Home /News /national /

VIDEO: ਜਦੋਂ ਪੁਲਿਸ ਲਾਈਨ ਮੈੱਸ ਵਿਚ ਪਾਣੀ ਵਿਚੋਂ ਦਾਲ ਲੱਭਣ ਲੱਗੇ SP ਸਾਹਿਬ, ਕੱਚੀਆਂ ਰੋਟੀਆਂ ਦੇਖ ਚੜ੍ਹਿਆ ਪਾਰਾ

VIDEO: ਜਦੋਂ ਪੁਲਿਸ ਲਾਈਨ ਮੈੱਸ ਵਿਚ ਪਾਣੀ ਵਿਚੋਂ ਦਾਲ ਲੱਭਣ ਲੱਗੇ SP ਸਾਹਿਬ, ਕੱਚੀਆਂ ਰੋਟੀਆਂ ਦੇਖ ਚੜ੍ਹਿਆ ਪਾਰਾ

ਜਦੋਂ ਪੁਲਿਸ ਲਾਈਨ ਮੈੱਸ ਵਿਚ ਪਾਣੀ ਵਿਚੋਂ ਦਾਲ ਲੱਭਣ ਲੱਗੇ SP ਸਾਹਿਬ, ਕੱਚੀਆਂ ਰੋਟੀਆਂ ਦੇਖ ਚੜ੍ਹਿਆ ਪਾਰਾ

ਜਦੋਂ ਪੁਲਿਸ ਲਾਈਨ ਮੈੱਸ ਵਿਚ ਪਾਣੀ ਵਿਚੋਂ ਦਾਲ ਲੱਭਣ ਲੱਗੇ SP ਸਾਹਿਬ, ਕੱਚੀਆਂ ਰੋਟੀਆਂ ਦੇਖ ਚੜ੍ਹਿਆ ਪਾਰਾ

ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ 15 ਅਗਸਤ ਦੀ ਸ਼ਾਮ ਨੂੰ ਪੁਲਿਸ ਲਾਈਨ ਦੀ ਮੈੱਸ ਦੀ ਜਾਂਚ ਕਰਨ ਪਹੁੰਚੇ ਐੱਸਪੀ ਕਮਲੇਸ਼ ਦੀਕਸ਼ਿਤ ਦਾ ਕੱਚੀਆਂ ਰੋਟੀਆਂ ਅਤੇ ਪਾਣੀ ਵਾਲੀ ਦਾਲ ਦੇਖ ਕੇ ਪਾਰਾ ਚੜ੍ਹ ਗਿਆ। ਮੈਸ 'ਚ ਦਾਲ 'ਚ ਜ਼ਿਆਦਾ ਪਾਣੀ ਦੇਖ ਕੇ ਉਹ ਗੁੱਸੇ 'ਚ ਆ ਗਏ ਅਤੇ ਮੈਸ 'ਚ ਖਾਣਾ ਬਣਾਉਣ ਵਾਲੇ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ।

ਹੋਰ ਪੜ੍ਹੋ ...
  • Share this:

    ਐਸਪੀ ਕਮਲੇਸ਼ ਦੀਕਸ਼ਿਤ ਨੇ ਕਿਹਾ- ''ਫਿਰੋਜ਼ਾਬਾਦ ਦੀ ਵੀਡੀਓ ਦੇਖ ਕੇ ਵੀ ਸਮਝ ਨਹੀਂ ਆਈ? ਇਹ ਕੀ ਹੈ, ਦਾਲ ਘੱਟ ਤੇ ਪਾਣੀ ਵੱਧ ਨਜ਼ਰ ਆ ਰਿਹਾ ਹੈ। ਰੋਟੀਆਂ ਵੀ ਕੱਚੀਆਂ ਲੱਗ ਰਹੀਆਂ ਹਨ।'' ਇੰਨਾ ਹੀ ਨਹੀਂ ਖਾਣੇ ਦੀ ਕਮੀ ਨੂੰ ਦੇਖਦੇ ਹੋਏ ਮੈੱਸ ਇੰਚਾਰਜ ਨੂੰ ਸਖਤ ਤਾੜਨਾ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਧਿਆਨ ਰੱਖਿਆ ਜਾਵੇ ਕਿ ਖਾਣਾ ਠੀਕ ਰਹੇ।

    ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫ਼ਿਰੋਜ਼ਾਬਾਦ ਪੁਲਿਸ ਲਾਈਨਜ਼ ਦੀ ਮੈੱਸ ਵਿੱਚ ਪਰੋਸੇ ਜਾ ਰਹੇ ਖਾਣੇ ਨੂੰ ਲੈ ਕੇ ਇੱਕ ਸਿਪਾਹੀ ਦੀ ਸੜਕ 'ਤੇ ਭੁੱਬਾਂ ਮਾਰ ਕੇ ਰੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਹੁਣ ਮੈਨਪੁਰੀ ਵਿੱਚ ਵੀ ਮੈਸ ਦੇ ਖਾਣੇ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਸਾਰਾ ਮਾਮਲਾ 15 ਅਗਸਤ ਦੀ ਸ਼ਾਮ ਦਾ ਹੈ ਜਦੋਂ ਮੈਨਪੁਰੀ ਪੁਲਿਸ ਲਾਈਨ ਸਥਿਤ ਮੈੱਸ 'ਚ ਅਚਾਨਕ ਹੀ ਪੁਲਿਸ ਸੁਪਰਡੈਂਟ ਕਮਲੇਸ਼ ਦੀਕਸ਼ਿਤ ਖਾਣਾ ਦੇਖਣ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਰੋਟੀਆਂ ਦੀ ਹਾਲਤ ਦੇਖੀ।

    ਰੋਟੀਆਂ ਕੱਚੀਆਂ ਸਨ, ਜਦੋਂ ਕਿ ਦਾਲ ਵਿੱਚ ਦਾਲ ਘੱਟ ਤੇ ਪਾਣੀ ਜ਼ਿਆਦਾ ਸੀ। ਇਹ ਖਾਣਾ ਦੇਖ ਕੇ ਐਸਪੀ ਕਮਲੇਸ਼ ਦੀਕਸ਼ਿਤ ਮੈੱਸ ਇੰਚਾਰਜ 'ਤੇ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੂੰ ਤਾੜਨਾ ਕੀਤੀ ਅਤੇ ਕਾਰਵਾਈ ਕਰਨ ਦੀ ਗੱਲ ਵੀ ਕਹੀ। ਹਾਲਾਂਕਿ, ਮੈੱਸ ਇੰਚਾਰਜ ਨੇ ਭਵਿੱਖ ਵਿੱਚ ਸਹੀ ਭੋਜਨ ਦੇਣ ਦੀ ਗੱਲ ਕੀਤੀ।

    ਐਸਪੀ ਨੇ ਅਗਲੀ ਸ਼ਿਕਾਇਤ ਮਿਲਣ 'ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ
    ਐਸਪੀ ਨੇ ਖਾਣਾ ਤਿਆਰ ਕਰਨ ਵਾਲੇ ਅਤੇ ਖਾਣਾ ਖਾ ਰਹੇ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ। ਜਿਸ 'ਤੇ ਖਾਣਾ ਖਾ ਰਹੇ ਪੁਲਿਸ ਮੁਲਾਜ਼ਮਾਂ ਨੇ ਵੀ ਖਾਣਾ ਠੀਕ ਨਾ ਹੋਣ ਦੀ ਗੱਲ ਕਹੀ।

    ਪੁਲਿਸ ਲਾਈਨ ਦੇ ਇੰਚਾਰਜ ਇੰਸਪੈਕਟਰ ਅਰੁਣ ਕੁਮਾਰ ਨੂੰ ਸਖ਼ਤ ਹਦਾਇਤ ਕਰਦਿਆਂ ਪੁਲਿਸ ਕਪਤਾਨ ਨੇ ਕਿਹਾ ਕਿ ਕਿਸੇ ਨੂੰ ਵੀ ਖਰਾਬ ਖਾਣਾ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਅਗਲੀ ਸ਼ਿਕਾਇਤ ਆਈ ਤਾਂ ਵੱਡੀ ਕਾਰਵਾਈ ਕੀਤੀ ਜਾਵੇਗੀ।
    Published by:Gurwinder Singh
    First published:

    Tags: Crime news, Police, UP Police

    ਅਗਲੀ ਖਬਰ