ਕੁੱਕੜਾਂ ਦੀ ਲੜਾਈ ਵਿਚ ਹੋ ਗਈ ਮਾਲਕ ਦੀ ਮੌਤ, ਹੈਰਾਨ ਕਰ ਦੇਵੇਗਾ ਇਹ ਮਾਮਲਾ...

News18 Punjabi | News18 Punjab
Updated: February 23, 2020, 5:22 PM IST
share image
ਕੁੱਕੜਾਂ ਦੀ ਲੜਾਈ ਵਿਚ ਹੋ ਗਈ ਮਾਲਕ ਦੀ ਮੌਤ, ਹੈਰਾਨ ਕਰ ਦੇਵੇਗਾ ਇਹ ਮਾਮਲਾ...
ਕੁੱਕੜਾਂ ਦੀ ਲੜਾਈ ਵਿਚ ਹੋ ਗਈ ਮਾਲਕ ਦੀ ਮੌਤ, ਹੈਰਾਨ ਕਰ ਦੇਵੇਗਾ ਇਹ ਮਾਮਲਾ...

ਪੁਲਿਸ ਮੁਤਾਬਕ ਇਨ੍ਹਾਂ ਇਲਾਕਿਆਂ ਵਿਚ ਗੈਰਕਾਨੂੰਨੀ (illegal) ਤਰੀਕੇ ਨਾਲ ਇਸ ਤਰ੍ਹਾਂ ਦੇ ਆਯੋਜਨ ਕੀਤੇ ਜਾਂਦੇ ਹਨ। ਜਿੱਤਣ ਵਾਲੇ ਨੂੰ ਇਨਾਮ ਵਜੋਂ ਇਕ ਮਰਿਆ ਹੋਇਆ ਕੁੱਕੜ ਦਿੱਤਾ ਜਾਂਦਾ ਹੈ।

  • Share this:
  • Facebook share img
  • Twitter share img
  • Linkedin share img
ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਕੁੱਕੜਾਂ ਦੀ ਲੜਾਈ (Cockfight) ਕਰਾਉਣ ਬਾਰੇ ਤਾਂ ਤੁਸੀ ਕਾਫੀ ਸੁਣਿਆ ਹੋਣੈ। ਇਹ ਇਕ ਅਜਿਹੀ ਖੇਡ ਹੈ ਜਿਸ ਵਿਚ ਕਈ ਵਾਰ ਤਾਂ ਕੁੱਕੜਾਂ ਦੀ ਜਾਨ ਵੀ ਚਲੀ ਜਾਂਦੀ ਹੈ, ਪਰ ਕਿ ਤੁਸੀਂ ਇਸ ਲੜਾਈ ਦੌਰਾਨ ਮਾਲਿਕ ਦੀ ਮੌਤ ਹੋ ਜਾਣ ਬਾਰੇ ਸੁਣਿਆ ਹੈ। ਕੁਝ ਅਜਿਹੀ ਹੀ ਘਟਨਾ ਪੱਛਮੀ ਬੰਗਾਲ (West Bengal) ਦੇ ਪੁਰੂਲੀਆ (Purulia) ਜਿਲ੍ਹੇ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਕੜਾਂ ਦੀ ਲੜਾਈ ਦੇ ਦੌਰਾਨ 25 ਸਾਲ ਦੇ ਅਸੀਮ ਮਹਿਤੋ ਦੀ ਮੌਤ ਹੋ ਗਈ।

ਕਿਵੇਂ ਹੋਈ ਮੌਤ

ਪੁਲਿਸ ਮੁਤਾਬਕ ਪਿੰਡ ਵਿਚ ਕੁੱਕੜਾਂ ਦੀ ਲੜਾਈ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਅਸੀਮ ਮਹਿਤੋ ਵੀ ਆਪਣੇ ਕੁੱਕੜ ਨਾਲ ਉੱਥੇ ਪਹੁੰਚ ਗਿਆ। ਕੋਲ ਹੀ ਖੜ੍ਹੇ ਹੋ ਕੇ ਉਹ ਆਪਣੇ ਕੁੱਕੜ ਦਾ ਹੌਂਸਲਾ ਵਧਾ ਰਿਹਾ ਸੀ। ਉਸ ਦਾ ਕੁੱਕੜ ਲੜਾਈ ਵਿਚ ਜਿੱਤ ਗਿਆ। ਜਦੋਂ ਅਸੀਮ ਹਾਰੇ ਹੋਏ ਪੱਖ ਦਾ ਮਰਿਆ ਹੋਇਆ ਕੁੱਕੜ ਆਪਣੇ ਮੋਢੇ ਉਤੇ ਲਟਕਾ ਕੇ ਲਿਜਾ ਰਿਹਾ ਸੀ, ਉਸ ਸਮੇਂ ਇਕ ਕੁੱਕੜ ਨੇ ਅਸੀਮ ਦੇ ਮੋਢੇ ਉਤੇ ਲਟਕ ਰਹੇ ਕੁੱਕੜ ਉਤੇ ਅਚਾਨਕ ਹਮਲਾ ਕਰ ਦਿੱਤਾ।
ਕਿਹਾ ਜਾ ਰਿਹਾ ਹੈ ਕਿ ਕੁੱਕੜ ਦੇ ਪੈਰਾਂ ਵਿਚ ਤੇਜ਼ ਬਲੇਡ ਬੰਨ੍ਹਿਆ ਹੋਇਆ ਸੀ, ਜਿਸ ਨਾਲ ਅਸੀਮ ਦੇ ਗਰਦਨ ਦੀ ਨਸ ਕੱਟ ਗਈ। ਗੰਭੀਰ ਹਾਲਤ ਵਿਚ ਉਸ ਨੂੰ ਪੁਰੂਲੀਆ ਦੇ ਸਦਰ ਹਸਪਤਾਲ ਵਿਚ ਦਾਖਿਲ ਕਰਾਇਆ ਗਿਆ, ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਗੈਰਕਾਨੂੰਨੀ ਆਯੋਜਨ

ਪੁਲਿਸ ਦੇ ਮੁਤਾਬਿਕ, ਇਨ੍ਹਾਂ ਇਲਾਕਿਆਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਇਸ ਤਰ੍ਹਾਂ ਦੇ ਆਯੋਜਨ ਕੀਤੇ ਜਾਂਦੇ ਹਨ। ਜਿੱਤਣ ਵਾਲੇ ਨੂੰ ਇਨਾਮ ਵਜੋਂ ਇਕ ਮਰਿਆ ਹੋਇਆ ਕੁੱਕੜ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਇਸ ਸਾਲ ਜਨਵਰੀ ਵਿਚ ਵੀ ਆਂਧਰਾ ਪ੍ਰਦੇਸ਼ ਤੋਂ ਕੁੱਕੜਾਂ ਦੀ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।
First published: February 23, 2020
ਹੋਰ ਪੜ੍ਹੋ
ਅਗਲੀ ਖ਼ਬਰ