ਆਦਮੀ ਵੱਲੋਂ ਬੋਤਲ ਨਾਲ 'King Kobra' ਨੂੰ ਪਾਣੀ ਪਿਲਾਉਣ ਦੀ ਵਾਇਰਲ ਵੀਡੀਓ ਨੇ ਟਵਿੱਟਰ 'ਤੇ ਮਚਾਈ ਹਲਚਲ

News18 Punjabi | News18 Punjab
Updated: February 22, 2021, 2:28 PM IST
share image
ਆਦਮੀ ਵੱਲੋਂ ਬੋਤਲ ਨਾਲ 'King Kobra' ਨੂੰ ਪਾਣੀ ਪਿਲਾਉਣ ਦੀ ਵਾਇਰਲ ਵੀਡੀਓ ਨੇ ਟਵਿੱਟਰ 'ਤੇ ਮਚਾਈ ਹਲਚਲ

  • Share this:
  • Facebook share img
  • Twitter share img
  • Linkedin share img
snakeਕਿੰਗ ਕੋਬਰਾ ਵੱਲੋਂ ਬੋਤਲ 'ਚੋਂ ਪਾਣੀ ਪੀਣ ਵਾਲੀ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਇੱਕ ਵਾਰ ਫਿਰ ਤੋਂ ਹਲਚਲ ਪੈਦਾ ਕਰ ਦਿੱਤੀ ਹੈ। ਇਸ ਵਾਇਰਲ ਹੋਈ ਵੀਡੀਓ ਵਿੱਚ ਇੱਕ ਆਦਮੀ ਜ਼ਹਿਰੀਲੇ ਕੋਬਰਾ ਸੱਪ ਨੂੰ ਬੜੇ ਪਿਆਰ ਨਾਲ ਪਲਾਸਟਿਕ ਦੀ ਇੱਕ ਬੋਤਲ ਦੇ ਨਾਲ ਪਾਣੀ ਪਿਲਾਉਂਦਾ ਹੋਇਆ ਨਜ਼ਰ ਆਉਂਦਾ ਹੈ। ਵੀਡੀਓ 'ਚ ਪਿਆਸੇ ਸੱਪ ਨੂੰ ਵੀ ਸ਼ਾਂਤੀਪੂਰਵਕ ਪਾਣੀ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਸ਼ਾਨਦਾਰ ਅਤੇ ਹੈਰਾਨ ਕਰ ਦੇਣ ਵਾਲੀ ਵੀਡੀਓ ਨੂੰ ਦੂਜੀ ਵਾਰ ਭਾਰਤੀ ਜੰਗਲਾਤ ਅਧਿਕਾਰੀ ਸੁਸਾਂਤਾ ਨੰਦਾ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਇੱਕ ਦਿਨ ਦੇ ਅੰਦਰ 22,200 ਤੋਂ ਵੀ ਵੱਧ ਵਿਯੂਜ਼ ਅਤੇ ਕਈ ਪ੍ਰਤੀਕ੍ਰਿਆਵਾਂ ਮਿਲੀਆਂ। ਅਫ਼ਸਰ ਨੇ ਇਸ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ - 'ਪਿਆਰ ਅਤੇ ਪਾਣੀ, ਜ਼ਿੰਦਗੀ ਦੀਆਂ ਦੋ ਸੱਭ ਤੋਂ ਮਹੱਤਵਪੂਰਨ ਚੀਜ਼ਾਂ।'


ਹਾਲਾਂਕਿ ਇਸ ਵੀਡੀਓ ਕਲਿੱਪ ਨੂੰ ਵੇਖਣ ਤੋਂ ਬਾਅਦ ਟਵਿੱਟਰ 'ਤੇ ਬਹੁਤ ਸਾਰੇ ਲੋਕਾਂ (ਯੂਜ਼ਰਜ਼) ਦੇ ਰੌਂਗਟੇ ਖੜੇ ਹੋ ਗਏ ਅਤੇ ਕੁੱਝ ਨੇਟਿਜ਼ਨਸ (ਇੰਟਰਨੈੱਟ 'ਤੇ ਐਕਟਿਵ ਰਹਿਣ ਵਾਲੇ ਲੋਕ) ਨੇ ਵੀਡੀਓ ਵਿੱਚ ਪਾਣੀ ਪਿਲਾਉਣ ਵਾਲੇ ਉਸ ਵਿਅਕਤੀ ਦੇ ਦਲੇਰ ਅਤੇ ਦਿਆਲੂ ਰਵੱਈਏ ਲਈ ਉਸ ਦੀ ਪ੍ਰਸ਼ੰਸਾ ਕੀਤੀ। ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਉਹ ਪਹਿਲੀ ਵਾਰ ਕਿਸੀ ਸੱਪ ਨੂੰ ਪਾਣੀ ਪੀਂਦੇ ਹੋਏ ਵੇਖ ਰਿਹਾ ਹੈ ਕਿਉਂਕਿ ਉਸ ਨੇ ਸੁਣਿਆ ਹੈ ਕਿ ਸੱਪ ਪਾਣੀ ਨਹੀਂ ਪੀ ਸਕਦੇ। ਉਸ ਨੇ ਅਜਿਹੀ ਇੱਕ ਹੈਰਾਨੀਜਨਕ ਵੀਡੀਓ ਸਾਂਝੀ ਕਰਨ ਲਈ ਆਈ.ਐੱਫ.ਐੱਸ. ਦਾ ਧੰਨਵਾਦ ਵੀ ਕੀਤਾ। ਇੱਕ ਹੋਰ ਯੂਜ਼ਰ ਨੇ ਵੀਡੀਓ ਵਿੱਚ ਉਸ ਆਦਮੀ ਦੀ ਤਾਰੀਫ਼ ਕਰਦਿਆਂ ਉਸ ਨੂੰ ਦਲੇਰ ਅਤੇ ਹਮਦਰਦ ਦੱਸਿਆ। ਉੱਥੇ ਹੀ ਕੁੱਝ ਲੋਕਾਂ ਨੇ ਉਸ ਆਦਮੀ ਬਾਰੇ ਵੀ ਪੁੱਛਿਆ ਕਿ ਕਿਵੇਂ ਉਹ ਇੰਨੀ ਆਸਾਨੀ ਨਾਲ ਉਸ ਜ਼ਹਿਰੀਲੇ ਸੱਪ ਨੂੰ ਪਾਣੀ ਪਿਲਾਉਣ 'ਚ ਕਾਮਯਾਬ ਰਿਹਾ।

ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸੱਪ ਨੂੰ ਪਾਣੀ ਪੀਂਦੇ ਹੋਏ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਇੱਕ ਆਦਮੀ ਦੀ ਹਥੇਲੀ ਵਿੱਚੋਂ ਸੱਪ ਦੇ ਪਾਣੀ ਪੀਣ ਦੀ ਇੱਕ ਵੀਡੀਓ ਨੇ ਇੰਟਰਨੈੱਟ 'ਤੇ ਹਲਚਲ ਪੈਦਾ ਕਰ ਦਿੱਤੀ ਸੀ। ਇਸ ਕਲਿੱਪ ਨੂੰ ਨੰਦਾ ਦੁਆਰਾ ਸਾਂਝਾ ਕੀਤਾ ਗਿਆ ਸੀ ਜਿੱਥੇ ਉਸ ਨੇ ਇਹ ਵੀ ਦੱਸਿਆ ਕਿ ਕਿਵੇਂ ਸੱਪ ਪਾਣੀ ਪੀਂਦਾ ਹੈ। ਉਸ ਨੇ ਦੱਸਿਆ ਕਿ ਜੀਭ ਸੱਪਾਂ ਨੂੰ ਪਾਣੀ ਪੀਣ ਵਿੱਚ ਸਹਾਇਤਾ ਨਹੀਂ ਕਰਦੀ ਪਰ ਉਹ ਪਾਣੀ ਨੂੰ ਸਰੀਰ ਅੰਦਰ ਖਿੱਚਣ ਲਈ ਆਪਣੇ ਜਬਾੜੇ 'ਤੇ ਪ੍ਰੈਸ਼ਰ ਪਾਉਂਦੇ ਹਨ ਅਤੇ ਫਿਰ ਉਹ ਆਪਣੇ ਮੂੰਹ ਨੂੰ ਸੀਲ ਕਰਦਿਆਂ ਪਾਣੀ ਆਪਣੇ ਸਰੀਰ 'ਚ ਧੱਕਣ ਦੀ ਕੋਸ਼ਿਸ਼ ਕਰਦੇ ਹਨ।

ਇਸ ਵੀਡੀਓ ਨੇ ਨੇਟਿਜ਼ਨਸ ਨੂੰ ਹੈਰਾਨ/ਕੰਬਾ ਕੇ ਰੱਖ ਦਿੱਤਾ ਸੀ। ਕਈਆਂ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਹਰੇ ਰੰਗ ਦੇ ਸੱਪ ਨਹੀਂ ਵੇਖੇ ਹਨ। ਉੱਥੇ ਹੀ ਇੱਕ ਹੋਰ ਯੂਜ਼ਰ ਨੇ ਇਸ ਵੀਡੀਓ ਨੂੰ ਹੈਰਾਨੀਜਨਕ ਦ੍ਰਿਸ਼ ਕਿਹਾ ਅਤੇ ਕਮੈਂਟ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਕੁੱਝ ਅਜਿਹਾ ਕਦੀ ਨਹੀਂ ਵੇਖਿਆ ਅਤੇ ਨਾ ਹੀ ਸੁਣਿਆ ਹੈ। ਉਨ੍ਹਾਂ ਵਿੱਚੋਂ ਕਈਆਂ ਨੇ ਇਸ ਨੂੰ ਹਿੰਮਤ ਦੇ ਨਾਲ-ਨਾਲ ਖ਼ਤਰਨਾਕ ਵੀ ਦੱਸਿਆ। ਵੀਡੀਓ ਵਿੱਚ ਇਹ ਸੱਪ ਇੱਕ ਗ੍ਰੀਨ ਵਾਈਨ ਸਨੇਕ (ਸੱਪ) ਸੀ ਜੋ ਕਿ ਹਲਕੇ ਜਿਹੇ ਜ਼ਹਿਰੀਲੇ ਹੁੰਦੇ ਹਨ। ਇਹ ਸੱਪ ਜ਼ਿਆਦਾਤਰ ਭਾਰਤ ਦੇ ਪੂਰਬੀ ਘਾਟ ਵਿੱਚ ਪਾਏ ਜਾਂਦੇ ਹਨ।
Published by: Anuradha Shukla
First published: February 22, 2021, 1:51 PM IST
ਹੋਰ ਪੜ੍ਹੋ
ਅਗਲੀ ਖ਼ਬਰ