HP Board 10th results: ਆਟੋ ਚਾਲਕ ਦੀ ਧੀ ਆਈ ਮੈਰਿਟ ‘ਚ, ਡਾਕਟਰ ਬਣਨਾ ਚਾਹੁੰਦੀ ਹੈ

News18 Punjabi | News18 Punjab
Updated: June 10, 2020, 6:23 PM IST
share image
HP Board 10th results: ਆਟੋ ਚਾਲਕ ਦੀ ਧੀ ਆਈ ਮੈਰਿਟ ‘ਚ, ਡਾਕਟਰ ਬਣਨਾ ਚਾਹੁੰਦੀ ਹੈ
HP Board 10th results: ਆਟੋ ਚਾਲਕ ਦੀ ਧੀ ਆਈ ਮੈਰਿਟ ‘ਚ, ਡਾਕਟਰ ਬਣਨਾ ਚਾਹੁੰਦੀ ਹੈ

ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿਚ ਮੰਡੀ ਜ਼ਿਲ੍ਹੇ ਦੇ ਸਰਕਾਰੀ ਸਕੂਲ ਪਛੜ ਗਏ ਹਨ। ਮੈਰਿਟ ਵਿਚ ਆਉਣ ਵਾਲੇ ਸਾਰੇ ਚਾਰ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਹਨ।

  • Share this:
  • Facebook share img
  • Twitter share img
  • Linkedin share img
ਹਿਮਾਚਲ ਪ੍ਰਦੇਸ਼ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਹੈ। ਮੰਡੀ ਜ਼ਿਲ੍ਹੇ ਦੇ 4 ਵਿਦਿਆਰਥੀਆਂ ਨੇ ਮੈਰਿਟ ਵਿੱਚ ਜਗ੍ਹਾ ਬਣਾਈ ਹੈ। ਆਟੋ ਚਾਲਕ ਦੀ ਧੀ ਨਿਸ਼ਾ ਨੇ ਆਪਣੀ ਲਗਨ ਅਤੇ ਮਿਹਨਤ ਦੇ ਜ਼ੋਰ ਨਾਲ ਮੈਰਿਟ ਵਿਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ। ਨਿਸ਼ਾ ਨੇ 98.14 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਸਵਾਮੀ ਵਿਵੇਕਾਨੰਦ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਮੰਡੀ ਦੀ ਵਿਦਿਆਰਥਣ ਨਿਸ਼ਾ ਧੀ ਸੰਦੀਪ ਨੇ 687 ਅੰਕ ਪ੍ਰਾਪਤ ਕਰਕੇ ਚੋਟੀ ਦੇ 10 ਵਿਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ। ਨਿਸ਼ਾ ਮੰਡੀ ਦੀ ਰਾਣੀ ਬਾਈ ਦੀ ਵਸਨੀਕ ਹੈ। ਉਹ ਵੱਡਾ ਹੋ ਕੇ ਇੱਕ ਡਾਕਟਰ ਬਣਨਾ ਚਾਹੁੰਦੀ ਹੈ। ਨਿਸ਼ਾ ਨੇ ਆਪਣੀ ਮਿਹਨਤ ਦਾ ਸਿਹਰਾ ਪ੍ਰਿੰਸੀਪਲ ਵਰਿੰਦਰ ਕੁਮਾਰ ਅਤੇ ਸਕੂਲ ਸਟਾਫ ਨੂੰ ਦਿੱਤਾ।

ਨਿਸ਼ਾ ਨੇ ਦੱਸਿਆ ਕਿ ਉਹ ਰੋਜ਼ਾਨਾ 7-8 ਘੰਟੇ ਪੜ੍ਹਦੀ ਸੀ। ਉਸਦੇ ਪਿਤਾ ਆਟੋ ਚਲਾਉਂਦੇ ਹਨ। ਨਿਸ਼ਾ ਦਾ 5 ਵਾਂ ਸਥਾਨ ਪ੍ਰਾਪਤ ਕਰਨ 'ਤੇ ਪ੍ਰਿੰਸੀਪਲ ਨੇ ਐਲਾਨ ਕੀਤਾ ਕਿ ਨਿਸ਼ਾ ਦੀ +2 ਦੀ ਪੜ੍ਹਾਈ ਮੁਫਤ ਹੋਵੇਗੀ।ਇਸ ਦੇ ਨਾਲ ਹੀ ਐਸੈਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਆਯੁਸ਼ ਨੇ 97.57 ਪ੍ਰਤੀਸ਼ਤ ਅੰਕ ਲੈ ਕੇ ਮੈਰਿਟ ਵਿਚ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਆਯੁਸ਼ ਠਾਕੁਰ ਮੂਲ ਰੂਪ ਤੋਂ ਚੌਹਰਾਘਾਟੀ ਦਾ ਵਸਨੀਕ ਹੈ। ਦੋਵੇਂ ਮਾਪੇ ਅਧਿਆਪਕ ਹਨ। ਆਯੁਸ਼ ਇੱਕ ਡਾਕਟਰ ਬਣਨਾ ਚਾਹੁੰਦਾ ਹੈ, ਜਿਸ ਨੇ ਮੈਡੀਕਲ ਨਾਨ-ਮੈਡੀਕਲ ਵਿਸ਼ੇ ਨਾਲ ਪਲੱਸ ਵਨ ਵਿੱਚ ਪੜ੍ਹਨਾ ਸ਼ੁਰੂ ਕੀਤਾ ਹੈ।

ਮੰਡੀ ਜ਼ਿਲ੍ਹਾ ਜੋਗਿੰਦਰਨਗਰ ਦੇ ਹੋਲੀ ਫਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੈਂਥਲ ਵਨਸ਼ਿਕਾ ਸ਼ਰਮਾ ਨੇ ਮੈਰਿਟ ਵਿਚ 97.57 ਪ੍ਰਤੀਸ਼ਤ ਅੰਕ ਲੈ ਕੇ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਵਨਸ਼ਿਕਾ ਸ਼ਰਮਾ ਵੱਡੀ ਹੋ ਕੇ ਇਕ ਵਿਗਿਆਨੀ ਬਣਨਾ ਚਾਹੁੰਦੀ ਹੈ। ਉਸਦਾ ਸੁਪਨਾ ਹੈ ਕਿ ਨਵੀਂਆਂ ਕਾਢਾਂ ਕੱਢ ਕੇ ਦੇਸ਼ ਦੀ ਸੇਵਾ ਕਰਨਾ ਹੈ। ਵਨਸ਼ਿਕਾ ਦਾ ਕਹਿਣਾ ਹੈ ਕਿ ਉਸਨੇ ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਦੂਜੇ ਪਾਸੇ ਸਕੂਲ ਮੈਨੇਜਮੈਂਟ ਦੇ ਡਾਇਰੈਕਟਰ ਨਰਿੰਦਰ ਖਨੌਦੀਆ ਨੇ ਇਸ ਪ੍ਰਾਪਤੀ ਲਈ ਹੋਣਹਾਰ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
Published by: Ashish Sharma
First published: June 10, 2020, 6:23 PM IST
ਹੋਰ ਪੜ੍ਹੋ
ਅਗਲੀ ਖ਼ਬਰ