ਸਿਰਸਾ ਨੇ ਔਰੰਗਜ਼ੇਬ ਲੇਨ ਬੋਰਡ 'ਤੇ ਮਲੀ ਕਾਲਖ, ਸਰਕਾਰ ਅੱਗੇ ਰੱਖੀ ਇਹ ਮੰਗ...

ਸਿਰਸਾ ਨੇ ਔਰੰਗਜ਼ੇਬ ਲੇਨ ਬੋਰਡ 'ਤੇ ਮਲੀ ਕਾਲਖ, ਸਰਕਾਰ ਅੱਗੇ ਰੱਖੀ ਇਹ ਮੰਗ...

ਸਿਰਸਾ ਨੇ ਔਰੰਗਜ਼ੇਬ ਲੇਨ ਬੋਰਡ 'ਤੇ ਮਲੀ ਕਾਲਖ, ਸਰਕਾਰ ਅੱਗੇ ਰੱਖੀ ਇਹ ਮੰਗ...

  • Share this:
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਦਿੱਲੀ ਵਿਚ ਔਰੰਗਜ਼ੇਬ ਦੇ ਸਾਈਨ ਬੋਰਡ ‘ਤੇ ਕਾਲਖ਼ ਮਲ ਦਿੱਤੀ। ਦਰਅਸਲ, ਔਰੰਗਜ਼ੇਬ ਦੇ ਨਾਂ 'ਤੇ ਦਿੱਲੀ 'ਚ ਇਕ ਸੜਕ ਹੈ, ਜਿਸ ਦੇ ਬੋਰਡ 'ਤੇ ਬਕਾਇਦਾ ਨਾਂ ਵੀ ਲਿਖਿਆ ਗਿਆ ਹੈ। ਇਸ ਨੂੰ ਲੈ ਕੇ ਸਿਰਸਾ ਅਤੇ ਹੋਰ ਸਹਿਯੋਗੀਆਂ ਵੱਲੋਂ ਔਰੰਗਜ਼ੇਬ ਲੇਨ ਬੋਰਡ 'ਤੇ ਕਾਲਖ ਮਲ ਦਿੱਤੀ ਗਈ। ਸਿਰਸਾ ਨੇ ਸਰਕਾਰ ਤੋਂ ਔਰਗਜ਼ੇਬ ਦਾ ਨਾਂ ਹਟਾਉਣ ਦੀ ਮੰਗ ਕੀਤੀ ਹੈ।

    ਸਿਰਸਾ ਨੇ ਮੰਗ ਕੀਤੀ ਕਿ ਔਰੰਗਜ਼ੇਬ ਦਾ ਨਾਂ ਕਿਤਾਬਾਂ 'ਚੋਂ ਵੀ ਹਟਾਇਆ ਜਾਵੇ। ਸਿਰਸਾ ਨੇ ਆਪਣੇ ਹੱਥ 'ਚ ਤਖਤੀ ਵੀ ਫੜੀ ਹੋਈ ਸੀ, ਜਿਸ 'ਤੇ ਲਿਖਿਆ- ''ਔਰੰਗਜ਼ੇਬ ਹਿੰਦੂਆਂ ਦਾ ਜ਼ਬਰਨ ਧਰਮ ਪਰਿਵਰਤਨ ਕਰਦਾ ਸੀ, ਉਹ ਲੱਖਾਂ ਹਿੰਦੂਆਂ ਦਾ ਕਾਤਲ ਹੈ।'' ਉਨ੍ਹਾਂ ਕਿਹਾ ਕਿ ਜਿਸ ਬੇਰਹਿਮ ਸ਼ਾਸਕ ਨੇ ਭਾਰਤ ਦੇ ਲੱਖਾਂ ਹਿੰਦੂਆਂ 'ਤੇ ਅੱਤਿਆਚਾਰ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ, ਉਸ ਔਰੰਗਜ਼ੇਬ ਦੇ ਨਾਂ 'ਤੇ ਮੇਰੇ ਦੇਸ਼ ਵਿਚ ਅੱਜ ਵੀ ਸੜਕ ਹੈ। ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ 'ਤੇ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਸ ਸੜਕ ਦਾ ਨਾਂ ਬਦਲਣ ਦੀ ਬੇਨਤੀ ਕਰਦਾ ਹਾਂ।
    First published: