ਉੱਤਰ ਪੂਰਬੀ ਦਿੱਲੀ ਦੇ ਖਜੂਰੀ ਖ਼ਾਸ ਇਲਾਕੇ ਦੀ ਗਲੀ ਨੰਬਰ ਚਾਰ - 65 ਸਾਲ ਦੇ ਮੁਹੰਮਦ ਤਾਹਿਰ ਆਪਣੀ ਦੋ ਨੂੰਹਾਂ ਨਾਲ ਖ਼ਾਕ ਹੋਏ ਮਲਬੇ ਨੂੰ ਦੇਖੀ ਜਾ ਰਹੇ ਨੇ, ਇਹ ਮਿੱਟੀ ਉਨ੍ਹਾਂ ਦਾ ਘਰ ਹੋਇਆ ਕਰਦਾ ਸੀ। ਮੰਗਲਵਾਰ ਨੂੰ ਭੜਕੀ ਹਿੰਸਾ ਵਿੱਚ ਦੰਗਾਈਆਂ ਨੇ ਉਨ੍ਹਾਂ ਦਾ ਘਰ ਸਾੜ ਦਿੱਤਾ।
ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਦੰਗਾਈ ਇਸ ਗਲੀ ਵਿੱਚ ਦਾਖਲ ਹੋਏ ਅਤੇ ਲੁੱਟ ਕੇ ਘਰ ਨੂੰ ਅੱਗ ਲਾ ਦਿੱਤੀ। ਜਦੋਂ ਅੱਗ ਲਈ ਗਈ ਤਾਂ ਤਾਹਿਰ ਦੇ ਘਰ ਵਾਲੇ ਵੀ ਅੰਦਰ ਹੀ ਸਨ। ਉਨ੍ਹਾਂ ਨੇ ਘਰ ਦੀ ਛੱਤ ਤੋਂ ਦੂਜੇ ਪਾਸੇ ਛਾਲ਼ ਮਾਰ ਕੇ ਜਾਨ ਬਚਾਈ ਤੇ ਕਿਸੇ ਤਰਾਂ ਆਪਣੀ ਜਾਨ ਬਚਾਈ। ਇਸ ਗਲੀ 'ਚ ਬਣਿਆ ਧਾਰਮਿਕ ਸਥਾਨ ਵੀ ਸੜ ਚੁੱਕਿਆ ਹੈ।
ਅਗਲੇ ਦਿਨ ਸਾਰੇ ਪਰਵਾਰ ਨੇ ਮਲਬੇ ਵਿੱਚੋਂ ਕੁੱਝ ਬਚਿਆ ਮਿਲ ਜਾਵੇ ਜੋ ਅੱਗੇ ਕੰਮ ਆ ਜਾਵੇ ਪਰ ਕੁੱਝ ਹੱਥ ਨਹੀਂ ਲੱਗਿਆ ਸਿਵਾ ਆਪਣੇ ਤਬਾਹ ਹੋਏ ਘਰ ਨੂੰ ਵੇਖ ਕੇ ਰੋਣ ਦੇ। ਇਸ ਹਿੰਸਾ ਨੇ ਹਿੰਦੂ ਮੁਸਲਿਮ ਦਾ ਕੋਈ ਵਿਤਕਰਾ ਨਹੀਂ ਕੀਤਾ - ਘਰ ਹਿੰਦੂਆਂ ਦੇ ਵੀ ਤਬਾਹ ਹੋਏ। ਕਈ ਮੁਸਲਿਮ ਪਰਵਾਰ ਸਭ ਕੁੱਝ ਛੱਡ ਕੇ ਜਾਣ ਲਈ ਮਜਬੂਰ ਹਨ।
ਖਜੂਰੀ ਖ਼ਾਸ ਇਲਾਕੇ ਵਿੱਚ ਤਾਹਿਰ ਵਰਗੇ ਲੋਕਾਂ ਦੇ ਨਾਲ ਨਾਲ ਕਈ ਹੋਰ ਵੀ ਘਰ ਛੱਡ ਕੇ ਜਾ ਰਹੇ ਹਨ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਡਰ ਦੀ ਵਜ੍ਹਾ ਕਰ ਕੇ ਉਹ ਕੀਤੇ ਦੂਰ ਜਾਣਾ ਚਾਹੁੰਦੇ ਹਨ। News18 ਦੀ ਟੀਮ ਨੇ ਖਜੂਰੀ ਖ਼ਾਸ, ਮੌਜ ਪੁਰ, ਬਾਬਰ ਪੁਰ, ਤੇ ਭਾਗੀਰਥੀ ਵਿਹਾਰ ਇਲਾਕਿਆਂ ਵਿੱਚ ਕਈ ਮੁਸਲਿਮ ਘਰਾਂ ਚ ਜਾ ਕੇ ਪੜਤਾਲ ਕੀਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਘਰਾਂ ਨੂੰ ਲੁੱਟ ਤੋਂ ਬਾਅਦ ਅੱਗ ਲਾ ਦਿੱਤੀ ਗਈ। ਰੇਹੜੀ ਤੇ ਸਬਜ਼ੀ ਵੇਚਣ ਵਾਲੇ ਮੁਹੰਮਦ ਇਫਾਜ਼ (20) ਖਜੂਰੀ ਖ਼ਾਸ ਵਿੱਚ ਰਹਿੰਦੇ ਹਨ। ਦੰਗਿਆਂ ਕਰ ਕੇ ਉਹ ਵੀ ਸਭ ਕੁੱਝ ਛੱਡ ਕੇ ਜਾਣ ਨੂੰ ਮਜਬੂਰ ਹਨ। "ਅਸੀਂ ਅਜਿਹਾ ਪਹਿਲਾਂ ਕਦੇ ਨਹੀਂ ਵੇਖਿਆ। ਭੀੜ ਜੈ ਸ਼੍ਰੀ ਰਾਮ ਦਾ ਨਾਅਰਾ ਲਾ ਕੇ ਅੰਦਰ ਵੜਦੀ ਹੈ ਅਤੇ ਤੋੜ ਫੋੜ ਕਰ ਕੇ ਅੱਗ ਲਾ ਦਿੰਦੀ ਹੈ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence