Home /News /national /

Mahindra Electric Pickup Truck: Mahindra ਲਿਆ ਰਿਹਾ ਹੈ ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ, ਜਲਦੀ ਉੱਠ ਸਕਦਾ ਹੈ ਪਰਦਾ

Mahindra Electric Pickup Truck: Mahindra ਲਿਆ ਰਿਹਾ ਹੈ ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ, ਜਲਦੀ ਉੱਠ ਸਕਦਾ ਹੈ ਪਰਦਾ

ਮਹਿੰਦਰਾ ਦੇ ਆਉਣ ਵਾਲੇ ਇਲੈਕਟ੍ਰਿਕ ਲਾਈਫਸਟਾਈਲ ਪਿਕਅਪ ਟਰੱਕ ਨੂੰ ਯੂਨਾਈਟਿਡ ਕਿੰਗਡਮ ਸਥਿਤ ਮਹਿੰਦਰਾ ਐਡਵਾਂਸਡ ਡਿਜ਼ਾਈਨ ਯੂਰਪ (MADE) ਵਿੱਚ ਵਿਕਸਤ ਕੀਤਾ ਗਿਆ ਹੈ ਅਤੇ ਕੰਪਨੀ ਨੇ ਇਸਨੂੰ ਖਾਸ ਤੌਰ 'ਤੇ ਉੱਤਰੀ ਅਮਰੀਕੀ ਬਾਜ਼ਾਰ ਲਈ ਤਿਆਰ ਕੀਤਾ ਹੈ।

  • Share this:
Mahindra Electric Pickup Truck: ਸਵਦੇਸ਼ੀ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ (Mahindra & Mahindra) 15 ਅਗਸਤ ਨੂੰ ਗਲੋਬਲ ਕਾਰ ਬਾਜ਼ਾਰ (Global Car bazar) ਵਿੱਚ ਆਉਣ ਦੀ ਤਿਆਰੀ ਕਰ ਰਹੀ ਹੈ। ਅਗਲੇ ਮਹੀਨੇ ਲੰਡਨ 'ਚ ਮਹਿੰਦਰਾ (Mahindra) ਕੰਪਨੀ ਆਪਣੀਆਂ 3 ਨਵੀਆਂ ਇਲੈਕਟ੍ਰਿਕ ਕਾਰਾਂ ਦੇ ਕੰਸੈਪਟ ਮਾਡਲ ਨੂੰ ਪੇਸ਼ ਕਰਨ ਜਾ ਰਹੀ ਹੈ ਅਤੇ ਹੁਣ ਖਬਰ ਆ ਰਹੀ ਹੈ ਕਿ ਇਨ੍ਹਾਂ 'ਚੋਂ ਇਕ ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ ਵੀ ਹੋ ਸਕਦਾ ਹੈ।

ਫਿਲਹਾਲ, ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ, ਪਰ ਇਹ ਤੈਅ ਹੈ ਕਿ ਮਹਿੰਦਰਾ ਆਪਣੀ ਭਵਿੱਖਮੁਖੀ (Futuristic) look ਅਤੇ ਸ਼ਕਤੀਸ਼ਾਲੀ ਫੀਚਰਸ (Features) ਦੇ ਨਾਲ ਇਲੈਕਟ੍ਰਿਕ ਕਾਰ ਸੈਗਮੈਂਟ ਵਿੱਚ ਯਕੀਨੀ ਤੌਰ 'ਤੇ ਵੱਡੀਆਂ ਯੋਜਨਾਵਾਂ ਬਣਾ ਰਹੀ ਹੈ।

ਅਮਰੀਕੀ ਬਾਜ਼ਾਰ ਲਈ ਪਿਕਅੱਪ ਟਰੱਕ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਹਿੰਦਰਾ ਦੇ ਆਉਣ ਵਾਲੇ ਇਲੈਕਟ੍ਰਿਕ ਲਾਈਫਸਟਾਈਲ ਪਿਕਅਪ ਟਰੱਕ ਨੂੰ ਯੂਨਾਈਟਿਡ ਕਿੰਗਡਮ (UK) ਸਥਿਤ ਮਹਿੰਦਰਾ ਐਡਵਾਂਸਡ ਡਿਜ਼ਾਈਨ ਯੂਰਪ (MADE) ਵਿੱਚ ਵਿਕਸਤ ਕੀਤਾ ਗਿਆ ਹੈ ਅਤੇ ਕੰਪਨੀ ਨੇ ਇਸ ਨੂੰ ਖਾਸ ਤੌਰ 'ਤੇ ਉੱਤਰੀ ਅਮਰੀਕੀ ਬਾਜ਼ਾਰ ਲਈ ਤਿਆਰ ਕੀਤਾ ਹੈ। ਇਸ ਪਿਕਅੱਪ ਟਰੱਕ ਦੇ ਮਕੈਨੀਕਲ ਪੁਰਜ਼ੇ ਮਹਿੰਦਰਾ ਨਾਰਥ ਅਮਰੀਕਨ ਟੈਕਨੀਕਲ ਸੈਂਟਰ ਵਿਖੇ ਬਣਾਏ ਗਏ ਹਨ। ਇਸ ਪਿਕਅੱਪ ਟਰੱਕ 'ਚ Volkswagen ਗਰੁੱਪ ਦੇ ਪਾਰਟਸ ਵੀ ਦੇਖਣ ਨੂੰ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਇਨ੍ਹਾਂ ਦੋਵਾਂ ਕੰਪਨੀਆਂ ਵਿਚਾਲੇ ਸਾਂਝੇਦਾਰੀ ਹੋਈ ਹੈ।

ਭਾਰਤ ਵਿੱਚ Tata ਨਾਲ ਮੁਕਾਬਲਾ
ਆਉਣ ਵਾਲੇ ਸਮੇਂ ਵਿੱਚ, ਮਹਿੰਦਰਾ ਐਂਡ ਮਹਿੰਦਰਾ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਇਲੈਕਟ੍ਰਿਕ ਕਾਰ ਸੈਗਮੈਂਟ ਵਿੱਚ ਆਪਣੀ ਪਕੜ ਮਜ਼ਬੂਤ ​​ਕਰਨ ਲਈ ਇੱਕ ਤੋਂ ਵੱਧ ਇਲੈਕਟ੍ਰਿਕ ਕਾਰਾਂ ਲਿਆਉਣ ਜਾ ਰਹੀ ਹੈ ਅਤੇ ਭਾਰਤ ਵਿੱਚ ਮਹਿੰਦਰਾ ਦੀਆਂ ਇਲੈਕਟ੍ਰਿਕ ਕਾਰਾਂ ਦਾ ਮੁਕਾਬਲਾ ਮੁੱਖ ਤੌਰ 'ਤੇ ਟਾਟਾ ਨੇਕਸਨ ਈਵੀ, ਨੈਕਸਨ ਈਵੀ ਮੈਕਸ ਅਤੇ MG ZS EV ਵਰਗੀਆਂ ਪ੍ਰਸਿੱਧ ਕਾਰਾਂ ਨਾਲ ਹੈ।

ਮਹਿੰਦਰਾ ਦੀਆਂ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਦੀ ਬੈਟਰੀ ਰੇਂਜ 400 ਕਿਲੋਮੀਟਰ ਤੱਕ ਹੋ ਸਕਦੀ ਹੈ ਪਰ ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਇਨ੍ਹਾਂ ਇਲੈਕਟ੍ਰਿਕ ਕਾਰਾਂ ਦੇ ਕਾਂਸੈਪਟ ਮਾਡਲਾਂ ਨੂੰ 15 ਅਗਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਦੇ ਸੰਭਾਵੀ ਡਿਜ਼ਾਈਨ ਤੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਵੇਗੀ।
Published by:Krishan Sharma
First published:

Tags: Anand mahindra, Auto news, Electric Car, Electric lifestyle pickup truck, Mahindra

ਅਗਲੀ ਖਬਰ