ਬੰਗਾਲ ਜਿੱਤਣ ਤੋਂ ਬਾਅਦ ਮਮਤਾ ਵੱਲੋਂ ਵਿਰੋਧੀ ਧਿਰਾਂ ਨੂੰ BJP ਖਿਲਾਫ ਇਕਜੁੱਟ ਹੋਣ ਦਾ ਸੱਦਾ

News18 Punjabi | News18 Punjab
Updated: May 4, 2021, 2:00 PM IST
share image
ਬੰਗਾਲ ਜਿੱਤਣ ਤੋਂ ਬਾਅਦ ਮਮਤਾ ਵੱਲੋਂ ਵਿਰੋਧੀ ਧਿਰਾਂ ਨੂੰ BJP ਖਿਲਾਫ ਇਕਜੁੱਟ ਹੋਣ ਦਾ ਸੱਦਾ
ਬੰਗਾਲ ਜਿੱਤਣ ਤੋਂ ਬਾਅਦ ਮਮਤਾ ਵੱਲੋਂ ਵਿਰੋਧੀ ਧਿਰਾਂ ਨੂੰ BJP ਖਿਲਾਫ ਇਕਜੁੱਟ ਹੋਣ ਦਾ ਸੱਦਾ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਸਹੁੰ ਚੁੱਕਣ ਜਾ ਰਹੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਅਸਿੱਧੇ ਢੰਗ ਨਾਲ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਵਿਰੁੱਧ ਮਿਲ ਕੇ ਲੜਾਈ ਲੜੀ ਜਾ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਲੜਨੀ ਪਵੇਗੀ ਅਤੇ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਬਾਰੇ ਫੈਸਲਾ ਲਿਆ ਜਾਵੇਗਾ।

ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਦੀ ਭਾਰੀ ਜਿੱਤ ਸਬੰਧੀ ਮਮਤਾ ਨੇ ਕਿਹਾ ਕਿ ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਵਧਾਈ ਦੇਣ ਲਈ ਕੋਈ ਫੋਨ ਨਹੀਂ ਆਇਆ, ਜਦੋਂ ਕਿ ਹੁਣ ਤੱਕ ਇਹ ਰਿਵਾਇਤ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਫੋਨ ਕਰਦੇ ਹਨ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਭੂਮਿਕਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ,‘ ‘ਮੈਂ ਸੜਕ ਉਤੇ ਲੜਾਈ ਲੜਨ ਵਾਲੀ ਯੋਧਾ ਹਾਂ। ਮੈਂ ਲੋਕਾਂ ਦਾ ਹੌਸਲਾ ਬੁਲੰਦ ਕਰ ਸਕਦੀ ਹਾਂ ਤਾਂ ਕਿ ਅਸੀਂ ਭਾਜਪਾ ਵਿਰੁੱਧ ਸਖਤ ਲੜਾਈ ਲੜ ਸਕੀਏ।
ਜੇ ਅਸੀਂ ਸਮੂਹਕ ਫੈਸਲਾ ਕਰ ਸਕਦੇ ਹਾਂ, ਤਾਂ ਅਸੀਂ ਮਿਲ ਕੇ 2024 ਦੀ ਲੜਾਈ ਲੜ ਸਕਦੇ ਹਾਂ, ਪਰ ਪਹਿਲਾਂ ਸਾਨੂੰ ਕੋਵਿਡ ਸੰਕਟ ਨਾਲ ਲੜਨਾ ਹੈ ਅਤੇ ਫਿਰ ਇਸ ਬਾਰੇ ਫੈਸਲਾ ਲੈਣਾ ਹੈ। ਹੁਣ ਇਸ ਲਈ ਸਮਾਂ ਨਹੀਂ ਹੈ। '
Published by: Gurwinder Singh
First published: May 4, 2021, 1:58 PM IST
ਹੋਰ ਪੜ੍ਹੋ
ਅਗਲੀ ਖ਼ਬਰ