵ" ਨਾਮ ਨਾਲ ਜਾਣਿਆ ਜਾਂਦਾ ਹੈ । "ਆਜਾਦੀ ਕਾ ਅਮ੍ਰਿਤ ਮਹੋਤਸਵ" ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 12 ਮਾਰਚ ਨੂੰ ਗਾਂਧੀ ਜੀ ਦੇ ਜੀਵਨ ਵਿੱਚ ਇੱਕ ਮਹੱਤਵਪੂਰਣ ਘਟਨਾ 'ਦਾਂਡੀ ਮਾਰਚ' ਦੀ 91ਵੀਂ ਵਰ੍ਹੇਗੰਢ 'ਤੇ ਕੀਤਾ ਗਿਆ ਸੀ ।

  ਆਜਾਦੀ ਕਾ ਅੰਮ੍ਰਿਤ ਮਹੋਤਸਵ 15 ਅਗਸਤ, 2023, 77ਵੇਂ ਸੁਤੰਤਰਤਾ ਦਿਵਸ ਤੱਕ ਮਨਾਇਆ ਜਾਵੇਗਾ । ਜ਼ਿਕਰਯੋਗ ਹੈ ਕਿ 2 ਅਕਤੂਬਰ ਨੂੰ ਦੇਸ਼ ਦੀ ਇੱਕ ਹੋਰ ਮਹਾਨ ਸ਼ਖਸੀਅਤ (ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ (1904) ਦਾ ਜਨਮਦਿਨ ਹੁੰਦਾ ਹੈ । ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 2 ਅਕਤੂਬਰ, 1869 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ ਸੀ । ਇੱਕ ਅਜਿਹਾ ਵਕੀਲ ਜਿਸਦਾ ਜੀਵਨ ਦੱਖਣੀ ਅਫਰੀਕਾ ਵਿੱਚ ਉਸ ਦੇ ਤਜ਼ਰਬਿਆਂ ਦੁਆਰਾ ਬਦਲਿਆ, ਗਾਂਧੀ ਨੇ ਅਹਿੰਸਕ ਤਰੀਕਿਆਂ ਨਾਲ ਪ੍ਰਦਰਸ਼ਨ ਕਰ ਕੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ।

  ਹਾਲਾਂਕਿ ਇਹ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ, "ਗੁਰੂਦੇਵ" ਰਬਿੰਦਰਨਾਥ ਟੈਗੋਰ ਦੁਆਰਾ ਗਾਂਧੀ ਨੂੰ "ਮਹਾਤਮਾ" ਦੀ ਉਪਾਧੀ ਦਿੱਤੀ ਗਈ ਸੀ, ਪਰ ਗੁਜਰਾਤ ਸਰਕਾਰ ਨੇ ਇਸ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਖਿਤਾਬ ਸੌਰਾਸ਼ਟਰ ਦੇ ਇੱਕ ਸਥਾਨਕ ਪੱਤਰਕਾਰ ਨੇ ਦਿੱਤਾ ਸੀ । ਹਾਲਾਂਕਿ, ਗਾਂਧੀ ਜੀ ਨੂੰ ਆਮ ਤੌਰ ਤੇ "ਬਾਪੂ" (ਪਿਤਾ) ਵੀ ਕਿਹਾ ਜਾਂਦਾ ਹੈ ।

  ਵਿਸ਼ਵ ਦੇ ਨੇਤਾਵਾਂ ਵੱਲੋਂ ਸਭ ਤੋਂ ਵੱਧ ਵਾਰ ਮਹਾਤਮਾ ਗਾਂਧੀ ਦਾ ਆਪਣੇ ਭਾਸ਼ਣਾਂ ਵਿੱਚ ਜ਼ਿਕਰ ਕੀਤਾ ਗਿਆ ਹੈ । ਉਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਦੀ ਯਾਤਰਾ ਦੇ ਦੌਰਾਨ, ਦਿੱਲੀ ਵਿੱਚ ਰਾਜ ਘਾਟ ਵੀ ਆਏ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਹਫਤੇ ਵ੍ਹਾਈਟ ਹਾ ਊਸ ਵਿੱਚ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਆਜ਼ਾਦੀ ਘੁਲਾਟੀਏ ਮਹਾਤਮਾ ਗਾਂਧੀ ਦਾ ਹਵਾਲਾ ਦਿੱਤਾ ਸੀ । ਅੰਤਰਰਾਸ਼ਟਰੀ ਪੱਧਰ 'ਤੇ 2 ਅਕਤੂਬਰ ਨੂੰ "ਮਹਾਤਮਾ ਗਾਂਧੀ" ਦੀ ਯਾਦ ਵਿੱਚ ਅਹਿੰਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ ।
  Published by:Sheena
  First published:
  Advertisement
  Advertisement