Home /News /national /

Faridabad Suicide Case: ਵਿਦਿਆਰਥੀ ਦੀ ਖੁਦਕੁਸ਼ੀ ਮਾਮਲੇ 'ਚ ਪੁਲਿਸ ਦੀ ਕਾਰਵਾਈ, ਦੋ ਵਿਦਿਆਰਥੀ ਜੁਵੇਨਾਈਲ ਬੋਰਡ ਸਾਹਮਣੇ ਹੋਣਗੇ ਪੇਸ਼

Faridabad Suicide Case: ਵਿਦਿਆਰਥੀ ਦੀ ਖੁਦਕੁਸ਼ੀ ਮਾਮਲੇ 'ਚ ਪੁਲਿਸ ਦੀ ਕਾਰਵਾਈ, ਦੋ ਵਿਦਿਆਰਥੀ ਜੁਵੇਨਾਈਲ ਬੋਰਡ ਸਾਹਮਣੇ ਹੋਣਗੇ ਪੇਸ਼

Faridabad Suicide Case: ਵਿਦਿਆਰਥੀ ਦੀ ਖੁਦਕੁਸ਼ੀ ਮਾਮਲੇ 'ਚ ਪੁਲਿਸ ਦੀ ਕਾਰਵਾਈ, ਦੋ ਵਿਦਿਆਰਥੀ ਜੁਵੇਨਾਈਲ ਬੋਰਡ ਸਾਹਮਣੇ ਹੋਣਗੇ ਪੇਸ਼

Faridabad Suicide Case: ਵਿਦਿਆਰਥੀ ਦੀ ਖੁਦਕੁਸ਼ੀ ਮਾਮਲੇ 'ਚ ਪੁਲਿਸ ਦੀ ਕਾਰਵਾਈ, ਦੋ ਵਿਦਿਆਰਥੀ ਜੁਵੇਨਾਈਲ ਬੋਰਡ ਸਾਹਮਣੇ ਹੋਣਗੇ ਪੇਸ਼

Faridabad Student Suicide Case: ਪੁਲਿਸ ਵੱਲੋਂ ਪਿਛਲੇ 6 ਮਹੀਨਿਆਂ ਤੋਂ ਇਸ ਪੂਰੇ ਮਾਮਲੇ 'ਤੇ ਕਾਰਵਾਈ ਕਰਦਿਆਂ ਜਿੱਥੇ ਪਹਿਲਾਂ ਸਕੂਲ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉੱਥੇ ਹੁਣ ਇਸ ਪੂਰੇ ਮਾਮਲੇ 'ਚ ਦੇਰ ਰਾਤ 2 ਵਿਦਿਆਰਥੀਆਂ ਨੂੰ ਜੁਵੇਨਾਈਲ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ |

ਹੋਰ ਪੜ੍ਹੋ ...
 • Share this:
  Faridabad News: ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਮਸ਼ਹੂਰ ਦਿੱਲੀ ਪਬਲਿਕ ਸਕੂਲ (Delhi Public School )ਦੇ ਇੱਕ ਵਿਦਿਆਰਥੀ ਦੀ ਖੁਦਕੁਸ਼ੀ ਮਾਮਲੇ 'ਚ ਪੁਲਿਸ ਨੇ ਇਸ ਤੋਂ ਪਹਿਲਾਂ ਸਕੂਲ ਦੇ ਇਕ ਅਧਿਆਪਕ ਨੂੰ ਹਿਰਾਸਤ 'ਚ ਲਿਆ ਸੀ। ਹਾਲਾਂਕਿ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਕਈ ਮਹੀਨਿਆਂ ਬਾਅਦ ਸਕੂਲ ਦੇ 10ਵੀਂ ਜਮਾਤ ਦੇ 2 ਵਿਦਿਆਰਥੀਆਂ ਨੂੰ ਜੁਵੇਨਾਈਲ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ।

  ਦੱਸ ਦੇਈਏ ਕਿ ਫਰੀਦਾਬਾਦ ਦੇ ਸੈਕਟਰ 81 ਸਥਿਤ ਦਿੱਲੀ ਪਬਲਿਕ ਸਕੂਲ ਦੇ ਇੱਕ ਵਿਦਿਆਰਥੀ ਨੇ ਆਪਣੀ ਸੁਸਾਇਟੀ ਦੀ 15ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪਰਿਵਾਰ ਨੇ ਸਕੂਲ ਦੇ ਪ੍ਰਬੰਧਕਾਂ ਅਤੇ ਕੁਝ ਵਿਦਿਆਰਥੀਆਂ 'ਤੇ ਇਸ ਖੁਦਕੁਸ਼ੀ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ਦੌਰਾਨ ਵਿਦਿਆਰਥੀ ਦਾ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਜਿਸ ਵਿੱਚ ਸਾਫ਼ ਲਿਖਿਆ ਸੀ ਕਿ ਉਹ ਕਿਹੜੇ ਕਾਰਨਾਂ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ।

  ਪੁਲਿਸ ਵੱਲੋਂ ਪਿਛਲੇ 6 ਮਹੀਨਿਆਂ ਤੋਂ ਇਸ ਪੂਰੇ ਮਾਮਲੇ 'ਤੇ ਕਾਰਵਾਈ ਕਰਦਿਆਂ ਜਿੱਥੇ ਪਹਿਲਾਂ ਸਕੂਲ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉੱਥੇ ਹੁਣ ਇਸ ਪੂਰੇ ਮਾਮਲੇ 'ਚ ਦੇਰ ਰਾਤ 2 ਵਿਦਿਆਰਥੀਆਂ ਨੂੰ ਜੁਵੇਨਾਈਲ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ |

  ਦੱਸ ਦਈਏ ਕਿ ਮ੍ਰਿਤਕ ਬੱਚੇ ਦੀ ਮਾਂ ਆਰਤੀ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਬੇਟੇ ਨੂੰ ਸਕੂਲ 'ਚ ਲਿੰਗਕਤਾ (Sexuality)ਨੂੰ ਲੈ ਕੇ ਪਰੇਸ਼ਾਨ ਕੀਤਾ ਜਾਂਦਾ ਸੀ। ਇਸ ਕਾਰਨ ਉਸ ਦੇ ਪੁੱਤਰ ਦੀ ਬੇਵਕਤੀ ਅਤੇ ਦੁਖਦਾਈ ਮੌਤ ਹੋ ਗਈ। ਆਰਤੀ ਦਾ ਦੋਸ਼ ਹੈ ਕਿ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਮਾਮਲਾ ਰੁੱਕ ਗਿਆ। ਉਸ ਨੇ ਇਸ ਘਟਨਾ ਦਾ ਜ਼ਿਕਰ 'ਹਿਊਮਨਜ਼ ਆਫ਼ ਬੰਬੇ' (Humans Of Bombay)'ਤੇ ਕੀਤਾ ਹੈ।

  ਉਸਨੇ ਦੱਸਿਆ ਕਿ ਕਿਵੇਂ ਉਸਦੇ ਪੁੱਤਰ ਦੇ ਸਾਥੀ ਉਸਨੂੰ ਲਗਾਤਾਰ ਧਮਕੀਆਂ ਦਿੰਦੇ ਸਨ, ਇੱਥੋਂ ਤੱਕ ਕਿ ਉਸਦਾ ਜਿਨਸੀ ਸ਼ੋਸ਼ਣ ਵੀ ਕਰਦੇ ਸਨ। ਆਰਤੀ ਨੇ ਦੱਸਿਆ ਕਿ ਜਦੋਂ ਉਸ ਦਾ ਲੜਕਾ 6ਵੀਂ ਜਮਾਤ ਵਿੱਚ ਪੜ੍ਹਦਾ ਸੀ, ਉਦੋਂ ਤੋਂ ਉਸ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਸੀ। ਆਰਤੀ ਨੇ ਦੱਸਿਆ ਕਿ ਉਸ ਦਾ ਲੜਕਾ ਕਹਿੰਦਾ ਸੀ ਕਿ ਕਲਾਸ ਵਿਚ ਮੁੰਡੇ ਉਸ ਨੂੰ ਗਲਤ ਨਾਂ ਨਾਲ ਬੁਲਾਉਂਦੇ ਹਨ। ਮੈਂ ਡੀਪੀਐਸ ਸਕੂਲ ਵਿੱਚ ਅਧਿਆਪਕ ਵੀ ਸੀ। ਮੈਂ ਸਕੂਲ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ, ਪਰ ਉਨ੍ਹਾਂ ਨੇ ਕਿਹਾ, ਇਹ ਇੱਕ ਡਰਾਮੇਬਾਜ਼ੀ ਹੈ।
  Published by:Tanya Chaudhary
  First published:

  Tags: Haryana, Suicide

  ਅਗਲੀ ਖਬਰ