• Home
 • »
 • News
 • »
 • national
 • »
 • MAN GETS DIVORCE IN 21 KG WEIGHT LOSS CASE HC UPHOLDS HISAR COURTS VERDICT

21 ਕਿੱਲੋ ਭਾਰ ਘਟਣ ਦੇ ਮਾਮਲੇ 'ਚ ਵਿਅਕਤੀ ਨੂੰ ਮਿਲਿਆ ਤਲਾਕ, ਹਾਈਕੋਰਟ ਨੇ ਹਿਸਾਰ ਅਦਾਲਤ ਦੇ ਫੈਸਲੇ ਨੂੰ ਰੱਖਿਆ ਬਰਕਰਾਰ

21 ਕਿੱਲੋ ਭਾਰ ਘਟਣ ਦੇ ਮਾਮਲੇ 'ਚ ਵਿਅਕਤੀ ਨੂੰ ਮਿਲਿਆ ਤਲਾਕ, ਹਾਈਕੋਰਟ ਨੇ ਹਿਸਾਰ ਅਦਾਲਤ ਦੇ ਫੈਸਲੇ ਨੂੰ ਰੱਖਿਆ ਬਰਕਰਾਰ

 • Share this:
  ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਹਿਸਾਰ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿੱਚ ਸਰੀਰਕ ਤੌਰ 'ਤੇ ਸੁਣਨ ਤੋਂ 50 ਫ਼ੀਸਦੀ ਅੰਗਹੀਣ ਵਿਅਕਤੀ, ਜਿਸ ਨੇ ਕਿਹਾ ਸੀ ਕਿ ਪਤਨੀ ਵੱਲੋਂ ਮਾਨਸਿਕ ਪ੍ਰੇਸ਼ਾਨੀ ਕਰਨ ਕਾਰਨ ਉਸ ਦਾ ਭਾਰ 74 ਕਿੱਲੋ ਤੋਂ ਘੱਟ ਕੇ 53 ਕਿੱਲੋ ਰਹਿ ਗਿਆ ਹੈ।

  ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਅਰਚਨਾ ਪੁਰੀ ਦੇ ਬੈਂਚ ਨੇ 27 ਅਗਸਤ 2019 ਨੂੰ ਦਾਖਲ ਤਲਾਕ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕਰਦੀ ਔਰਤ ਦੀ ਅਰਜ਼ੀ ਨੂੰ ਖਾਰਜ ਕਰਨ ਦੇ ਹੁਕਮ ਦਿੱਤੇ ਹਨ।

  ਹਾਈਕੋਰਟ ਨੇ ਹਿਸਾਰ ਦੀ ਪਰਿਵਾਰਕ ਅਦਾਲਤ ਦੇ ਫੈਸਲੇ ਵਿਰੁੱਧ ਪਤਨੀ ਵੱਲੋਂ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਦਾਖ਼ਲ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ ਕਿਉਂਕਿ ਔਰਤ ਵੱਲੋਂ ਆਪਣੇ ਪਤੀ ਅਤੇ ਉਸ ਦੇ ਪਰਿਵਾਰ ਵਿਰੁੱਧ ਕੇਸਾਂ ਨੂੰ ਝੂਠਾ ਪਾਇਆ। ਇਸ ਦੌਰਾਨ ਅਦਾਲਤ ਨੇ ਇਸ ਤੱਥ ਨੂੰ ਮਾਨਸਿਕ ਕਰੂਰਤਾ ਵੱਜੋਂ ਵੇਖਿਆ ਹੈ।

  2012 ਵਿੱਚ ਹੋਇਆ ਸੀ ਜੋੜੇ ਦਾ ਵਿਆਹ
  ਵਿਅਕਤੀ ਅਨੁਸਾਰ ਉਸਦੀ ਪਤਨੀ ਗਰਮ ਸੁਭਾਅ ਅਤੇ ਜ਼ਿਆਦਾ ਖਰਚਾ ਕਰਨ ਵਾਲੀ ਸੀ ਅਤੇ ਕਦੇ ਵੀ ਉਸ ਨੇ ਪਰਿਵਾਰ ਨਾਲ ਤਾਲਮੇਲ ਨਹੀਂ ਬਿਠਾਇਆ। ਹਮੇਸ਼ਾ ਛੋਟੀਆਂ ਗੱਲਾਂ 'ਤੇ ਲੜਦੀ ਰਹਿੰਦੀ ਸੀ, ਜਿਸ ਕਾਰਨ ਉਹ ਪਰਿਵਾਰ ਅੱਗੇ ਆਪਣੇ ਆਪ ਨੂੰ ਹੀਨ ਮਹਿਸੂਸ ਕਰਦਾ ਸੀ। ਪਰੰਤੂ ਉਸ ਦਾ ਸੁਭਾਅ ਬਦਲਣ ਦਾ ਨਾਂਅ ਨਹੀਂ ਲੈ ਰਿਹਾ ਸੀ, ਜਿਸ 'ਤੇ ਆਪਣੀ ਉਸ ਨੇ ਆਪਣੀ ਪਤਨੀ 'ਤੇ ਕਰੂਰਤਾ ਦਾ ਦੋਸ਼ ਲਾਉਂਦੇ ਹੋਏ ਅਦਾਲਤ ਵਿੱਚ ਦਾਅਵਾ ਕੀਤਾ ਕਿ ਵਿਆਹ ਦੌਰਾਨ ਉਸ ਦਾ ਭਾਰ 74 ਕਿੱਲੋ ਸੀ ਜੋ ਹੁਣ ਘੱਟ ਕੇ 53 ਕਿੱਲੋ ਰਹਿ ਗਿਆ ਹੈ।

  ਦੂਜੇ ਪਾਸੇ ਪਤਨੀ ਨੇ ਵਿਅਕਤੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਅਦਾਲਤ ਨੂੰ ਕਿਹਾ ਕਿ ਉਸ ਨੇ ਹਮੇਸ਼ਾ ਵਿਆਹੁਤਾ ਜੀਵਨ ਦੇ ਫਰਜਾਂ ਨੂੰ ਨਿਭਾਇਆ ਹੈ। ਇਹ ਪਤੀ ਸੀ, ਜਿਸ ਨੇ ਕਦੇ ਉਸ ਨਾਲ ਪਿਆਰ ਅਤੇ ਸਨੇਹ ਨਹੀਂ ਜਤਾਇਆ। ਸਗੋਂ ਉਸ ਨੇ ਹਮੇਸ਼ਾ ਉਸ ਨਾਲ ਬੁਰਾ ਸਲੂਕ ਕੀਤਾ। ਪਤਨੀ ਨੇ ਅੱਗੇ ਕਿਹਾ ਕਿ ਉਸ ਦੇ ਹਮੇਸ਼ਾ ਸਹੁਰੇ ਪਰਿਵਾਰ ਨਾਲ ਬਹੁਤ ਵਧੀਆ ਵਿਵਹਾਰ ਕੀਤਾ ਹੈ। ਔਰਤ ਨੇ ਕੋਰਟ ਵਿੱਚ ਦਾਖ਼ਲ ਅਰਜ਼ੀ ਵਿੱਚ ਇਹ ਵੀ ਦਾਅਵਾ ਕੀਤਾ ਕਿ ਵਿਆਹ ਤੋਂ 6 ਮਹੀਨੇ ਬਾਅਦ ਉਸ ਦੇ ਪਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ।

  ਬੀਤੇ ਦਿਨ ਹਾਈਕੋਰਟ ਨੇ ਸੁਣਵਾਈ ਦੌਰਾਨ ਪਾਇਆ ਕਿ ਔਰਤ 2016 ਤੋਂ ਆਪਣੇ ਪਤੀ ਨੂੰ ਛੱਡ ਕੇ ਚਲੀ ਗਈ ਸੀ ਅਤੇ ਆਪਣੀ ਧੀ ਨੂੰ ਵੀ ਸਹੁਰੇ ਪਰਿਵਾਰ ਕੋਲ ਛੱਡ ਗਈ ਸੀ। ਬਾਅਦ ਵਿੱਚ ਉਹ ਕਦੇ ਮਿਲਣ ਨਹੀਂ ਆਈ। ਅਦਾਲਤ ਨੂੰ ਇਹ ਵੀ ਪਤਾ ਲੱਗਿਆ ਕਿ ਪਤੀ ਦੇ ਪਰਿਵਾਰ ਨੇ ਦਾਜ ਦੀ ਮੰਗ ਨਹੀਂ ਕੀਤੀ ਅਤੇ ਵਿਆਹ ਤੋਂ ਬਾਅਦ ਉਸਦੀ ਉਚੇਰੀ ਸਿੱਖਿਆ ਲਈ ਭੁਗਤਾਨ ਵੀ ਕੀਤਾ। ਹਾਈਕੋਰਟ ਨੇ ਪਾਇਆ ਕਿ ਮਾਮਲੇ ਵਿੱਚ ਔਰਤ ਵੱਲੋਂ ਪਰਿਵਾਰ ਅਤੇ ਵਿਅਕਤੀ ਵਿਰੁੱਧ ਦਰਜ ਸ਼ਿਕਾਇਤ ਝੂਠੀ ਸੀ।
  Published by:Krishan Sharma
  First published: