6 ਫੇਰੇ ਲੈਣ ਤੋਂ ਬਾਅਦ ਰੁਕ ਗਈ ਲਾੜੀ, ਪੱਲੇ ਦੀ ਗੰਢ ਖੋਲ੍ਹ ਕਿਹਾ-ਮੁੰਡਾ ਪਸੰਦ ਨਹੀਂ, ਵਾਪਸ ਪਰਤੀ ਬਰਾਤ

News18 Punjabi | News18 Punjab
Updated: June 26, 2021, 3:24 PM IST
share image
6 ਫੇਰੇ ਲੈਣ ਤੋਂ ਬਾਅਦ ਰੁਕ ਗਈ ਲਾੜੀ, ਪੱਲੇ ਦੀ ਗੰਢ ਖੋਲ੍ਹ ਕਿਹਾ-ਮੁੰਡਾ ਪਸੰਦ ਨਹੀਂ, ਵਾਪਸ ਪਰਤੀ ਬਰਾਤ
6 ਫੇਰੇ ਲੈਣ ਤੋਂ ਬਾਅਦ ਰੁਕ ਗਈ ਲਾੜੀ, ਪੱਲੇ ਦੀ ਗੰਢ ਖੋਲ੍ਹ ਕਿਹਾ-ਮੁੰਡਾ ਪਸੰਦ ਨਹੀਂ, ਵਾਪਸ ਪਰਤੀ ਬਰਾਤ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਮਹੋਬਾ ਵਿਚ ਵਿਆਹ ਟੁੱਟਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਲਾੜੀ ਨੇ ਜੈਮਾਲਾ ਅਤੇ ਹੋਰ ਰਸਮਾਂ ਪੂਰਿਆਂ ਕਰਨ ਤੋਂ ਬਾਅਦ ਸੱਤ ਫੇਰੇ ਲੈਂਦੇ ਸਮੇਂ ਵਿਆਹ ਤੋਂ ਇਨਕਾਰ ਕਰ ਦਿੱਤਾ।

ਜਿਵੇਂ ਹੀ ਛੇਵਾਂ ਫੇਰਾ ਲਿਆ ਤਾਂ ਉਹ ਰੁਕ ਗਈ ਤੇ ਵਿਆਹ ਤੋਂ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਰਾਤ ਨੂੰ ਪੰਚਾਇਤ ਬੁਲਾਈ ਗਈ, ਪਰ ਸਾਰੇ ਯਤਨਾਂ ਦੇ ਬਾਅਦ ਵੀ ਬਰਾਤ ਨੂੰ ਬੇਰੰਗ ਵਾਪਸ ਪਰਤਣਾ ਪਿਆ। ਇਹ ਮਾਮਲਾ ਇਸ ਸਮੇਂ ਪੂਰੇ ਖੇਤਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮਹੋਬਾ ਵਿਚ ਝਾਂਸੀ ਦੀ ਕੁਲਪਹਾੜ ਤਹਿਸੀਲ ਦੇ ਇੱਕ ਪਿੰਡ ਤੋਂ ਬਰਾਤ ਆਈ ਸੀ। ਇਸ ਦੌਰਾਨ ਲਾੜੀ ਦੇ ਪਰਿਵਾਰ ਨੇ ਬਰਾਤ ਦਾ ਭਰਵਾਂ ਸਵਾਗਤ ਕੀਤਾ। ਸਾਰੀਆਂ ਰਸਮਾਂ ਪੂਰਿਆਂ ਕਰਕੇ ਸੱਤ ਫੇਰੇ ਲਏ ਜਾ ਰਹੇ ਸੀ। ਪਰ ਲਾੜੀ ਛੇ ਫੇਰੇ ਲੈਣ ਤੋਂ ਬਾਅਦ ਰੁਕ ਗਈ ਤੇ ਵਿਆਹ ਤੋਂ ਨਾਂਹ ਕਰ ਦਿੱਤੀ।
ਇਸ ਤੋਂ ਬਾਅਦ ਜਦੋਂ ਪਰਿਵਾਰ ਨੇ ਲਾੜੀ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, 'ਮੈਨੂੰ ਲਾੜਾ ਪਸੰਦ ਨਹੀਂ, ਇਸ ਲਈ ਮੈਂ ਵਿਆਹ ਨਹੀਂ ਕਰਾਂਗਾ।' ਇਸ ਤੋਂ ਬਾਅਦ ਉਹ ਪੱਲੇ ਦੀ ਗੰਢ ਖੋਲ ਕੇ ਆਪਣੇ ਕਮਰੇ ਵਿਚ ਚਲੀ ਗਈ।

ਹਾਲਾਂਕਿ, ਜਦੋਂ ਲਾੜੀ ਦੀ ਮਾਂ ਅਤੇ ਪਿਤਾ ਨੇ ਉਸ ਨੂੰ ਇਨਕਾਰ ਕਰਨ ਦਾ ਕਾਰਨ ਪੁੱਛਿਆ, ਤਾਂ ਉਸ ਨੇ ਕਿਹਾ ਕਿ ਮੈਨੂੰ ਲਾੜਾ ਪਸੰਦ ਨਹੀਂ, ਇਸ ਲਈ ਮੈਂ ਵਿਆਹ ਨਹੀਂ ਕਰਾਂਗਾ। ਇਸ ਦੇ ਬਾਅਦ ਦੋਵਾਂ ਪਾਸਿਆਂ ਦੇ ਲੋਕ ਕਈ ਘੰਟੇ ਦੁਲਹਨ ਨੂੰ ਸਮਝਾਉਂਦੇ ਰਹੇ, ਪਰ ਉਸ ਨੇ ਕਿਸੇ ਦੀ ਨਹੀਂ ਸੁਣੀ।

ਇਸ ਤੋਂ ਬਾਅਦ ਅੱਧੀ ਰਾਤ ਨੂੰ ਪੰਚਾਇਤ ਬੁਲਾਈ ਗਈ। ਇਸ ਦੌਰਾਨ ਵਿਵਾਦ ਤੋਂ ਗੁੱਸੇ ਵਿਚ ਆਏ ਲਾੜੇ ਦੇ ਪਿਤਾ ਨੇ ਕਿਹਾ ਕਿ ਜਦੋਂ ਵਿਆਹ ਤੋਂ ਇਨਕਾਰ ਕਰਨਾ ਸੀ, ਤਾਂ ਜੈਮਾਲਾ ਅਤੇ ਹੋਰ ਰਸਮਾਂ ਕਿਉਂ ਕੀਤੀਆਂ ਗਈਆਂ। ਹਾਲਾਂਕਿ, ਕੁਝ ਸਮੇਂ ਬਾਅਦ ਦੋਵਾਂ ਧਿਰਾਂ ਵਿਚਕਾਰ ਆਪਸੀ ਸਮਝੌਤਾ ਹੋਇਆ ਅਤੇ ਬਰਾਤ ਪਰਤ ਗਈ।
Published by: Gurwinder Singh
First published: June 26, 2021, 3:20 PM IST
ਹੋਰ ਪੜ੍ਹੋ
ਅਗਲੀ ਖ਼ਬਰ