ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ਉੱਤੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਦੀ ਗੁਜਰਾਤ ਦੀਆਂ ਵਿਧਾਨਸਭਾ ਚੋਣਾਂ ਵਿੱਚ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਾਰ ਹੋਵੇਗੀ, ਜਿਸ ਤੋਂ ਭਾਜਪਾ ਇੰਨੀ ਬੌਖਲਾ ਗਈ ਹੈ ਕਿ ਉਨ੍ਹਾਂ ਵੱਲੋਂ ਸੂਰਤ ਈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਚਨ ਜ਼ਰੀਵਾਲਾ ਨੂੰ ਕਿਡਨੈਪ ਕਰ ਲਿਆ ਹੈ।ਸਿਸੋਦੀਆ ਦਾ ਕਹਿਣਾ ਹੈ ਕਿ ਭਾਜਪਾ ਨੇ ਹਾਰ ਦੇ ਡਰ ਤੋਂ ਕੰਚਨ ਜਰੀਵਾਲਾ ਨੂੰ ਕਿਡਨੈਪ ਕਰ ਲਿਆ ਹੈ, ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ ਅਤੇ ਉਨ੍ਹਾਂ ਦਾ ਪਰਿਵਾਰ ਵੀ ਲਾਪਤਾ ਹੈ।
Watch how police and BJP goons together - dragged our Surat East candidate Kanchan Jariwala to the RO office, forcing him to withdraw his nomination
The term ‘free and fair election’ has become a joke! pic.twitter.com/CY32TrUZx8
— Raghav Chadha (@raghav_chadha) November 16, 2022
ਸਿਸੋਦੀਆ ਦੇ ਮੁਤਾਬਕ ਕੰਚਨ ਜ਼ਰੀਵਾਲਾ ਆਪਣੇ ਨਾਮਜ਼ਦਗੀ ਦੇ ਕਾਗਜ਼ਾਂ ਦੀ ਜਾਂਚ ਕਰਵਾਉਣ ਦੇ ਲਈ ਗਏ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਿਡਨੈਪ ਕਰ ਲਿਆ ਗਿਆ।
AAP के गुजरात उम्मीदवारों का अपहरण कर, ज़बरदस्ती उनसे नामांकन रद्द करवाकर भाजपा लोकतंत्र की हत्या कर रही है। इसके विरुद्ध अपील करने मुख्य चुनाव आयोग आया हूँ | LIVE https://t.co/KdbdxCHcZG
— Manish Sisodia (@msisodia) November 16, 2022
ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਚੋਣ ਆਯੋਗ ਨੂੰ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।
Addressing an Important Press Conference | LIVE https://t.co/PCT4TSeM2H
— Manish Sisodia (@msisodia) November 16, 2022
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਪਾਰਟੀ ਗੁਜਰਾਤ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆ ਤਿੱਖੇ ਸਵਾਲ ਚੁੱਕੇ ਹੈ। ਰਾਘਵ ਚੱਢਾ ਨੇ ਇਲਜ਼ਾਮ ਲਾਇਆ ਕਿ ਸੂਰਤ ਪੂਰਬੀ ਸੀਟ ਤੋਂ ਸਾਡੇ ਉਮੀਦਵਾਰ ਕੰਚਨ ਜਰੀਵਾਲਾ ਨੂੰ ਭਾਜਪਾ ਨੇ ਅਗਵਾ ਕਰ ਲਿਆ ਹੈ। ਪਹਿਲਾਂ ਭਾਜਪਾ ਨੇ ਉਨ੍ਹਾਂ ਦੀ ਨਾਮਜ਼ਦਗੀ ਪੱਤਰ ਨੂੰ ਖਾਰਜ ਕਰਾਉਣ ਦੀ ਕੋਸ਼ਿਸ ਕੀਤੀ ਸੀ। ਜਦੋਂ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਤਾਂ ਉਮੀਦਵਾਰੀ ਵਾਪਸ ਲੈਣ ਲਈ ਮਜ਼ਬੂਰ ਕੀਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ। ਰਾਘਵ ਨੇ ਇਸ ਨੂੰ ਗੁਜਰਾਤ ’ਚ ਲੋਕਤੰਤਰ ਦੀ ਦਿਨ-ਦਿਹਾੜੇ ਕਤਲ ਦੱਸਿਆ।
Gujarat में BJP का जंगल राज!
Surat East से AAP उम्मीदवार Kanchan Jariwala को BJP के गुंडों ने Kidnap कर लिया है। उनका Phone कल 1 बजे से बंद है।
हमने CEO-Police से जानकारी सांझा कर दी है। हमें उम्मीद करते हैं कि सख़्त एक्शन लिया जाएगा
-@raghav_chadha #BJPKidnapsAAPCandidate pic.twitter.com/Os1BMXYXkA
— AAP (@AamAadmiParty) November 16, 2022
ਰਾਘਵ ਚੱਢਾ ਦਾ ਇਲਜ਼ਾਮ ਹੈ ਕਿ ਭਾਜਪਾ ਦੇ ਗੁੰਡਿਆਂ ਨੇ ਕੰਚਨ ਜਰੀਵਾਲਾ ਨੂੰ ਕੱਲ੍ਹ ਸਵੇਰੇ ਅਗਵਾ ਕਰ ਲਿਆ। ਉਹ ਇਸ ਸਮੇਂ ਭਾਜਪਾ ਦੇ ਗੁੰਡਿਆਂ ਦੀ ਕਸਟਡੀ ਵਿੱਚ ਹਨ। ਰਾਘਵ ਨੇ ਕਿਹਾ ਕਿ ਭਾਜਪਾ ਗੁਜਰਾਤ ਚੋਣਾਂ ਤੋਂ ਇੰਨਾ ਘਬਰਾ ਗਈ ਹੈ ਅਤੇ ਡਰ ਗਈ ਹੈ ਕਿ ਉਹ ‘ਆਪ’ ਦੇ ਉਮੀਦਵਾਰਾਂ ਨੂੰ ਅਗਵਾ ਕਰ ਰਹੀ ਹੈ। ਇਹ ਗੁੰਡਾਗਰਦੀ ਹੈ ਅਤੇ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਨੇ ਕਿਹਾ ਕਿ ਕੱਲ ਕੰਚਨ ’ਤੇ ਭਾਜਪਾ ਦੇ ਗੁੰਡਿਆਂ ਨੇ ਦਬਾਅ ਬਣਾਇਆ ਕਿ ਨਾਮਜ਼ਦਗੀ ਪੱਤਰ ਨਾ ਭਰੋ। ਨਾਮਜ਼ਦਗੀ ਦੇ ਆਖ਼ਰੀ ਦਿਨ ਉਨ੍ਹਾਂ ’ਤੇ ਨਾਮਜ਼ਦਗੀ ਰੱਦ ਕਰਾਉਣ ਦਾ ਦਬਾਅ ਬਣਾਇਆ। ਜਦੋਂ ਉਨ੍ਹਾਂ ਨੇ ਗੱਲ ਨਹੀਂ ਮੰਨੀ ਤਾਂ ਅਗਵਾ ਕਰਵਾ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, Assembly Elections 2022, BJP, Candidates, Congress, Election commission, Gujrat, Kidnapping