Home /News /national /

ਹਰਿਆਣਾ: 10ਵੀਂ ਦੀ ਪ੍ਰੀਖਿਆ 'ਚ ਅੰਜਲੀ ਨੇ 500 'ਚੋਂ 500 ਅੰਕ ਹਾਸਲ ਕੀਤੇ

ਹਰਿਆਣਾ: 10ਵੀਂ ਦੀ ਪ੍ਰੀਖਿਆ 'ਚ ਅੰਜਲੀ ਨੇ 500 'ਚੋਂ 500 ਅੰਕ ਹਾਸਲ ਕੀਤੇ

ਹਰਿਆਣਾ: 10ਵੀਂ ਦੀ ਪ੍ਰੀਖਿਆ 'ਚ ਅੰਜਲੀ ਨੇ 500 'ਚੋਂ 500 ਅੰਕ ਹਾਸਲ ਕੀਤੇ

ਹਰਿਆਣਾ: 10ਵੀਂ ਦੀ ਪ੍ਰੀਖਿਆ 'ਚ ਅੰਜਲੀ ਨੇ 500 'ਚੋਂ 500 ਅੰਕ ਹਾਸਲ ਕੀਤੇ

  • Share this:

ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਪੇਂਡੂ ਖੇਤਰ ਦੀ ਰਹਿਣ ਵਾਲੀ ਅੰਜਲੀ ਨੇ ਸੀਬੀਐਸਈ 10ਵੀਂ ਦੀ ਪ੍ਰੀਖਿਆ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਟਾਪ ਕੀਤਾ ਹੈ। ਉਸ ਦੇ ਕਿਸੇ ਵੀ ਵਿਸ਼ੇ ਵਿੱਚ ਕੋਈ ਅੰਕ ਨਹੀਂ ਕੱਟੇ ਹਨ।

ਅੰਜਲੀ ਡੋਗਰਾ ਅਹੀਰ ਸਥਿਤ ਇੰਡਸ ਵੈਲੀ ਸਕੂਲ ਦੀ ਵਿਦਿਆਰਥਣ ਹੈ। ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ। ਉਸ ਦੀ ਇਸ ਕਾਮਯਾਬੀ ਲਈ ਸਕੂਲ ਵਿੱਚ ਖੂਬ ਜਸ਼ਨ ਮਨਾਇਆ ਗਿਆ।

ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਸਿਲਾਰਪੁਰ ਦ ਰਹਿਣ ਵਾਲੇ ਰਾਮਨਰੇਸ਼ ਨੂੰ ਆਪਣੀ ਧੀ ਅੰਜਲੀ ਦੀ ਇਸ ਸਫਲਤਾ ਉਤੇ ਮਾਣ ਹੈ। ਅੰਜਲੀ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ 500 ਵਿੱਚੋਂ 500 ਅੰਕ ਹਾਸਲ ਕੀਤੇ ਹਨ। ਅੰਜਲੀ ਨੇ ਚੋਣਵੇਂ ਵਿਸ਼ੇ ਵਿੱਚ ਵੀ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ।

ਇਸੇ ਸਕੂਲ ਦੀ ਵਿਦਿਆਰਥਣ ਮਾਨਵੀ ਨੇ 99 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਦੂਜੇ ਪਾਸੇ ਸੰਸਥਾ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਰਜਨੀਸ਼ ਪੁੱਤਰੀ ਨਰੇਸ਼ ਕੁਮਾਰ ਮੁੰਡੀਆਖੇੜਾ ਅਤੇ ਮਨੀਸ਼ਾ ਪੁੱਤਰੀ ਰਾਜੇਸ਼ ਕੁਮਾਰ ਪਿੰਡ ਮੁੰਡੀਆਖੇੜਾ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ ਹੈ।

ਸਾਰੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ।

Published by:Gurwinder Singh
First published:

Tags: Board exams, CBSE, Examination