• Home
  • »
  • News
  • »
  • national
  • »
  • MANDI HP NEWS SP MANDI LOST JEWELRY FOUND IN SUNDER NAGAR FOREST REST HOUSE KS

ਹਿਮਾਚਲ: SP ਮੰਡੀ ਸ਼ਾਲਿਨੀ ਦੀਆਂ ਗੁੰਮ ਅੰਗੂਠੀਆਂ ਮਿਲੀਆਂ, ਮਾਮਲੇ 'ਚ ਔਰਤ ਨੇ ਖਾਧਾ ਸੀ ਜ਼ਹਿਰ

  • Share this:
    ਵੀਰੇਂਦਰ ਭਾਰਦਵਾਜ

    ਮੰਡੀ (ਹਿਮਾਚਲ ਪ੍ਰਦੇਸ਼) : ਸੂਬੇ ਦੇ ਮੰਡੀ ਜ਼ਿਲ੍ਹੇ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ (SP Mandi Shalini Agnihotri) ਦੀਆਂ ਚਾਂਦੀ ਅਤੇ ਸੋਨੇ ਦੀਆਂ ਅੰਗੂਠੀਆਂ ਫਾਰੈਸਟ ਰੈਸਟ ਹਾਊਸ ਸੁੰਦਰਨ (Sunder Nagar) ਵਿੱਚ ਵੀਵੀਪੀ ਸੈਟ ਤੋਂ ਬਰਾਮਦ ਹਨ। ਰੈਸਟ ਹਾਊਸ ਦੇ ਕਰਮਚਾਰੀਆਂ ਨੂੰ ਸਫਾਈ ਦੌਰਾਨ ਇਹ ਦੋਵੇਂ ਅੰਗੂਠੀਆਂ ਮਿਲੀਆਂ ਹ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ ਅਤੇ ਉਚ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਨੂੰ ਲੈ ਕੇ ਗਠਿਤ ਕੀਤੀ ਗਈ ਐਸਯੂਆਈ (SUI) ਦੀ ਟੀਮ ਨੇ ਮੌਕੇ 'ਤੇ ਜਾ ਕੇ ਦੋਵੇਂ ਅੰਗੂਠੀਆਂ ਨੂੰ ਕਬਜ਼ੇ ਵਿੱਚ ਲੈ ਕੇ ਕੰਮ ਕਰ ਰਹੇ ਮੁਲਾਜ਼ਮਾਂ ਦੇ ਬਿਆਨ ਦਰਜ ਕਰ ਲਏ ਹਨ।

    ਐਸਪੀ ਮੰਡੀ ਸ਼ਾਲਿਨੀ ਅਗਨੀਹੋਤਰੀ 17 ਅਗੱਸਤ ਨੂੰ ਇਸੇ ਰੈਸਟ ਹਾਊਸ ਦੇ ਵੀਆਈਵੀ ਸੈਟ ਵਿੱਚ ਰੁਕੀ ਸੀ। ਉਸ ਤੋਂ ਬਾਅਦ ਇਸ ਵੀਆਈਪੀ ਸੈਟ ਵਿੱਚ ਕਈ ਲੋਕ ਰੁਕੇ ਅਤੇ ਕਈ ਵਾਰੀ ਕਮਰੇ ਦੀ ਸਫਾਈ ਵੀ ਹੋਈ, ਪਰ ਉਦੋਂ ਇਹ ਅੰਗੂਠੀਆਂ ਕਿਸੇ ਨੂੰ ਕਿਉਂ ਨਹੀਂ ਮਿਲੀਆਂ? ਜਦੋਂ ਇੱਕ ਵੀਆਈਪੀ ਇਥੋਂ ਗਏ ਤਾਂ ਉਸ ਪਿੱਛੋਂ ਕਮਰੇ ਦੀ ਸਫਾਈ ਕਰਦੇ ਸਮੇਂ ਇੱਕ ਅੰਗੂਠੀ ਸਿਰ੍ਹਾਣੇ ਨੇੜੇ ਅਤੇ ਦੂਜੀ ਮੇਜ ਹੇਠਾਂ ਪਈ ਮਿਲੀਆਂ। ਜਦਕਿ 17 ਅਗਸਤ ਤੋਂ ਬਾਅਦ ਕਈ ਵਾਰੀ ਚਾਦਰਾਂ ਅਤੇ ਸਿਰ੍ਹਾਣੇ ਦੇ ਕਵਰ ਵੀ ਬਦਲੇ ਗਏ ਹਨ। 23 ਅਗਸਤ ਨੂੰ ਅੰਗੂਠੀਆਂ ਦੇ ਗੁੰਮ ਹੋਣ ਦੀ ਸ਼ਿਕਾਇਤ ਦੇਣ ਤੋਂ ਪਹਿਲਾਂ ਸ਼ਾਲਿਨੀ ਅਗਨੀਹੋਤਰੀ ਨੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕਰਕੇ ਇਸ ਕਮਰੇ ਦੀ ਪੂਰੀ ਤਲਾਸ਼ੀ ਵੀ ਕਰਵਾਈ ਸੀ, ਪਰ ਜਿਦੋਂ ਇਥੇ ਅੰਗੂਠੀਆਂ ਨਹੀਂ ਮਿਲੀਆਂ ਤਾਂ ਸ਼ਿਕਾਇਤ ਦਰਜ ਕੀਤੀ ਗਈ।

    ਜਿਹੜੀ ਔਰਤ ਨੇ ਖਾਧਾ ਸੀ ਜ਼ਹਿਰ, ਉਸ ਦਾ ਪਤੀ ਵੀ ਜੰਗਲਾਤ ਵਿਭਾਗ ਵਿੱਚ

    ਅਜੇ ਤੱਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਮਲੇ ਨੂੰ ਲੈ ਕੇ ਪੁੱਛਗਿੱਛ ਤੋਂ ਬਾਅਦ ਜਿਹੜੀ ਔਰਤ ਨੇ ਜ਼ਹਿਰ ਖਾਧੀ ਸੀ, ਉਸ ਦਾ ਪਤੀ ਜੰਗਲਾਤ ਵਿਭਾਗ ਵਿੱਚ ਹੈ ਅਤੇ ਉਸ ਦੀ ਇੱਕ ਹੋਰ ਔਰਤ ਰਿਸ਼ਤੇਦਾਰ ਵੀ ਇਸੇ ਰੈਸਟ ਹਾਊਸ ਵਿੱਚ ਕੰਮ ਕਰਦੀ ਹੈ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਹੀ ਸਪੱਸਟ ਕਹਿ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਪੁਲਿਸ ਦੀ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਐਸਪੀ ਮੰਡੀ ਅਤੇ ਮਹਿਲਾ ਥਾਣਾ ਮੁਖੀ 'ਤੇ ਜਾਤੀਸੂਚਕ ਸ਼ਬਦ ਕਹਿਣ, ਪ੍ਰੇਸ਼ਾਨ ਕਰਨ ਅਤੇ ਵਾਲਾਂ ਤੋਂ ਘਸੀਟਣ ਦੇ ਦੋਸ਼ ਲਾਉਂਦੇ ਹੋਏ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸਦੀ ਡੀਐਸਪੀ ਸਰਕਾਘਾਟ ਜਾਂਚ ਵੀ ਕਰ ਰਹੇ ਹਨ।
    Published by:Krishan Sharma
    First published: