ਰਾਜਸਭਾ ਉਮੀਦਵਾਰ ਮੱਲੀਕਾਰਜੁਨ ਖੜਗੇ ਨੂੰ ਮਿਲੀ ਧਮਕੀ

News18 Punjabi | News18 Punjab
Updated: June 10, 2020, 1:28 PM IST
share image
ਰਾਜਸਭਾ ਉਮੀਦਵਾਰ ਮੱਲੀਕਾਰਜੁਨ ਖੜਗੇ ਨੂੰ ਮਿਲੀ ਧਮਕੀ
ਰਾਜਸਭਾ ਉਮੀਦਵਾਰ ਮੱਲੀਕਾਰਜੁਨ ਖੜਗੇ ਨੂੰ ਮਿਲੀ ਧਮਕੀ

ਐਤਵਾਰ ਨੂੰ ਕਰਨਾਟਕ ਤੋਂ ਕਾਂਗਰਸ (ਰਾਜਸਭਾ) ਦੇ ਉਮੀਦਵਾਰ ਅਤੇ ਸੀਨੀਅਰ ਨੇਤਾ ਮੱਲੀਕਾਰਜੁਨ ਖੜਗੇ ਅਤੇ ਉਨ੍ਹਾਂ ਦੇ ਬੇਟੇ ਨੂੰ ਧਮਕੀ ਦਿੱਤੀ ਗਈ। ਖੜਗੇ ਦੇ ਬੇਟੇ ਨੇ ਇਸ ਸਬੰਧੀ ਰਾਜ ਦੇ ਪੁਲਿਸ ਮੁਖੀ ਨੂੰ ਸ਼ਿਕਾਇਤ ਕੀਤੀ ਹੈ।

  • Share this:
  • Facebook share img
  • Twitter share img
  • Linkedin share img
 

ਐਤਵਾਰ ਨੂੰ ਕਰਨਾਟਕ ਤੋਂ ਕਾਂਗਰਸ (ਰਾਜਸਭਾ) ਦੇ ਉਮੀਦਵਾਰ ਅਤੇ ਸੀਨੀਅਰ ਨੇਤਾ ਮੱਲੀਕਾਰਜੁਨ ਖੜਗੇ ਅਤੇ ਉਨ੍ਹਾਂ ਦੇ ਬੇਟੇ ਨੂੰ ਧਮਕੀ ਦਿੱਤੀ ਗਈ। ਖੜਗੇ ਦੇ ਬੇਟੇ ਨੇ ਇਸ ਸਬੰਧੀ ਰਾਜ ਦੇ ਪੁਲਿਸ ਮੁਖੀ ਨੂੰ ਸ਼ਿਕਾਇਤ ਕੀਤੀ ਹੈ। ਐਤਵਾਰ ਦੇਰ ਰਾਤ ਸਾਬਕਾ ਕੇਂਦਰੀ ਮੰਤਰੀ ਖੜਗੇ ਨੂੰ ਲੈਂਡਲਾਈਨ ਉਤੇ ਇੱਕ ਧਮਕੀ ਭਰੀ ਕਾਲ ਮਿਲੀ, ਜਿਸਦੇ ਬਾਅਦ ਉਸਦੇ ਬੇਟੇ ਪ੍ਰਿਅੰਕ ਦੇ ਮੋਬਾਈਲ ਨੰਬਰ ਤੇ ਇੱਕ ਧਮਕੀ ਭਰੀ ਕਾਲ ਆਈ।

ਪ੍ਰਿਯਾਂਕ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਪ੍ਰਵੀਨ ਸੂਦ ਨੂੰ ਸ਼ਿਕਾਇਤ ਕੀਤੀ ਹੈ। ਵਿਧਾਨ ਸਭਾ ਦੇ ਸਾਬਕਾ ਮੈਂਬਰ ਰਮੇਸ਼ ਬਾਬੂ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਸ਼ਿਕਾਇਤ ਦੀ ਇਕ ਕਾਪੀ ਸਾਂਝੀ ਕੀਤੀ। ਪ੍ਰਿਯਾਂਕ ਨੇ ਸ਼ਿਕਾਇਤ ਵਿਚ ਕਿਹਾ ਕਿ ਐਤਵਾਰ ਰਾਤ ਤਕਰੀਬਨ ਡੇਢ ਵਜੇ ਉਸ ਦੇ ਪਿਤਾ ਦੀ ਲੈਂਡਲਾਈਨ 'ਤੇ ਇਕ ਫੋਨ ਆਇਆ, ਜਿਸ ਵਿਚ ਕਾਲ ਕਰਨ ਵਾਲਿਆਂ ਨੇ ਹਿੰਦੀ ਅਤੇ ਅੰਗਰੇਜ਼ੀ ਵਿਚ ਸੀਨੀਅਰ ਕਾਂਗਰਸੀ ਨੇਤਾ ਵਿਰੁੱਧ ਧਮਕੀ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਖੜਗੇ ਨੇ ਕਰਨਾਟਕ ਤੋਂ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ

ਦੱਸਣਯੋਗ ਹੈ ਕਿ ਸੀਨੀਅਰ ਕਾਂਗਰਸੀ ਨੇਤਾ ਮੱਲੀਕਾਰਜੁਨ ਖੜਗੇ ਨੇ 19 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਵਜੋਂ ਕਰਨਾਟਕ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਸਾਬਕਾ ਕੇਂਦਰੀ ਮੰਤਰੀ ਨੇ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡੀ ਕੇ ਸ਼ਿਵਾਕੁਮਾਰ, ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦੀ ਹਾਜ਼ਰੀ ਵਿੱਚ ਵਿਧਾਨ ਸਭਾ ਦੇ ਸਕੱਤਰ ਐਮ ਕੇ ਵਿਸ਼ਾੱਲਕਸ਼ੀ, ਜੋ ਰਾਜ ਸਭਾ ਚੋਣਾਂ ਲਈ ਰਿਟਰਨਿੰਗ ਅਧਿਕਾਰੀ ਹਨ, ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਿੱਧਰਮਈਆ ਦੀ ਅਗਵਾਈ ਵਿਚ ਕਾਂਗਰਸ ਵਿਧਾਇਕ ਦਲ ਦੀ ਇਕ ਮੀਟਿੰਗ ਹੋਈ, ਜਿਸ ਤੋਂ ਬਾਅਦ ਸ਼ਿਵਕੁਮਾਰ ਨੇ ਖੜਗੇ ਨੂੰ ‘ਬੀ ਫਾਰਮ’ ਜਾਰੀ ਕੀਤਾ। ਕਾਂਗਰਸ ਹਾਈ ਕਮਾਨ ਨੇ ਖੜਗੇ ਨੂੰ 5 ਜੂਨ ਨੂੰ ਰਾਜ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ।

 
First published: June 10, 2020, 1:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading