• Home
 • »
 • News
 • »
 • national
 • »
 • MANIPUR CM BIREN SINGH ASSURED JOB TO MAN WHO BEING ACQUITTED IN RAPE MURDER CASE

ਰੇਪ ਤੇ ਕਤਲ ਦੇ ਦੋਸ਼ ਵਿਚ ਬੇਗੁਨਾਹ ਨੇ ਕੱਟੀ 8 ਸਾਲ ਜੇਲ੍ਹ, ਹੁਣ ਸਰਕਾਰ ਦੇਵੇਗੀ ਨੌਕਰੀ

ਰੇਪ ਤੇ ਕਤਲ ਦੇ ਦੋਸ਼ ਵਿਚ ਬੇਗੁਨਾਹ ਨੇ ਕੱਟੀ 8 ਸਾਲ ਜੇਲ੍ਹ, ਹੁਣ ਸਰਕਾਰ ਦੇਵੇਗੀ ਨੌਕਰੀ (file photo)

ਰੇਪ ਤੇ ਕਤਲ ਦੇ ਦੋਸ਼ ਵਿਚ ਬੇਗੁਨਾਹ ਨੇ ਕੱਟੀ 8 ਸਾਲ ਜੇਲ੍ਹ, ਹੁਣ ਸਰਕਾਰ ਦੇਵੇਗੀ ਨੌਕਰੀ (file photo)

 • Share this:
  ਮਨੀਪੁਰ ਸਰਕਾਰ ਨੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ ਜੋ ਬਲਾਤਕਾਰ ਤੇ ਕਤਲ (Rape Murder Case) ਕੇਸ ਵਿਚੋਂ ਬਰੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਸ ਵਿਅਕਤੀ ਨੂੰ 2013 ਵਿੱਚ ਇੱਕ  ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਨਾਰਾਜ਼ ਭੀੜ ਨੇ ਉਸ ਦਾ ਘਰ ਵੀ ਸਾੜ ਦਿੱਤਾ। ਨਿਆਂਇਕ ਪ੍ਰਕਿਰਿਆ ਵਿਚ ਦੇਰੀ ਹੋਣ ਕਾਰਨ ਉਸ ਨੂੰ 8 ਸਾਲ ਜੇਲ੍ਹ ਵਿਚ ਕੱਟਣੇ ਪਏ। ਹਾਲਾਂਕਿ, ਸੋਮਵਾਰ ਨੂੰ ਅਦਾਲਤ ਨੇ ਉਸ ਨੂੰ ਨਿਰਦੋਸ਼ ਕਰਾਰ ਦਿੱਤਾ।

  ਅਦਾਲਤ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ, ‘ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮੈਨੂੰ ਪਤਾ ਚੱਲਿਆ ਕਿ ਬੇਕਸੂਰ ਹੋਣ ਦੇ ਬਾਅਦ ਵੀ ਉਸ ਨੂੰ 8 ਸਾਲਾਂ ਲਈ ਸਲਾਖਾਂ ਪਿੱਛੇ ਕੱਟਣੇ ਪਏ। ਨਿਆਂਇਕ ਪ੍ਰਕਿਰਿਆ ਵਿਚ ਦੇਰੀ ਨੇ ਉਸ ਦੀ ਜ਼ਿੰਦਗੀ ਦੇ ਕੀਮਤੀ  8 ਸਾਲ ਬਰਬਾਦ ਕੀਤੇ। ਅਜਿਹੇ ਸਮੇਂ ਵਿਚ, ਉਹ ਕੁਝ ਚੰਗਾ ਕਰ ਸਕਦਾ ਸੀ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਲੈ ਸਕਦਾ ਸੀ। ਮੈਨੂੰ ਇਹ ਵੀ ਪਤਾ ਲੱਗਿਆ ਕਿ ਉਸ ਘਟਨਾ ਤੋਂ ਬਾਅਦ ਭੀੜ ਨੇ ਉਸ ਆਦਮੀ ਦਾ ਘਰ ਵੀ ਸਾੜ ਦਿੱਤਾ ਸੀ।''

  ਸੀਐਮ ਬੀਰੇਨ ਸਿੰਘ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਉਮੀਦ ਹੈ ਕਿ ਉਹ ਸਾਡੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰੇਗਾ ਅਤੇ ਆਪਣਾ ਆਉਣ ਵਾਲਾ ਜੀਵਨ ਚੰਗੇ ਢੰਗ ਨਾਲ ਜੀਵੇਗਾ।
  ਦਰਅਸਲ, ਤੌਦਮ ਜਿਬਲ ਸਿੰਘ ਨੂੰ ਰੀਮਸ ਦੇ ਪੈਥੋਲੋਜੀ ਵਿਭਾਗ ਦੀ ਇੱਕ ਜੂਨੀਅਰ ਰਿਸਰਚ ਸਕਾਲਰ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 5 ਅਪ੍ਰੈਲ 2013 ਨੂੰ, ਲੜਕੀ ਦੀ ਲਾਸ਼ ਵਾਂਗਲਖੇਈ ਲੋਕੂਲ ਕਨਾਲ ਵਿੱਚ ਮਿਲੀ। ਘਟਨਾ ਤੋਂ ਦੋ ਦਿਨ ਪਹਿਲਾਂ ਲੜਕੀ ਲਾਪਤਾ ਦੱਸੀ ਜਾ ਰਹੀ ਸੀ।

  ਅਦਾਲਤ ਨੇ ਤੌਦਮ ਜਿਬਲ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸੀਐਮ ਬੀਰੇਨ ਸਿੰਘ ਨੇ ਤੌਦਮ ਜਿਬਲ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਨੂੰ ਸੋਮਵਾਰ ਨੂੰ ਸੈਸ਼ਨ ਕੋਰਟ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਜਿਬਲ ਨੂੰ ਇਕ ਸਰਕਾਰੀ ਨੌਕਰੀ ਦੀ ਪੇਸ਼ਕਸ਼ ਦਿੱਤੀ ਹੈ ਅਤੇ ਪਰਿਵਾਰ ਲਈ ਨਵਾਂ ਘਰ ਬਣਾਉਣ ਦਾ ਵਾਅਦਾ ਵੀ ਕੀਤਾ ਹੈ। ਜਿਬਲ ਨੂੰ ਜੰਗਲਾਤ ਵਿਭਾਗ ਵਿੱਚ ਨੌਕਰੀ ਦਿੱਤੀ ਜਾਏਗੀ, ਕਿਉਂਕਿ ਉਸਦੇ ਪਿਤਾ ਵੀ ਇਸ ਵਿਭਾਗ ਵਿੱਚ ਕੰਮ ਕਰ ਚੁੱਕੇ ਹਨ।
  Published by:Gurwinder Singh
  First published: