ਸਰਕਾਰੀ ਮੁਲਾਜ਼ਮਾਂ ਨੂੰ ਦੇਣਾ ਪਵੇਗਾ 'ਦਾਜ ਨਾ ਲੈਣ' ਦਾ ਸਰਟੀਫਿਕੇਟ

News18 Punjabi | News18 Punjab
Updated: July 28, 2021, 10:32 AM IST
share image
ਸਰਕਾਰੀ ਮੁਲਾਜ਼ਮਾਂ ਨੂੰ ਦੇਣਾ ਪਵੇਗਾ 'ਦਾਜ ਨਾ ਲੈਣ' ਦਾ ਸਰਟੀਫਿਕੇਟ
ਸਰਕਾਰੀ ਮੁਲਾਜ਼ਮਾਂ ਨੂੰ ਦੇਣਾ ਪਵੇਗਾ 'ਦਾਜ ਨਾ ਲੈਣ' ਦਾ ਸਰਟੀਫਿਕੇਟ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਕੇਰਲ ਸਰਕਾਰ (Government of Kerala) ਨੇ ਦਾਜ ਪ੍ਰਥਾ ਖਿਲਾਫ ਵੱਡਾ ਕਦਮ ਚੁੱਕਿਆ ਹੈ। ਕੇਰਲਾ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਕੇ ਰਾਜ ਵਿਚ ਦਾਜ ਮਨਾਹੀ ਐਕਟ, 1961 (Dowry Prohibition Act, 1961) ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।

ਇਸ ਸਰਕੂਲਰ ਦੇ ਅਨੁਸਾਰ ਸਰਕਾਰੀ ਨੌਕਰੀ ਕਰਨ ਵਾਲੇ ਪੁਰਸ਼ ਮੁਲਾਜ਼ਮਾਂ ਨੂੰ ਵਿਆਹ ਦੇ ਇਕ ਮਹੀਨੇ ਦੇ ਅੰਦਰ-ਅੰਦਰ ਆਪਣੇ-ਆਪਣੇ ਵਿਭਾਗਾਂ ਦੇ ਮੁਖੀਆਂ ਨੂੰ ਇਕ ਘੋਸ਼ਣਾ ਪੱਤਰ ਦੇਣ ਦੀ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਵਿਆਹ ਵਿਚ ਕੋਈ ਦਾਜ ਨਹੀਂ ਲਿਆ। ਇਸ ਘੋਸ਼ਣਾ ਪੱਤਰ 'ਤੇ ਕਰਮਚਾਰੀ ਦੀ ਪਤਨੀ, ਪਿਤਾ ਅਤੇ ਸਹੁਰੇ ਦੇ ਦਸਤਖਤ ਲਾਜ਼ਮੀ ਹਨ।

ਰਾਜ ਸਰਕਾਰ ਨੇ ਇਕ ਸਰਕੂਲਰ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਦੇ ਜ਼ਰੀਏ ਉਹ ਦਾਜ ਪ੍ਰਣਾਲੀ ਦੇ ਮਾੜੇ ਪ੍ਰਭਾਵਾਂ ਅਤੇ ਦਾਜ ਰੋਕੂ ਕਾਨੂੰਨ ਬਾਰੇ ਕਰਮਚਾਰੀਆਂ ਵਿਚ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ।
ਧਿਆਨਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਜ ਸਰਕਾਰ ਨੇ ਸਾਰੇ ਜਿਲ੍ਹਿਆਂ ਵਿਚ ਦਾਜ ਪ੍ਰਤਿਬੰਧ ਅਫਸਰਾਂ ਦੀ ਨਿਯੁਕਤੀ ਲਈ ਦਾਜ ਮਨਾਹੀ ਨਿਯਮਾਂ ਵਿਚ ਸੋਧ ਕੀਤੀ ਸੀ। ਇਸ ਦੇ ਨਾਲ ਹੀ ਰਾਜ ਸਰਕਾਰ ਨੇ 26 ਨਵੰਬਰ ਨੂੰ ਦਾਜ ਮਨਾਹੀ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਹਨ।
Published by: Gurwinder Singh
First published: July 28, 2021, 10:32 AM IST
ਹੋਰ ਪੜ੍ਹੋ
ਅਗਲੀ ਖ਼ਬਰ