Home /News /national /

ਸੜਕ ਹਾਦਸੇ ’ਚ ਫੌਜ ਦੀ ਭਰਤੀ ਤੋਂ ਵਾਪਸ ਪਰਤ ਰਹੇ 8 ਨੌਜਵਾਨਾਂ ਸਮੇਤ 10 ਦੀ ਮੌਤ

ਸੜਕ ਹਾਦਸੇ ’ਚ ਫੌਜ ਦੀ ਭਰਤੀ ਤੋਂ ਵਾਪਸ ਪਰਤ ਰਹੇ 8 ਨੌਜਵਾਨਾਂ ਸਮੇਤ 10 ਦੀ ਮੌਤ

ਸੜਕ ਹਾਦਸੇ ’ਚ ਫੌਜ ਦੀ ਭਰਤੀ ਤੋਂ ਵਾਪਸ ਪਰਤ ਰਹੇ 8 ਨੌਜਵਾਨਾਂ ਸਮੇਤ 10 ਦੀ ਮੌਤ

ਸੜਕ ਹਾਦਸੇ ’ਚ ਫੌਜ ਦੀ ਭਰਤੀ ਤੋਂ ਵਾਪਸ ਪਰਤ ਰਹੇ 8 ਨੌਜਵਾਨਾਂ ਸਮੇਤ 10 ਦੀ ਮੌਤ

ਮ੍ਰਿਤਕਾਂ ਵਿਚੋਂ 8 ਨੌਜਵਾਨ ਹਿਸਾਰ ਵਿਚ ਫੌਜ ਦੀ ਭਰਤੀ ਤੋਂ ਵਾਪਸ ਪਰਤ ਰਹੇ ਸਨ। ਹਾਦਸੇ ਵਿਚ ਆਟੋ ਡਰਾਈਵਰ ਸਮੇਤ 10 ਲੋਕਾਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ, ਉਸ ਨੂੰ ਇਲਾਜ ਲਈ ਪੀਜੀਆਈ ਰੈਫਰ ਕਰ ਦਿੱਤਾ ਹੈ।

 • Share this:
  ਦੇਰ ਰਾਤ ਹਰਿਆਣਾ ਦੇ ਜੀਂਦ (Jind) ਜ਼ਿਲ੍ਹੇ ਵਿਚ ਪਿੰਡ ਰਾਮਰਾਇ ਕੋਲ ਸਵਾਰੀਆਂ ਨਾਲ ਭਰੇ ਆਟੋ ਅਤੇ ਆਇਲ ਟੈਂਕਰ ਵਿਚ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ 8 ਨੌਜਵਾਨ ਹਿਸਾਰ ਵਿਚ ਫੌਜ ਦੀ ਭਰਤੀ ਤੋਂ ਵਾਪਸ ਪਰਤ ਰਹੇ ਸਨ। ਉਸ ਸਮੇਂ ਹਾਂਸੀ ਰੋਡ ਉਪਰ ਪਿੰਜ ਰਾਮਰਾਏ ਕੋਲ ਇਕ ਤੇਜ਼ ਰਫਤਾਰ ਤੇਲ ਦੇ ਟੈਂਕਰ ਨੇ ਆਟੋ ਵਿਚ ਟੱਕਰ ਮਾਰ ਦਿੱਤੀ।  ਜਾਣਕਾਰੀ ਅਨੁਸਾਰ ਫੌਜ ਵਿਚ ਭਰਤੀ ਲਈ ਗਏ ਨੌਜਵਾਨ ਫਿਜੀਕਲ ਅਤੇ ਮੈਡੀਕਲ ਟੈਸਟ ਪਾਸ ਕਰ ਚੁੱਕੇ ਸਨ। ਉਹ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਵਾਪਰ ਘਰ ਨੂੰ ਪਰਤ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਤ 10.30 ਵਜੇ ਵਾਪਰਿਆ। ਟੈਂਕਰ ਦੀ ਰਫਤਾਰ ਇੰਨੀ ਤੇਜ ਸੀ ਉਸ ਨੇ ਪਿਛਿਉਂ ਆਟੋ ਨੂੰ ਟੱਕਰ ਮਾਰੀ ਅਤੇ ਆਟੋ ਨੂੰ ਘੜੀਸਦਾ ਹੋਇਆ ਅੱਗੇ ਨਿਕਲ ਗਿਆ। ਹਾਦਸੇ ਵਿਚ ਆਟੋ ਡਰਾਈਵਰ ਸਮੇਤ 10 ਲੋਕਾਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ, ਉਸ ਨੂੰ ਇਲਾਜ ਲਈ ਪੀਜੀਆਈ ਰੈਫਰ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
  First published:

  Tags: Oil tanker, Road accident

  ਅਗਲੀ ਖਬਰ