Home /News /national /

ਦਿੱਲੀ ਪੁਲਿਸ ਨੇ ਖਾਲਿਸਤਾਨ ਨਾਲ ਸਬੰਧਤ 5 ਸ਼ੱਕੀ ਅੱਤਵਾਦੀਆਂ ਨੂੰ ਹਥਿਆਰਾਂ ਤੇ ਨਸ਼ੇ ਸਮੇਤ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਖਾਲਿਸਤਾਨ ਨਾਲ ਸਬੰਧਤ 5 ਸ਼ੱਕੀ ਅੱਤਵਾਦੀਆਂ ਨੂੰ ਹਥਿਆਰਾਂ ਤੇ ਨਸ਼ੇ ਸਮੇਤ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਖਾਲਿਸਤਾਨ ਨਾਲ ਸਬੰਧਤ 5 ਸ਼ੱਕੀ ਅੱਤਵਾਦੀਆਂ ਨੂੰ ਹਥਿਆਰਾਂ ਤੇ ਨਸ਼ੇ ਸਮੇਤ ਕੀਤਾ ਗ੍ਰਿਫ਼ਤਾਰ..( ਸੰਕੇਤਕ ਤਸਵੀਰ)

ਦਿੱਲੀ ਪੁਲਿਸ ਨੇ ਖਾਲਿਸਤਾਨ ਨਾਲ ਸਬੰਧਤ 5 ਸ਼ੱਕੀ ਅੱਤਵਾਦੀਆਂ ਨੂੰ ਹਥਿਆਰਾਂ ਤੇ ਨਸ਼ੇ ਸਮੇਤ ਕੀਤਾ ਗ੍ਰਿਫ਼ਤਾਰ..( ਸੰਕੇਤਕ ਤਸਵੀਰ)

ਫੜੇ ਗਏ ਮੁਲਜ਼ਮਾਂ ਵਿਚੋਂ ਤਿੰਨ ਮੁਲਜ਼ਮ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਦੋ ਪੰਜਾਬ ਦੇ ਹਨ। ਨਸ਼ੇ ਅਤੇ ਹਥਿਆਰਾਂ ਨਾਲ ਗ੍ਰਿਫਤਾਰ ਕੀਤੇ ਹਨ।

 • Share this:
  ਨਵੀਂ ਦਿੱਲੀ: ਖਾਲਿਸਤਾਨ ਨਾਲ ਸਬੰਧਤ ਸ਼ੱਕੀ ਅੱਤਵਾਦੀਆਂ ਖਿਲਾਫ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿਚੋਂ ਤਿੰਨ ਮੁਲਜ਼ਮ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਦੋ ਪੰਜਾਬ ਦੇ ਹਨ। ਨਸ਼ੇ ਅਤੇ ਹਥਿਆਰਾਂ ਨਾਲ ਗ੍ਰਿਫਤਾਰ ਕੀਤੇ ਹਨ। ਖਬਰ ਅੱਪਡੇਟ ਹੋ ਰਹੀ ਹੈ। ਦਿੱਲੀ ਤੋਂ ਗ੍ਰਿਫਤਾਰ ਅੱਤਵਾਦੀਆਂ ਦੇ ਕਾਮਰੇਡ ਬਲਵਿੰਦਰ ਕਤਲ ਕਾਂਡ ਨਾਲ ਤਾਰ ਜੁੜੇ ਹਨ।  ਫੜੇ ਗਏ 5 ਮੁਲਜ਼ਮਾਂ ਚੋਂ 2 ਦੇ ਮਰਡਰ ਕੇਸ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਪਹਿਲਾਂ ਹੀ 11 ਮੁਲਜ਼ਮਾਂ ਨੂੰ ਕਰ ਕਾਬੂ ਚੁੱਕੀ ਹੈ।

  ਡੀਸੀਪੀ ਸਪੈਸ਼ਲ ਸੈੱਲ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸ਼ਕਰਪੁਰ ਵਿੱਚ ਇੱਕ ਮੁਕਾਬਲੇ ਵਿੱਚ ਪੰਜ ਲੋਕ ਫੜੇ ਗਏ। ਉਸਨੇ ਦੱਸਿਆ ਕਿ ਪੰਜਾਂ ਵਿੱਚੋਂ ਤਿੰਨ ਕਸ਼ਮੀਰ ਅਤੇ 2 ਪੰਜਾਬ ਤੋਂ ਹਨ। ਕੁਸ਼ਵਾਹਾ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਹਥਿਆਰ ਅਤੇ ਹੋਰ ਖਤਰਨਾਕ ਚੀਜ਼ਾਂ ਬਰਾਮਦ ਹੋਈਆਂ।

  ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਦਿੱਲੀ ਪੁਲਿਸ ਨੇ ਕਿਹਾ ਕਿ ਇਸ ਸਮੂਹ ਨੂੰ, ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਨਸ਼ਿਆਂ ਦੇ ਵਪਾਰ ਵਿੱਚ ਸਮਰਥਨ ਸੀ। ਪੁਲਿਸ ਨੇ ਕਿਹਾ ਕਿ ਇਨ੍ਹਾਂ ਪੰਜ ਅੱਤਵਾਦੀ ਕਿਹੜੇ ਸੰਗਠਨ ਜੁੜੇ ਹੋਏ ਹਨ, ਇਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।

  ਪ੍ਰਾਪਤ ਜਾਣਕਾਰੀ ਅਨੁਸਾਰ ਕਸ਼ਮੀਰ ਦੇ ਤਿੰਨ ਸ਼ੱਕੀ ਵਿਅਕਤੀਆਂ ਦੀ ਪਛਾਣ ਸ਼ਬੀਰ ਅਹਿਮਦ, ਮੁਹੰਮਦ ਅਯੂਬ ਪਠਾਨ ਅਤੇ ਰਿਆਜ਼ ਅਤੇ ਪੰਜਾਬ ਦੇ ਗੁਰਜੀਤ ਸਿੰਘ ਅਤੇ ਸੁਖਦੀਪ ਸਿੰਘ ਵਜੋਂ ਹੋਈ ਹੈ।

  ਗੁਰਜੀਤ ਅਤੇ ਸੁਖਦੀਪ ਨਸ਼ੇ ਵਾਲੇ ਸਨ

  ਪੰਜਾਬ ਦੇ ਦੋ ਗ੍ਰਿਫਤਾਰ ਵਿਅਕਤੀਆਂ, ਗੁਰਜੀਤ ਅਤੇ ਸੁਖਦੀਪ ਨੇ 16 ਅਕਤੂਬਰ 2020 ਨੂੰ ਪੰਜਾਬ ਵਿਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤੇ ਗਏ ਬਲਵਿੰਦਰ ਸੰਧੂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਪੰਜਾਬ ਦੇ ਗੈਂਗਸਟਰ ਸੁਖ ਭਿਖਾਰੀਵਾਲ ਨਾਲ ਜੁੜਿਆ ਹੋਇਆ ਹੈ। ਮੰਗਲਵਾਰ ਨੂੰ ਦੋਵਾਂ ਨੂੰ ਤਿੰਨਾਂ ਕਸ਼ਮੀਰੀਆਂ ਕੋਲੋਂ ਨਸ਼ੇ ਦੀ ਖੇਪ ਲੈਣੀ ਸੀ।

  ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀ ਅਤੇ ਦੋ ਪੰਜਾਬੀ ਗੈਂਗਸਟਰਾਂ ਦੇ ਨਾਲ ਪਾਕਿ ਅਧਾਰਤ ਅਤੇ ਆਈਐਸਆਈ ਸਮਰਥਿਤ ਨਸ਼ਾ ਤਸਕਰੀ ਸਿੰਡੀਕੇਟ ਦਾ ਹਿੱਸਾ ਹਨ ਅਤੇ ਫਰਾਰ ਗੈਂਗਸਟਰ ਸੁਖ ਭਿਖਾਰੀਵਾਲ ਨਾਲ ਵੀ ਜੁੜੇ ਹੋਏ ਹਨ।
  Published by:Sukhwinder Singh
  First published:

  Tags: Delhi, Khalistan, Police, Terrorist

  ਅਗਲੀ ਖਬਰ