CWG 2018: ਫਾਈਨਲ 'ਚ ਪਹੁੰਚਿਆ ਹਰਿਆਣਵੀ ਛੌਰਾ, ਘਰ 'ਚ ਖ਼ੁਸ਼ੀ ਦਾ ਮਾਹੌਲ

Sukhdeep Singh
Updated: April 13, 2018, 5:59 PM IST
CWG 2018: ਫਾਈਨਲ 'ਚ ਪਹੁੰਚਿਆ ਹਰਿਆਣਵੀ ਛੌਰਾ, ਘਰ 'ਚ ਖ਼ੁਸ਼ੀ ਦਾ ਮਾਹੌਲ
CWG 2018: ਫਾਈਨਲ 'ਚ ਪਹੁੰਚਿਆ ਹਰਿਆਣਵੀ ਛੌਰਾ, ਘਰ 'ਚ ਖ਼ੁਸ਼ੀ ਦਾ ਮਾਹੌਲ
Sukhdeep Singh
Updated: April 13, 2018, 5:59 PM IST
ਭਿਵਾਨੀ ਜ਼ਿਲ੍ਹੇ ਦੇ ਦੇਵਸਰ ਦੇ ਮੁੱਕੇਬਾਜ਼ ਮਨੀਸ਼ ਕੌਸ਼ਿਕ ਨੇ ਕਾਮਨਵੈਲਥ ਖੇਡਾਂ ਦੇ ਫਾਈਨਲ 'ਚ ਆਪਣੀ ਥਾਂ ਬਣਾ ਲਈ ਹੈ| ਓਹਨਾ ਦਾ ਸਿਲਵਰ ਮੈਡਲ ਤਾਂ ਪਕਾ ਹੋ ਚੁੱਕਿਆ ਹੈ| ਓਹਨਾ ਨੇ ਹੁਣ ਤਕ ਜੋ ਵੀ ਹਾਸਿਲ ਕੀਤਾ ਉਸ ਦੇ ਨਾਲ ਓਹਨਾ ਦੇ ਪਿੰਡ 'ਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਹਰ ਕੋਈ ਓਹਨਾ ਦੇ ਘਰੇ ਵਧਾਈਆਂ ਦੇਣ ਲਈ ਪੂਝ ਰਹੇ ਹਨ|

ਮਨੀਸ਼ ਕੌਸ਼ਿਕ ਨੇ ਆਪਣੇ ਬੌਕਸਿੰਗ ਦੇ ਖੇਡ ਦੀ ਸ਼ੁਰੂਆਤ 2008 'ਚ ਕੀਤੀ ਸੀ| ਮਨੀਸ਼ ਨੇ ਹੁਣ ਤਕ ਬਹੁਤ ਖੇਡਾਂ 'ਚ ਹਿੱਸਾ ਲਿੱਤਾ ਅਤੇ ਜਿੱਤਣ ਤੋਂ ਬਾਅਦ ਓਹਨਾ ਨੂੰ ਕਾਮਨਵੈਲਥ ਖੇਡਾਂ 'ਚ ਖੇਡਣ ਦਾ ਮੌਕਾ ਮਿਲਿਆ| ਕਾਮਨਵੈਲਥ ਖੇਡਾਂ 'ਚ ਵੀ ਓਹਨਾ ਨੇ ਆਪਣਾ ਪੱਧਰ ਤਾਂ ਪਕਾ ਕਰ ਲਿਆ ਹੈ ਪਰ ਓਹਨਾ ਦੇ ਰਿਸ਼ਤੇਦਾਰਾਂ ਨੂੰ ਉਮੀਦ ਹੈ ਕਿ ਉਹ ਗੋਲਡ ਮੈਡਲ ਜਿੱਤ ਕੇ ਹੀ ਆਉਣਗੇ|

ਮਨੀਸ਼ ਦੇ ਘਰ 'ਚ ਖ਼ੁਸ਼ੀ ਦਾ ਮਾਹੌਲ ਹੈ| ਮਨੀਸ਼ ਦੇ ਛੋਟੇ ਭਾਈ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਓਹਨਾ ਦੇ ਭਾਈ ਨੇ ਆਪਣਾ ਮੈਡਲ ਪਕਾ ਤਾਂ ਜ਼ਰੂਰ ਕਰ ਲਿਆ ਹੈ ਪਰ ਓਹਨਾ ਨੂੰ ਪੂਰੀ ਉਮੀਦ ਹੈ ਕਿ ਉਹ ਸੋਨੇ ਦਾ ਤਗਮਾ ਵੀ ਜ਼ਰੂਰ ਜਿੱਤ ਕਿ ਲਿਆਉਣਗੇ| ਛੋਟੇ ਭਾਈ ਨੇ ਦੱਸਿਆ ਕਿ ਓਹਨਾ ਦੀ ਮਨੀਸ਼ ਨਾਲ ਫ਼ੋਨ ਤੇ ਗੱਲ ਹੋਈ ਅਤੇ ਮਨੀਸ਼ ਨੂੰ ਪੂਰੀ ਉਮੀਦ ਜ਼ਾਹਿਰ ਕੀਤੀ ਹੈ ਕਿ ਉਹ ਸੋਨੇ ਦਾ ਤਗਮਾ ਜਿੱਤ ਕੇ ਲਿਆਉਣਗੇ|

ਮਨੀਸ਼ ਦੇ ਕੋਚ ਜਗਦੀਸ਼ ਤੋਂ ਓਹਨਾ ਨੇ ਬੌਕਸਿੰਗ ਸਿੱਖੀ ਅਤੇ ਓਹਨਾ ਨੇ ਕਿਹਾ ਕਿ ਹੁਣ ਤਕ ਜਿੰਨੇ ਵੀ ਮੁਕਾਬਲੇ ਹੋਏ ਹਨ ਮਨੀਸ਼ ਨੇ ਉਹ ਮੁਕਾਬਲੇ ਜਿੱਤੇ ਹਨ|
First published: April 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ