ਹੈਦਰਾਬਾਦ(Hyderabad) ਦੇ ਨਹਿਰੂ ਜ਼ੂਓਲੋਜੀਕਲ ਪਾਰਕ (Nehru Zoological Park) ਵਿੱਚ ਇੱਕ 31 ਸਾਲਾ ਸ਼ਖ਼ਸ ਨੇ ਸ਼ੇਰਾਂ ਦੇ ਵਾੜੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਚਿੜੀਆ ਘਰ ਦੇ ਅਧਿਕਾਰੀਆਂ ਦੇ ਮੁਸਤੈਦੀ ਕਾਰਨ ਇਸ ਨੌਜਵਾਨ ਮੌਤ ਦੇ ਜਬਾੜੇ ਤੋਂ ਬਾਹਰ ਕੱਢਿਆ (Man rescued from lion enclosure) ਗਿਆ। ਇਸ ਤੋਂ ਬਾਅਦ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ। ਵਿਅਕਤੀ ਦੀ ਪਛਾਣ ਜੀ ਸਾਈ ਕੁਮਾਰ ਵਜੋਂ ਹੋਈ ਹੈ।
ਦਿਲ ਦਹਿਲਾ ਦੇਣ ਵਾਲੀ ਘਟਨਾ ਕੈਮਰੇ 'ਚ ਕੈਦ ਹੋ ਗਈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਆਦਮੀ ਇਕ ਚੱਟਾਨ 'ਤੇ ਝੁਕਿਆ ਹੋਇਆ ਹੈ, ਉਹ ਸ਼ੇਰ ਵੱਲ ਦੇਖ ਰਿਹਾ ਹੈ। ਲੋਕਾਂ ਨੂੰ ਉਸ ਆਦਮੀ 'ਤੇ ਚੀਕਦੇ ਸੁਣਿਆ ਜਾ ਸਕਦਾ ਹੈ, ਉਸਨੂੰ ਸਾਵਧਾਨ ਰਹਿਣ ਅਤੇ ਮਦਦ ਲਈ ਬੁਲਾਉਂਦੇ ਹੋਏ ਸੁਣਿਆ ਜਾ ਸਕਦਾ ਹੈ।
ਨਹਿਰੂ ਜ਼ੂਲੋਜੀਕਲ ਪਾਰਕ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੀ ਸਾਈਂ ਕੁਮਾਰ ਨੇ ਜਨਤਾ ਦੀ ਸੀਮਾ ਦੀ ਉਲੰਘਣਾ ਕਰਕੇ ਸ਼ੇਰ ਦੇ ਘੇਰੇ ਵਿੱਚ ਛਾਲ ਮਾਰ ਦਿੱਤੀ ਸੀ ਅਤੇ ਪੱਥਰਾਂ ਦੇ ਉੱਪਰ ਚੱਲ ਰਿਹਾ ਸੀ।
“ਨਹਿਰੂ ਜ਼ੂਲੋਜੀਕਲ ਪਾਰਕ, ਹੈਦਰਾਬਾਦ ਵਿਖੇ ਪ੍ਰਦਰਸ਼ਿਤ ਐਨਕਲੋਜ਼ਰ ਵਿੱਚ ਸ਼ੇਰਾਂ ਨੂੰ ਛੱਡਿਆ ਜਾਂਦਾ ਹੈ, ਜੋ ਕਿ ਇੱਕ ਬਿਲਕੁਲ ਮਨਾਹੀ ਵਾਲਾ ਖੇਤਰ ਹੈ। ਇਸ ਵਿਅਕਤੀ ਨੂੰ ਚਿੜੀਆਘਰ ਦੇ ਸਟਾਫ ਨੇ ਬਚਾਇਆ ਅਤੇ ਫੜ ਲਿਆ ਅਤੇ ਬਹਾਦੁਰਪੁਰਾ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lion, Viral video, Zoo