ਦਿੱਲੀ ਨੂੰ ਪੂਰਨ ਰਾਜ ਦਾ ਦਰਜ਼ਾ ਦੇਣਾ ਹੀ ਹੈ ਸਮੱਸਿਆ ਦਾ ਹੱਲ: ਮਨੀਸ਼ ਸਿਸੋਦੀਆ


Updated: June 13, 2018, 7:50 PM IST
ਦਿੱਲੀ ਨੂੰ ਪੂਰਨ ਰਾਜ ਦਾ ਦਰਜ਼ਾ ਦੇਣਾ ਹੀ ਹੈ ਸਮੱਸਿਆ ਦਾ ਹੱਲ: ਮਨੀਸ਼ ਸਿਸੋਦੀਆ

Updated: June 13, 2018, 7:50 PM IST
ਮਹਾ ਸਦੀਕੀ

ਦਿੱਲੀ ਸਰਕਾਰ ਤੇ ਅਫ਼ਸਰਸ਼ਾਹੀ ਵਿੱਚ ਚੱਲ ਰਹੀ ਕਸ਼ਮਕਸ਼ ਲਈ ਦਿੱਲੀ ਨੂੰ ਪੂਰਨ ਰਾਜ ਦਾ ਦਰਜ ਦੇਣਾ ਹੀ ਹੱਲ ਹੈ। ਇਹ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਅਫ਼ਸਰਸ਼ਾਹੀ ਦੀ ਹੜਤਾਲ ਦੇ ਹੱਲ ਵਜੋਂ ਕਹੀ ਹੈ।

ਆਈ ਏ ਐੱਸ ਅਧਿਕਾਰੀਆਂ ਦੀ ਹੜਤਾਲ ਦਾ ਹੱਲ ਕੱਢਣ ਲਈ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਲੇਫ਼ਟੀਨੇੰਟ ਗਵਰਨਰ ਅਨਿਲ ਬੈਜਲ ਦੇ ਬੰਗਲੇ ਤੇ ਮੌਜੂਦ ਸਨ। ਨਿਊਜ਼ 18 ਨੂੰ ਦਿੱਤੇ ਇੰਟਰਵਿਊ ਵਿੱਚ ਸਿਸੋਦੀਆ ਨੇ ਕਿਹਾ ਕਿ ਐੱਲ ਜੀ ਨੇ ਨਾ ਸਿਰਫ਼ ਓਹਨਾ ਦੀ ਬਲਕਿ ਦਿੱਲੀ ਦੀ ਜ਼ਰੂਰਤਾਂ ਨੂੰ ਵੀ ਖ਼ਾਰਜ ਕਰ ਦਿੱਤਾ ਹੈ।

ਸਿਸੋਦੀਆ ਨੇ ਕਿਹਾ ਕਿ ਆਈ ਏ ਐੱਸ ਅਧਿਕਾਰੀ ਦਫ਼ਤਰ ਜਾ ਰਹੇ ਨੇ, ਫਾਈਲਾਂ ਨੂੰ ਨਿਪਟਾ ਰਹੇ ਨੇ ਪਰ ਉਹ ਮੰਤਰੀਆਂ ਨਾਲ ਮੀਟਿੰਗ ਨਹੀਂ ਕਰ ਰਹੇ। ਅਜਿਹੇ ਹਾਲਾਤ ਵਿੱਚ ਸ਼ਹਿਰ ਦੀ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਵੇਗਾ? ਓਹਨਾ ਕਿਹਾ ਕਿ ਅਸੀਂ ਐਲ ਜੀ ਦੇ ਦਫ਼ਤਰ ਵਿੱਚ ਵਿਜ਼ਟਰ ਰੂਮ ਵਿੱਚ 24 ਘੰਟੇ ਬੈਠੇ ਰਹੇ ਕਿਉਂਕਿ ਦਿੱਲੀ ਪਰੇਸ਼ਾਨੀਆਂ ਤੋਂ ਗੁਜ਼ਰ ਰਹੀ ਹੈ।
Loading...

ਓਹਨਾ ਨੇ ਕਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਆਈ ਏ ਐੱਸ ਅਧਿਕਾਰੀ ਕੰਮ ਕਰ ਰਹੇ ਨੇ, ਫਾਈਲਾਂ ਨਿਪਟਾ ਰਹੇ ਨੇ ਪਰ ਮੰਤਰੀਆਂ ਨਾਲ ਮੀਟਿੰਗ ਨਹੀਂ ਕਰ ਰਹੇ. ਮਨੀਸ਼ ਸਿਸੋਦੀਆ ਨੇ ਇਲਜ਼ਾਮ ਲਾਇਆ ਕਿ ਕੁਜ ਅਧਿਕਾਰੀ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਇਸ਼ਾਰੇ ਤੇ ਐੱਲ ਜੀ ਓਹਨਾ ਨੂੰ ਧਮਕੀ ਦੇ ਰਹੇ ਨੇ.

ਸਿਸੋਦੀਆ ਨੇ ਕਿਹਾ ਕਿ ਸਾਡੀ ਸਰਕਾਰ ਇਸ ਮਾਮਲੇ ਵਿੱਚ ਗੰਭੀਰ ਹੈ. ਸਾਡੇ ਕੋਲ ਪੈਸੇ ਤੇ ਇਛਾ ਸ਼ਕਤੀ ਦੀ ਘਾਟ ਨਹੀਂ. ਅਸੀਂ ਇਹ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕਰ ਕੇ ਵਿਖਾਇਆ ਹੈ. ਪਰ ਭਾਜਪਾ ਨੂੰ ਇਸ ਗੱਲ ਨਾਲ ਸਹਿਮਤ ਹੋਣਾ ਚਾਹੀਦਾ ਕੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ.

 
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ