ਮੋਦੀ ਨੇ 'ਮਨ ਕੀ ਬਾਤ' ਵਿਚ ਪਾਣੀ ਦੀ ਸੰਭਾਲ ਕਰਨ ਦਾ ਦਿੱਤਾ ਸੱਦਾ, ਕਿਹਾ-ਜਲ ਸਿਰਫ ਜੀਵਨ ਨਹੀਂ, ਆਸਥਾ ਤੇ ਵਿਕਾਸ ਦੀ ਧਾਰਾ ਵੀ...

ਮੋਦੀ ਨੇ 'ਮਨ ਕੀ ਬਾਤ' ਵਿਚ ਪਾਣੀ ਦੀ ਸੰਭਾਲ ਕਰਨ ਦਾ ਦਿੱਤਾ ਸੱਦਾ, ਕਿਹਾ-ਜਲ ਸਿਰਫ ਜੀਵਨ. (ਫਾਇਲ ਫੋਟੋ)
- news18-Punjabi
- Last Updated: February 28, 2021, 2:36 PM IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀ ਨੂੰ ਜੀਵਨ ਦੇ ਨਾਲ ਆਸਥਾ ਦਾ ਪ੍ਰਤੀਕ ਤੇ ਵਿਕਾਸ ਦੀ ਧਾਰਾ ਕਰਾਰ ਦਿੰਦਿਆਂ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਇਸ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਦੀ 74ਵੀਂ ਕੜੀ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਦੀ ਸੰਭਾਲ ਲਈ ਕੇਂਦਰ ਸਰਕਾਰ ਇਸ ਸਾਲ ਵਿਸ਼ਵ ਜਲ ਦਿਵਸ ਨਾਲ 100 ਦਿਨਾਂ ਦੀ ਮੁਹਿੰਮ ਸ਼ੁਰੂ ਕਰੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਨੂੰ ਜੀਵਨ ਦੇ ਨਾਲ ਹੀ ਆਸਥਾ ਦਾ ਪ੍ਰਤੀਕ ਅਤੇ ਵਿਕਾਸ ਦੀ ਧਾਰਾ ਕਰਾਰ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਇਸ ਦੀ ਬਚਤ ਕਰਨ ਦੀ ਅਪੀਲ ਕੀਤੀ। ਆਲ ਇੰਡੀਆ ਰੇਡੀਓ ਦੇ 'ਮਨ ਕੀ ਬਾਤ' ਪ੍ਰੋਗਰਾਮ ਦੇ 74ਵੇਂ ਐਪੀਸੋਡ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੀ ਪਾਣੀ ਦੀ ਰਾਖੀ ਲਈ ਇਸ ਸਾਲ "ਵਿਸ਼ਵ ਜਲ ਦਿਵਸ" ਤੋਂ 100 ਦਿਨਾਂ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਸ੍ਰੀ ਮੋਦੀ ਨੇ ਕਿਹਾ ਕਿ ਵਿਸ਼ਵ ਦੇ ਹਰ ਸਮਾਜ ਵਿੱਚ ਨਦੀਆਂ ਨਾਲ ਜੁੜੀ ਕੋਈ ਨਾ ਕੋਈ ਪਰੰਪਰਾ ਹੁੰਦੀ ਹੈ ਅਤੇ ਨਦੀਆਂ ਦੇ ਤਟ ਉਤੇ ਕਈ ਸਭਿਅਤਾ ਵੀ ਵਿਕਸਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਭਾਰਤੀ ਸੰਸਕ੍ਰਿਤੀ ਹਜ਼ਾਰਾਂ ਸਾਲ ਪੁਰਾਣੀ ਹੈ, ਇਸ ਦਾ ਵਿਸਥਾਰ ਦੇਸ਼ ਵਿੱਚ ਵਧੇਰੇ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ, 'ਭਾਰਤ ਵਿਚ ਕੋਈ ਦਿਨ ਅਜਿਹਾ ਨਹੀਂ ਹੋਵੇਗਾ ਜਦੋਂ ਦੇਸ਼ ਦੇ ਕਿਸੇ ਕੋਨੇ ਵਿਚ ਪਾਣੀ ਨਾਲ ਸਬੰਧਤ ਕੋਈ ਉਤਸਵ ਨਾ ਹੋਵੇ। ਮਾਘ ਦੇ ਦਿਨਾਂ ਵਿਚ ਤਾਂ ਲੋਕ ਆਪਣੇ ਘਰ ਪਰਿਵਾਰ, ਸੁੱਖ ਸਹੂਲਤਾਂ ਛੱਡ ਮਹੀਨਾ ਭਰ ਨਦੀਆਂ ਦੇ ਕਿਨਾਰੇ ਕਲਪਵਾਸ ਕਰਨ ਜਾਂਦੇ ਹਨ। ਇਸ ਵਾਰ ਕੁੰਭ ਵੀ ਹਰਿਦੁਆਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪਾਣੀ ਸਾਡੇ ਲਈ ਜੀਵਨ ਹੈ ਅਤੇ ਇਹ ਵਿਕਾਸ ਦੀ ਧਾਰਾ ਵੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਨੂੰ ਜੀਵਨ ਦੇ ਨਾਲ ਹੀ ਆਸਥਾ ਦਾ ਪ੍ਰਤੀਕ ਅਤੇ ਵਿਕਾਸ ਦੀ ਧਾਰਾ ਕਰਾਰ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਇਸ ਦੀ ਬਚਤ ਕਰਨ ਦੀ ਅਪੀਲ ਕੀਤੀ। ਆਲ ਇੰਡੀਆ ਰੇਡੀਓ ਦੇ 'ਮਨ ਕੀ ਬਾਤ' ਪ੍ਰੋਗਰਾਮ ਦੇ 74ਵੇਂ ਐਪੀਸੋਡ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੀ ਪਾਣੀ ਦੀ ਰਾਖੀ ਲਈ ਇਸ ਸਾਲ "ਵਿਸ਼ਵ ਜਲ ਦਿਵਸ" ਤੋਂ 100 ਦਿਨਾਂ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਸ੍ਰੀ ਮੋਦੀ ਨੇ ਕਿਹਾ ਕਿ ਵਿਸ਼ਵ ਦੇ ਹਰ ਸਮਾਜ ਵਿੱਚ ਨਦੀਆਂ ਨਾਲ ਜੁੜੀ ਕੋਈ ਨਾ ਕੋਈ ਪਰੰਪਰਾ ਹੁੰਦੀ ਹੈ ਅਤੇ ਨਦੀਆਂ ਦੇ ਤਟ ਉਤੇ ਕਈ ਸਭਿਅਤਾ ਵੀ ਵਿਕਸਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਭਾਰਤੀ ਸੰਸਕ੍ਰਿਤੀ ਹਜ਼ਾਰਾਂ ਸਾਲ ਪੁਰਾਣੀ ਹੈ, ਇਸ ਦਾ ਵਿਸਥਾਰ ਦੇਸ਼ ਵਿੱਚ ਵਧੇਰੇ ਪਾਇਆ ਜਾਂਦਾ ਹੈ।