ਚੋਣਾਂ ਦੇ ਮੌਸਮ 'ਚ ਪੀਐਮ ਮੋਦੀ ਦਾ ਪਹਿਲਾ ਗੈਰ-ਸਿਆਸੀ ਇੰਟਰਵਿਊ ਕੀਤਾ ਹੈ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ। ਇੰਟਰਵਿਊ 'ਚ PM ਮੋਦੀ ਨੇ ਦਿਲ ਦੇ ਰਾਜ਼ ਖੋਲ੍ਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪ੍ਰਧਾਨ ਮੰਤਰੀ ਬਣਨ ਦਾ ਨਹੀਂ ਸੋਚਿਆ, ਪਰ ਹਾਲਾਤ ਬਣ ਗਏ।
ਅਕਸ਼ੇ ਕੁਮਾਰ ਨਾਲ ਇੰਟਰਵਿਊ ਦੌਰਾਨ PM ਮੋਦੀ ਨੇ ਕਿਹਾ ਕਿ ਉਹਨਾਂ ਨੇ ਕਦੇ ਪੀਐਮ ਬਣਨ ਬਾਰੇ ਨਹੀਂ ਸੋਚਿਆ ਸੀ। ਉਹ ਆਰਮੀ ਵਿੱਚ ਸ਼ਾਮਲ ਹੋਣ ਦੇ ਇੱਛੁਕ ਸਨ।
ਪੀਐਮ ਨੇ ਕਿਹਾ ਕਿ ਉਹਨਾਂ ਦੀ ਸਖਤ ਛਵੀ ਜੋ ਬਣਾਈ ਗਈ ਹੈ, ਉਹ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਮਮਤਾ ਦੀਦੀ ਹਰ ਸਾਲ ਉਹਨਾਂ ਨੂੰ 1-2 ਕੁਰਤੇ ਭੇਜਦੇ ਹਨ। ਪੀਐਮ ਨੇ ਕਿਹਾ ਕਿ ਉਹ ਅਨੁਸ਼ਾਸਿਤ ਹਨ ਅਤੇ ਕਦੇ ਕਿਸੇ ਦਾ ਅਪਮਾਨ ਨਹੀਂ ਕਰਦੇ ਬਲਕਿ ਖੁੱਲ੍ਹ ਕੇ ਗੱਲ ਕਰਨਾ ਪਸੰਦ ਕਰਦੇ ਹਨ।
ਪੀਐਮ ਨੇ ਆਪਣੇ ਨਿੱਜੀ ਜੀਵਨ ਬਾਰੇ ਦੱਸਦੇ ਹੋਏ ਕਿਹਾ ਕਿ ਪਹਿਲੀ ਵਾਰ ਵਿਧਾਇਕ ਬਣਨ ਤੋਂ ਪਹਿਲਾਂ ਉਹਨਾਂ ਕੋਲ ਇੱਕ ਵੀ ਬੈਂਕ ਖਾਤਾ ਨਹੀਂ ਸੀ। ਪੀਐਮ ਨੇ ਇਸ ਇੰਟਰਵਿਊ ਦੌਰਾਨ ਕਿਹਾ ਕਿ ਉਹਨਾਂ ਨੇ ਕਦੇ ਵੀ ਰਿਟਾਇਰਮੈਂਟ ਦੇ ਬਾਰੇ ਨਹੀਂ ਸੋਚਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akshay Kumar, Lok Sabha Election 2019, Lok Sabha Polls 2019