
ਭੁਲੇਖੇ ਨਾਲ ਮਾਰਸ਼ਲ ਆਰਟ ਦੀ ਮਾਹਰ ਵਿਦੇਸ਼ੀ ਮਹਿਲਾ ਨੂੰ ਛੇਡ਼ ਬੈਠਾ ਇਹ ਸ਼ਖਸ, ਕੁੱਟ-ਕੁੱਟ ਕੀਤਾ ਬੁਰਾ ਹਾਲ
ਤਾਮਿਲਨਾਡੂ (Tamil Nadu) ਵਿਚ ਇਕ ਵਿਅਕਤੀ ਨੂੰ ਵਿਦੇਸ਼ੀ ਮਹਿਲਾ ਨਾਲ ਛੇੜਖਾਨੀ ਦੀ ਕੋਸ਼ਿਸ਼ (Attempt to rape) ਮਹਿੰਗੀ ਪੈ ਗਈ। ਦਰਅਸਲ, ਮਹਿਲਾ ਦਾ ਦੋਸ਼ ਹੈ ਕਿ ਉਸ ਨੂੰ ਇਕੱਲੀ ਸਮਝ ਕੇ ਇਕ ਆਦਮੀ ਉਸ ਕੋਲ ਆਇਆ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਵਿਅਕਤੀ ਨਹੀਂ ਜਾਣਦਾ ਸੀ ਕਿ ਮਹਿਲਾ ਮਾਰਸ਼ਲ ਆਰਟ ਜਾਣਦੀ ਹੈ। ਅਜਿਹੇ ਵਿਚ ਔਰਤ ਨੇ ਮੁਲਜ਼ਮ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਉਸ ਨੂੰ ਇੰਨਾ ਕੁੱਟਿਆ ਗਿਆ ਕਿ ਨੱਕ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ।
ਇਹ ਘਟਨਾ ਤਾਮਿਲਨਾਡੂ ਦੇ ਤਿਰੂਵਨਮਲਾਈ ਦੀ ਹੈ। ਇੱਕ ਅਮਰੀਕੀ ਔਰਤ ਧਾਰਮਿਕ ਦੌਰੇ 'ਤੇ ਇਥੇ ਆਈ। ਇਸ ਤੋਂ ਬਾਅਦ ਕੋਰੋਨਾ ਕਾਰਨ ਹੋਈ ਤਾਲਾਬੰਦੀ ਕਾਰਨ ਇਥੇ ਹੀ ਫਸ ਗਈ ਸੀ। ਇਸ ਤੋਂ ਬਾਅਦ, ਉਸ ਨੇ ਤਿਰੂਵਨਮਲਾਈ ਵਿੱਚ ਹੀ ਕਿਰਾਏ ਉਤੇ ਇੱਕ ਮਕਾਨ ਲੈ ਲਿਆ। ਨਾਲ ਹੀ ਉਸ ਦਾ ਵੀਜ਼ਾ ਵਧਾ ਦਿੱਤਾ ਗਿਆ। ਔਰਤ ਦਾ ਦੋਸ਼ ਹੈ ਕਿ ਉਹ ਐਤਵਾਰ ਨੂੰ ਆਪਣੇ ਘਰ ਦੇ ਬਾਹਰ ਖੜ੍ਹੀ ਸੀ। ਇਸ ਸਮੇਂ ਦੌਰਾਨ ਇਕ ਵਿਅਕਤੀ ਉਸ ਕੋਲ ਆਇਆ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ।
ਐਰਤ ਮਾਰਸ਼ਲ ਆਰਟ ਦੀ ਮਾਹਰ ਸੀ। ਅਜਿਹੀ ਸਥਿਤੀ ਵਿੱਚ ਉਸ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਕੁੱਟ ਰਹੀ ਸੀ ਕਿ ਸਥਾਨਕ ਲੋਕਾਂ ਦੀ ਭੀੜ ਸ਼ੁਰੂ ਹੋ ਗਈ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਸ ਨੂੰ ਫੜ ਲਿਆ ਗਿਆ। ਦੋਸ਼ੀ ਵਿਅਕਤੀ ਦਾ ਨਾਮ ਮਨੀਕੰਦਨ ਦੱਸਿਆ ਜਾ ਰਿਹਾ ਹੈ। ਉਹ ਆਪਣੇ ਆਪ ਨੂੰ ਸੰਤ ਕਹਿੰਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।