Home /News /national /

ਗੁਜਰਾਤ ਚੋਣਾਂ: ਭਾਜਪਾ ਨੇ ਕੁਝ ਚੈਨਲਾਂ ਨੂੰ ਧਮਕੀ ਦਿੱਤੀ ਹੈ ਕਿ AAP ਆਗੂਆਂ ਨੂੰ ਨਾ ਬੁਲਾਓ: ਸਿਸੋਦੀਆ

ਗੁਜਰਾਤ ਚੋਣਾਂ: ਭਾਜਪਾ ਨੇ ਕੁਝ ਚੈਨਲਾਂ ਨੂੰ ਧਮਕੀ ਦਿੱਤੀ ਹੈ ਕਿ AAP ਆਗੂਆਂ ਨੂੰ ਨਾ ਬੁਲਾਓ: ਸਿਸੋਦੀਆ

ਗੁਜਰਾਤ ਚੋਣਾਂ: ਭਾਜਪਾ ਨੇ ਕੁਝ ਚੈਨਲਾਂ ਨੂੰ ਧਮਕੀ ਦਿੱਤੀ ਹੈ ਕਿ AAP ਆਗੂਆਂ ਨੂੰ ਨਾ ਬੁਲਾਓ: ਸਿਸੋਦੀਆ (ਫਾਇਲ ਫੋਟੋ)

ਗੁਜਰਾਤ ਚੋਣਾਂ: ਭਾਜਪਾ ਨੇ ਕੁਝ ਚੈਨਲਾਂ ਨੂੰ ਧਮਕੀ ਦਿੱਤੀ ਹੈ ਕਿ AAP ਆਗੂਆਂ ਨੂੰ ਨਾ ਬੁਲਾਓ: ਸਿਸੋਦੀਆ (ਫਾਇਲ ਫੋਟੋ)

ਸਿਸੋਦੀਆ ਨੇ ਟਵੀਟ ਕੀਤਾ, ''ਕੁਝ ਟੀਵੀ ਚੈਨਲਾਂ ਦੇ ਲੋਕਾਂ ਨੇ ਦੱਸਿਆ ਕਿ ਭਾਜਪਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਤੁਸੀਂ ਗੁਜਰਾਤ 'ਤੇ ਕਿਸੇ ਵੀ ਚਰਚਾ 'ਚ AAP ਵਾਲਿਆਂ ਨੂੰ ਬੁਲਾਉਂਦੇ ਹੋ ਤਾਂ ਭਾਜਪਾ ਉਸ ਚਰਚਾ 'ਚ ਨਹੀਂ ਆਵੇਗੀ।

  • Share this:

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਅਜਿਹਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕੁਝ ਨਿਊਜ਼ ਚੈਨਲਾਂ ਨੂੰ 'ਧਮਕੀ' ਦਿੱਤੀ ਹੈ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਦੇ ਨੁਮਾਇੰਦਿਆਂ ਨੂੰ ਗੁਜਰਾਤ ਚੋਣਾਂ ਉਤੇ ਬਹਿਸ ਵਿੱਚ ਬੁਲਾਇਆ ਹੈ, ਤਾਂ ਉਹ ਆਪਣੇ ਪ੍ਰਤੀਨਿਧੀਆਂ ਨੂੰ ਨਹੀਂ ਭੇਜੇਗੀ।

ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਕੁਝ ਟੀਵੀ ਚੈਨਲਾਂ ਨੂੰ ਇਸ ਤਰ੍ਹਾਂ 'ਧਮਕਾਉਣਾ' ਭਾਜਪਾ ਲਈ ਉਚਿਤ ਨਹੀਂ ਹੈ।

ਸਿਸੋਦੀਆ ਨੇ ਟਵੀਟ ਕੀਤਾ, ''ਕੁਝ ਟੀਵੀ ਚੈਨਲਾਂ ਦੇ ਲੋਕਾਂ ਨੇ ਦੱਸਿਆ ਕਿ ਭਾਜਪਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਤੁਸੀਂ ਗੁਜਰਾਤ 'ਤੇ ਕਿਸੇ ਵੀ ਚਰਚਾ 'ਚ AAP ਵਾਲਿਆਂ ਨੂੰ ਬੁਲਾਉਂਦੇ ਹੋ ਤਾਂ ਭਾਜਪਾ ਉਸ ਚਰਚਾ 'ਚ ਨਹੀਂ ਆਵੇਗੀ।

ਟੀਵੀ ਚੈਨਲਾਂ ਨੇ ਬਹੁਤ ਵਿਰੋਧ ਕੀਤਾ ਪਰ ਭਾਜਪਾ ਨਹੀਂ ਮੰਨੀ ਪਰ ਉਸ ਨੇ ਆਪਣੇ ਦਾਅਵੇ ਦੇ ਹੱਕ ਵਿੱਚ ਕੋਈ ਸਬੂਤ ਨਹੀਂ ਦਿੱਤਾ। ਉਨ੍ਹਾਂ ਨੇ ਲਿਖਿਆ, 'ਭਾਜਪਾ ਵਾਲਿਓ. ਹਿੰਮਤ ਹੈ ਤਾਂ ਸਾਹਮਣੇ ਆਓ। ਤੁਸੀਂ ਤਾਂ ਪਹਿਲਾਂ ਹੀ ਡਰ ਕੇ ਭੱਜ ਗਏ ਹੋ?''

ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹਨ। ਦੱਸ ਦਈਏ ਕਿ 182 ਵਿਧਾਨ ਸਭਾ ਸੀਟਾਂ 'ਤੇ ਦੋ ਪੜਾਵਾਂ 'ਚ ਵੋਟਿੰਗ ਹੋਵੇਗੀ। ਪਹਿਲੇ ਪੜਾਅ ਲਈ 1 ਦਸੰਬਰ ਅਤੇ ਦੂਜੇ ਪੜਾਅ ਲਈ 5 ਦਸੰਬਰ ਨੂੰ ਵੋਟਾਂ ਪੈਣਗੀਆਂ।

ਇਸ ਦੇ ਨਾਲ ਹੀ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਸਾਹਮਣੇ ਆਉਣਗੇ। ਇਸ ਦਿਨ ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਸਾਹਮਣੇ ਆਉਣਗੇ।

Published by:Gurwinder Singh
First published:

Tags: Aam Aadmi Party, Arvind Kejriwal, Manish sisodia