ਨਵੀਂ ਦਿੱਲੀ: ਰਾਸ਼ਟਰੀ ਸਵੈ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ (Mohan Bhagwat) ਨੇ ਮੰਗਲਵਾਰ ਨੂੰ ਕਿਹਾ ਕਿ ਵੀਰ ਸਾਵਰਕਰ ਦੀ ਹਿੰਦੂਤਵ (Hindutav) ਦੀ ਵਿਚਾਰਧਾਰਾ ਨੇ ਕਦੇ ਵੀ ਲੋਕਾਂ ਨੂੰ ਉਨ੍ਹਾਂ ਦੀ ਸੰਸਕ੍ਰਿਤੀ ਤੇ ਆਸਥਾ ਦੇ ਅਧਾਰ 'ਤੇ ਫ਼ਰਕ ਕਰਨ ਦਾ ਸੁਝਾਅ ਨਹੀਂ ਦਿੱਤਾ। “ਸਾਵਰਕਰ ਕਹਿੰਦੇ ਸਨ, ਅਸੀਂ ਫ਼ਰਕ ਕਿਉਂ ਕਰਦੇ ਹਾਂ? ਅਸੀਂ ਇੱਕੋ ਮਾਤ ਭੂਮੀ ਦੇ ਪੁੱਤਰ ਹਾਂ, ਅਸੀਂ ਭਰਾ ਹਾਂ। ਪੂਜਾ ਦੀਆਂ ਵੱਖੋ-ਵੱਖਰੀਆਂ ਵਿਧੀਆਂ ਸਾਡੇ ਦੇਸ਼ ਦੀ ਪਰੰਪਰਾ ਰਹੀਆਂ ਹਨ। ਅਸੀਂ ਮਿਲ ਕੇ ਦੇਸ਼ ਲਈ ਲੜ ਰਹੇ ਹਾਂ।” ਭਾਗਵਤ ਨੇ ‘Veer Savarkar: The Man Who Could Have Prevented Partition’ ਨਾਂਅ ਦੀ ਪੁਸਤਕ ਲਾਂਚ ਦੌਰਾਨ ਇਹ ਵਿਚਾਰ ਰੱਖੇ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਾਵਰਕਰ ਮੁਸਲਮਾਨਾਂ ਦੇ ਦੁਸ਼ਮਣ (Savarkar not enemy muslim) ਨਹੀਂ ਸਨ, ਆਰਐਸਐਸ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਗ਼ਜ਼ਲਾਂ ਉਰਦੂ ਵਿੱਚ ਲਿਖੀਆਂ ਹਨ।
“ਬਹੁਤ ਸਾਰੇ ਲੋਕਾਂ ਨੇ ਭਾਰਤੀ ਸਮਾਜ ਵਿੱਚ ਹਿੰਦੂਤਵ ਤੇ ਏਕਤਾ ਬਾਰੇ ਗੱਲ ਕੀਤੀ, ਇਹ ਸਿਰਫ ਇੰਨਾ ਸੀ ਕਿ ਸਾਵਰਕਰ ਨੇ ਇਸ ਬਾਰੇ ਉੱਚੀ ਆਵਾਜ਼ ਵਿੱਚ ਗੱਲ ਕੀਤੀ ਸੀ ਤੇ ਹੁਣ, ਇੰਨੇ ਸਾਲਾਂ ਬਾਅਦ, ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜੇ ਹਰ ਕੋਈ ਉੱਚੀ ਆਵਾਜ਼ ਵਿੱਚ ਬੋਲਦਾ, ਤਾਂ (ਦੇਸ਼ ਦੀ) ਵੰਡ ਨਾ ਹੁੰਦੀ।" ਭਾਗਵਤ ਨੇ ਅੱਗੇ ਕਿਹਾ "...ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਮੁਸਲਮਾਨਾਂ ਦਾ ਉਸ ਦੇਸ਼ ਵਿੱਚ ਕੋਈ ਵੱਕਾਰ ਨਹੀਂ ਹੈ, ਕਿਉਂਕਿ ਉਹ ਭਾਰਤ ਦੇ ਹਨ ਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਸਾਡੇ ਇੱਕੋ ਪੂਰਵਜ ਹਨ, ਸਿਰਫ ਸਾਡੀ ਪੂਜਾ ਕਰਨ ਦੀ ਵਿਧੀ ਵੱਖਰੀ ਹੈ ਤੇ ਸਾਡੇ ਸਨਾਤਨ ਧਰਮ ਦੇ ਉਦਾਰਵਾਦੀ ਸੱਭਿਆਚਾਰ 'ਤੇ ਸਭ ਨੂੰ ਮਾਣ ਹੈ। ਇਹ ਵਿਰਾਸਤ ਸਾਨੂੰ ਅੱਗੇ ਲੈ ਕੇ ਜਾਂਦੀ ਹੈ, ਇਸੇ ਲਈ ਅਸੀਂ ਸਾਰੇ ਇੱਥੇ ਇਕੱਠੇ ਰਹਿ ਰਹੇ ਹਾਂ"। ਉਨ੍ਹਾਂ ਨੇ ਇਹ ਵੀ ਕਿਹਾ ਕਿ ਚਾਹੇ ਇਹ ਸਾਵਰਕਰ ਦਾ ਹਿੰਦੂਤਵ ਹੋਵੇ ਜਾਂ ਵਿਵੇਕਾਨੰਦ ਦਾ ਹਿੰਦੂਤਵ, ਸਾਰੇ ਇੱਕੋ ਜਿਹੇ ਹਨ ਕਿਉਂਕਿ ਉਹ ਸਾਰੇ ਇੱਕੋ ਸੱਭਿਆਚਾਰਕ ਰਾਸ਼ਟਰਵਾਦ ਦੀ ਗੱਲ ਕਰਦੇ ਹਨ ਜਿੱਥੇ ਲੋਕਾਂ ਨੂੰ ਉਨ੍ਹਾਂ ਦੀ ਵਿਚਾਰਧਾਰਾ ਦੇ ਅਧਾਰ 'ਤੇ ਵੱਖਰਾ ਨਹੀਂ ਕੀਤਾ ਜਾਂਦਾ।
20ਵੀਂ ਸਦੀ ਵਿੱਚ ਇੱਕ ਕੱਟੜ ਰਾਸ਼ਟਰਵਾਦੀ ਅਤੇ ਭਾਰਤ ਦੇ ਪਹਿਲੇ ਫੌਜੀ ਰਣਨੀਤੀਕਾਰ ਵਜੋਂ ਵੀਰ ਸਾਵਰਕਰ ਦੀ ਸ਼ਲਾਘਾ ਕਰਦਿਆਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਮਹਾਤਮਾ ਗਾਂਧੀ ਦੇ ਬੇਨਤੀ ਕਰਨ ਉੱਤੇ ਹੀ ਸਾਵਰਕਰ ਨੇ ਅੰਗਰੇਜ਼ਾਂ ਨੂੰ ਦਇਆ ਯਾਚਿਕਾ ਲਿਖੀ ਤੇ ਮਾਰਕਸਵਾਦੀ ਅਤੇ ਲੈਨਿਨਵਾਦੀ ਵਿਚਾਰਧਾਰਾ ਦੇ ਲੋਕਾਂ ਨੇ ਉਨ੍ਹਾਂ ਉੱਤੇ ਫਾਸ਼ੀਵਾਦੀ ਹੋਣ ਦੇ ਗਲਤ ਦੋਸ਼ ਲਗਾਏ। ਰਾਜਨਾਥ ਸਿੰਘ ਨੇ ਇੱਕ ਕਿਤਾਬ ਰਿਲੀਜ਼ ਕਰਨ ਮੌਕੇ ਹੋ ਰਹੇ ਸਮਾਗਮ ਵਿੱਚ ਸਾਵਰਕਰ ਨੂੰ "ਰਾਸ਼ਟਰੀ ਪ੍ਰਤੀਕ" ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ "ਮਜ਼ਬੂਤ ਰੱਖਿਆ ਅਤੇ ਕੂਟਨੀਤਕ ਸਿਧਾਂਤ" ਦਿੱਤਾ ਹੈ। ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਆਜ਼ਾਦੀ ਲਈ ਸਾਵਰਕਰ ਦੀ ਵਚਨਬੱਧਤਾ ਇੰਨੀ ਮਜ਼ਬੂਤ ਸੀ ਕਿ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਦੋ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਰੱਖਿਆ ਮੰਤਰੀ ਨੇ ਕਿਹਾ "ਸਾਵਰਕਰ ਬਾਰੇ ਵਾਰ-ਵਾਰ ਝੂਠ ਫੈਲਾਏ ਗਏ। ਇਹ ਫੈਲਾਇਆ ਗਿਆ ਸੀ ਕਿ ਉਨ੍ਹਾਂ ਨੇ ਜੇਲ੍ਹਾਂ ਤੋਂ ਆਪਣੀ ਰਿਹਾਈ ਦੀ ਮੰਗ ਲਈ ਬਹੁਤ ਸਾਰੀਆਂ ਮਰਸੀ ਪਟੀਸ਼ਨਾਂ (ਮਾਫੀ ਦੀ ਅਰਜ਼ੀ) ਦਾਇਰ ਕੀਤੀਆਂ ਸਨ.... ਇਹ ਮਹਾਤਮਾ ਗਾਂਧੀ ਹੀ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮਾਫੀ ਦੀ ਅਰਜ਼ੀ ਦਾਖ਼ਲ ਕਰਨ ਲਈ ਕਿਹਾ ਸੀ"।
ਸਿੰਘ ਨੇ ਕਿਹਾ, “ਸਾਵਰਕਰ 20ਵੀਂ ਸਦੀ ਵਿੱਚ ਭਾਰਤ ਦੇ ਪਹਿਲੇ ਫੌਜੀ ਰਣਨੀਤਕ ਮਾਮਲਿਆਂ ਦੇ ਮਾਹਰ ਸਨ, ਜਿਨ੍ਹਾਂ ਨੇ ਦੇਸ਼ ਨੂੰ ਇੱਕ ਮਜ਼ਬੂਤ ਰੱਖਿਆ ਅਤੇ ਕੂਟਨੀਤਕ ਸਿਧਾਂਤ ਦਿੱਤਾ।” ਸਾਵਰਕਰ ਦੇ ਹਿੰਦੂਤਵ ਦੇ ਸੰਕਲਪ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ “ਹਿੰਦੂ” ਸ਼ਬਦ ਕਿਸੇ ਧਰਮ ਨਾਲ ਜੁੜਿਆ ਨਹੀਂ ਹੈ। ਤੇ ਇਹ ਭਾਰਤ ਦੀ ਭੂਗੋਲਿਕ ਅਤੇ ਰਾਜਨੀਤਕ ਪਛਾਣ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਵਰਕਰ ਲਈ ਹਿੰਦੂਤਵ ਸਭਿਆਚਾਰਕ ਰਾਸ਼ਟਰਵਾਦ ਨਾਲ ਜੁੜਿਆ ਹੋਇਆ ਸੀ।
ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ, "ਸਾਵਰਕਰ ਲਈ, ਇੱਕ ਆਦਰਸ਼ ਰਾਜ ਉਹ ਸੀ ਜਿੱਥੇ ਇਸ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਅਤੇ ਧਰਮ ਦੇ ਅਧਾਰ 'ਤੇ ਵੱਖਰਾ ਨਹੀਂ ਕੀਤਾ ਗਿਆ ਸੀ ਤੇ ਇਸ ਲਈ ਉਨ੍ਹਾਂ ਦੇ ਹਿੰਦੂਤਵ ਨੂੰ ਡੂੰਘਾਈ ਨਾਲ ਸਮਝਣ ਦੀ ਜ਼ਰੂਰਤ ਹੈ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Book, Hindu, Hinduism, Mahatma Gandhi, Mohan Bhagwat, Muslim, Pakistan, Rajnath, Release, RSS, Vivekanand