Home /News /national /

ਓਡੀਸ਼ਾ ਵਿੱਚ ਵਿਅਕਤੀ ਨੇ ਪਤਨੀ ਦੇ ਆਸ਼ੀਰਵਾਦ ਨਾਲ ਟ੍ਰਾਂਸਜੈਂਡਰ ਨਾਲ ਕੀਤਾ ਵਿਆਹ

ਓਡੀਸ਼ਾ ਵਿੱਚ ਵਿਅਕਤੀ ਨੇ ਪਤਨੀ ਦੇ ਆਸ਼ੀਰਵਾਦ ਨਾਲ ਟ੍ਰਾਂਸਜੈਂਡਰ ਨਾਲ ਕੀਤਾ ਵਿਆਹ

ਓਡੀਸ਼ਾ ਵਿੱਚ ਵਿਅਕਤੀ ਨੇ ਪਤਨੀ ਦੇ ਆਸ਼ੀਰਵਾਦ ਨਾਲ ਟ੍ਰਾਂਸਜੈਂਡਰ ਨਾਲ ਕੀਤਾ ਵਿਆਹ

ਓਡੀਸ਼ਾ ਵਿੱਚ ਵਿਅਕਤੀ ਨੇ ਪਤਨੀ ਦੇ ਆਸ਼ੀਰਵਾਦ ਨਾਲ ਟ੍ਰਾਂਸਜੈਂਡਰ ਨਾਲ ਕੀਤਾ ਵਿਆਹ

ਸੰਗੀਤਾ ਨੇ ਕਿਹਾ, “ਮੈਂ ਖੁਸ਼ ਮਹਿਸੂਸ ਕਰ ਰਹੀ ਹਾਂ ਕਿਉਂਕਿ ਉਸਦੇ ਪਰਿਵਾਰ ਦੇ ਹਰ ਕਿਸੇ ਨੇ ਮੈਨੂੰ ਗਲੇ ਲਗਾਇਆ ਹੈ, ਇੱਥੋਂ ਤੱਕ ਕਿ ਉਸਦੀ ਪਤਨੀ ਵੀ।” ਭਾਈਚਾਰੇ ਦੀ ਇੱਕ ਹੋਰ ਮੈਂਬਰ ਕਿੰਨਰ ਆਇਸ਼ਾ ਬੇਹਰਾ ਨੇ ਯੂਨੀਅਨ ਦਾ ਸਵਾਗਤ ਕੀਤਾ ਅਤੇ ਇਸਨੂੰ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ।

ਹੋਰ ਪੜ੍ਹੋ ...
 • Share this:

  Odisha News: ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਆਪਣੇ ਪਤੀ ਦਾ ਇੱਕ ਪਰੰਪਰਾਗਤ ਰਸਮ ਵਿੱਚ ਇੱਕ ਟਰਾਂਸ ਔਰਤ ਨਾਲ ਵਿਆਹ ਕਰਵਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਨਾਰਲਾ ਪੁਲਿਸ ਸੀਮਾ ਕਾਲਾਹਾਂਡੀ ਅਧੀਨ ਪੈਂਦੇ ਛੋਟੇ ਜਿਹੇ ਪਿੰਡ ਦੇਪੁਰ ਦੀ ਰਹਿਣ ਵਾਲੀ ਸੰਗੀਤਾ ਦਾ ਵਿਆਹ ਨੇੜਲੇ ਪਿੰਡ ਧੂੜਕੁਟੀ ਦੇ ਫਕੀਰ ਨਿਆਲ ਨਾਲ ਹੋਇਆ ਹੈ।


  ਦੱਸਣਯੋਗ ਹੈ ਕਿ ਫਕੀਰ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ ਅਤੇ ਜੋੜੇ ਦਾ ਦੋ ਸਾਲ ਦਾ ਬੱਚਾ ਹੈ। ਇੱਕ ਸਾਲ ਪਹਿਲਾਂ, ਫਕੀਰ ਨੇ ਸੰਗੀਤਾ ਨਾਲ ਇੱਕ ਰਿਸ਼ਤਾ ਵਿਕਸਿਤ ਕੀਤਾ, ਜੋ ਆਪਣੇ ਖੇਤਰ ਵਿੱਚ LGBTQ+ ਭਾਈਚਾਰੇ ਨਾਲ ਸਬੰਧਤ ਹੈ। ਕੁਝ ਸਮੇਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗਾ। ਉਸ ਨੇ ਆਪਣਾ ਵਿਰੋਧ ਜਾਂ ਨਾਰਾਜ਼ਗੀ ਜ਼ਾਹਰ ਕਰਨ ਦੀ ਬਜਾਏ ਆਪਣੇ ਪਤੀ ਨਾਲ ਗੱਲ ਕੀਤੀ। ਉਸਨੇ ਆਪਣੇ ਰਿਸ਼ਤੇ ਦੇ "ਸੰਵੇਦਨਸ਼ੀਲ" ਸੁਭਾਅ ਨੂੰ ਸਮਝਿਆ ਅਤੇ ਇਸਨੂੰ ਸਵੀਕਾਰ ਕਰ ਲਿਆ।

  ਫਕੀਰ ਅਤੇ ਸੰਗੀਤਾ ਦਾ ਵਿਆਹ ਟਰਾਂਸਜੈਂਡਰ ਭਾਈਚਾਰੇ ਦੇ ਰੀਤੀ-ਰਿਵਾਜਾਂ ਅਨੁਸਾਰ ਸੰਪੰਨ ਹੋਇਆ। ਇਸ ਮੌਕੇ ਫਕੀਰ ਦੀ ਪਤਨੀ ਖੁਦ ਮੌਜੂਦ ਸੀ ਅਤੇ ਵੱਲੋਂ ਸਮਾਗਮ ਦੇ ਸਾਰੇ ਪ੍ਰਬੰਧਾਂ ਦਾ ਪ੍ਰਬੰਧ ਕੀਤਾ। ਸੰਗੀਤਾ ਨੇ ਕਿਹਾ, “ਮੈਂ ਖੁਸ਼ ਮਹਿਸੂਸ ਕਰ ਰਹੀ ਹਾਂ ਕਿਉਂਕਿ ਉਸਦੇ ਪਰਿਵਾਰ ਦੇ ਹਰ ਕਿਸੇ ਨੇ ਮੈਨੂੰ ਗਲੇ ਲਗਾਇਆ ਹੈ, ਇੱਥੋਂ ਤੱਕ ਕਿ ਉਸਦੀ ਪਤਨੀ ਵੀ।” ਭਾਈਚਾਰੇ ਦੀ ਇੱਕ ਹੋਰ ਮੈਂਬਰ ਕਿੰਨਰ ਆਇਸ਼ਾ ਬੇਹਰਾ ਨੇ ਯੂਨੀਅਨ ਦਾ ਸਵਾਗਤ ਕੀਤਾ ਅਤੇ ਇਸਨੂੰ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ।

  Published by:Tanya Chaudhary
  First published:

  Tags: Marriage, Odisha, Tradition, Transgenders