• Home
 • »
 • News
 • »
 • national
 • »
 • MAN COMMIT SUICIDE AFTER POLICE DIDNT REGISTER CASE OF MOLESTATION WITH DAUGHTER

ਧੀ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਨਾ ਹੋਣ ਤੋਂ ਦੁਖੀ ਪਿਉ ਨੇ ਲਿਆ ਫਾਹਾ

ਧੀ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਨਾ ਹੋਣ ਤੋਂ ਦੁਖੀ ਪਿਉ ਨੇ ਲਿਆ ਫਾਹਾ

 • Share this:
  ਉਤਰ ਪ੍ਰਦੇਸ਼ ਦੇ ਬਾਂਦਾ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਦੀ ਕਥਿਤ ਲਾਪਰਵਾਹੀ ਕਾਰਨ ਇੱਕ ਪਰਿਵਾਰ ਦੇ ਮੁਖੀ ਦੀ ਜਾਨ ਚਲੀ ਗਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਜ਼ਿਲੇ ਦੇ ਮਸ਼ਹੂਰ ਵਿੰਧਿਆਵਾਸਿਨੀ ਮੰਦਰ ਥਾਣਾ ਗਿਰਵਾ 'ਚ 14 ਅਪ੍ਰੈਲ ਦੀ ਸ਼ਾਮ ਨੂੰ ਪੁਜਾਰੀ ਨੇ ਉਨ੍ਹਾਂ ਦੀ ਬੇਟੀ ਨਾਲ ਅਸ਼ਲੀਲ ਹਰਕਤ ਕੀਤੀ।

  ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਇਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਕਥਿਤ ਤੌਰ ਪਰੇਸ਼ਾਨ ਪਿਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਪਹੁੰਚ ਰਹੇ ਹਨ।

  ਇਹ ਮਾਮਲਾ ਗਿਰਵਾਂ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ, ਜਿੱਥੇ ਮਾਤਾ ਵਿੰਧਿਆਵਾਸਿਨੀ ਦਾ ਪ੍ਰਾਚੀਨ ਮੰਦਰ ਹੈ। ਪੀੜਤ ਪੱਖ ਦਾ ਦੋਸ਼ ਹੈ ਕਿ ਉਸ ਦੀ 13 ਸਾਲਾ ਨਾਬਾਲਗ ਧੀ 14 ਅਪ੍ਰੈਲ ਦੀ ਸ਼ਾਮ ਨੂੰ ਆਪਣੇ ਭਰਾ ਨਾਲ ਮੰਦਰ ਗਈ ਸੀ। ਫਿਰ ਮੰਦਰ 'ਤੇ ਕਲਾਵਾ ਬੰਨ੍ਹਣ ਵਾਲੇ ਪੁਜਾਰੀ ਸ਼ਿਵਮ ਅਤੇ ਕੁਬੇਰ ਕਥਿਤ ਤੌਰ 'ਤੇ ਉਸ ਨੂੰ ਮੰਦਰ ਦੇ ਪਿੱਛੇ ਖਿੱਚ ਕੇ ਲੈ ਗਏ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

  ਪਿਤਾ ਨੇ ਤੁਰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਕੁਝ ਸਮੇਂ ਬਾਅਦ ਛੱਡ ਦਿੱਤਾ। ਪੀੜਤ ਪੱਖ ਦਾ ਦੋਸ਼ ਹੈ ਕਿ ਇਸ ਤਰ੍ਹਾਂ ਮੁਲਜ਼ਮਾਂ ਨੂੰ ਛੱਡਣ ਤੋਂ ਦੁਖੀ ਬਜ਼ੁਰਗ ਪਿਤਾ ਨੇ ਮੌਤ ਗਲੇ ਲਾ ਲਈ।

  ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਾਂਦਾ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ ਲਕਸ਼ਮੀ ਨਿਵਾਸ ਮਿਸ਼ਰਾ ਨੇ ਦੱਸਿਆ ਕਿ ਗਿਰਵਾ ਥਾਣਾ ਖੇਤਰ ਦੇ ਅਧੀਨ ਪੈਂਦੇ ਖੱਤਰੀ ਪਹਾੜ 'ਚ ਹੋਈ ਇਸ ਘਟਨਾ ਸਬੰਧੀ ਦਰਖਾਸਤ ਮਿਲਦੇ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਆਈਪੀਸੀ ਦੀ ਧਾਰਾ 354 ਅਤੇ 306 ਤਹਿਤ ਕੇਸ ਦਰਜ ਕੀਤਾ ਗਿਆ ਹੈ।
  Published by:Gurwinder Singh
  First published: