ਮਥੁਰਾ 'ਚ ਕਿਸਾਨਾਂ ਦਾ ਯਮੁਨਾ ਐਕਸਪ੍ਰੈਸ ਵੇਅ ਦੇ ਟੋਲ ਪਲਾਜ਼ੇ ’ਤੇ ਕਬਜ਼ਾ, ਕੀਤਾ ਫਰੀ

News18 Punjabi | News18 Punjab
Updated: July 20, 2021, 1:11 PM IST
share image
ਮਥੁਰਾ 'ਚ ਕਿਸਾਨਾਂ ਦਾ ਯਮੁਨਾ ਐਕਸਪ੍ਰੈਸ ਵੇਅ ਦੇ ਟੋਲ ਪਲਾਜ਼ੇ ’ਤੇ ਕਬਜ਼ਾ, ਕੀਤਾ ਫਰੀ
ਮਥੁਰਾ 'ਚ ਕਿਸਾਨਾਂ ਦਾ ਯਮੁਨਾ ਐਕਸਪ੍ਰੈਸ ਵੇਅ ਦੇ ਟੋਲ ਪਲਾਜ਼ੇ ’ਤੇ ਕਬਜ਼ਾ, ਕੀਤਾ ਫਰੀ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਯਮੁਨਾ ਐਕਸਪ੍ਰੈਸ ਵੇਅ (Yamuna Expressway) ਉਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਤੋਮਰ ਸੈਂਕੜੇ ਕਿਸਾਨਾਂ ਨਾਲ ਪਹੁੰਚੇ। ਉਨ੍ਹਾਂ ਨੇ ਪੰਜ ਸੂਤਰੀ ਮੰਗਾਂ ਨੂੰ ਲੈ ਕੇ ਯਮੁਨਾ ਐਕਸਪ੍ਰੈਸਵੇਅ ਟੋਲ ਪਲਾਜ਼ਾ ਦੇ ਬੂਥਾਂ' ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਟੋਲ ਮੁਕਤ ਕਰਵਾ ਲਿਆ।

ਟੋਲ ਪਲਾਜ਼ਾ 'ਤੇ ਕਿਸਾਨਾਂ ਦੇ ਕਬਜ਼ੇ ਹੋਣ ਦੀ ਜਾਣਕਾਰੀ 'ਤੇ ਪੁਲਿਸ ਪ੍ਰਸ਼ਾਸਨ 'ਚ ਹਲਚਲ ਮਚ ਗਈ। ਸੀਓ ਧਰਮਿੰਦਰ ਚੌਹਾਨ ਅਤੇ ਐਸਡੀਐਮ ਮਾਂਟ ਰਾਮਦੱਤ ਰਾਮ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜ਼ਬਰਦਸਤੀ ਕਿਸਾਨਾਂ ‘ਤੇ ਕਾਲੇ ਕਾਨੂੰਨ ਲਗਾਏ ਹਨ। ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਕਿਸਾਨ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ।
ਇਸ ਦੇ ਨਾਲ ਹੀ ਕਿਸਾਨ ਮੰਗ ਕਰ ਰਹੇ ਹਨ ਕਿ ਅਜੇ ਤੱਕ ਕਿਸਾਨਾਂ ਨੂੰ ਯਮੁਨਾ ਐਕਸਪ੍ਰੈਸ ਵੇਅ ਲਈ ਐਕੁਆਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ ਹੈ, ਜਦਕਿ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਜੇਪੀ ਗਰੁੱਪ ਨੂੰ ਵੀ ਆਦੇਸ਼ ਦਿੱਤਾ ਹੈ। ਆਦੇਸ਼ ਅਨੁਸਾਰ ਕਿਸਾਨਾਂ ਨੂੰ 64.7 ਵਾਧੂ ਦੇਣਾ ਸੀ, ਪਰ ਮੁਆਵਜ਼ਾ ਅੱਜ ਤੱਕ ਨਹੀਂ ਦਿੱਤਾ ਗਿਆ ਹੈ।
Published by: Gurwinder Singh
First published: July 20, 2021, 1:09 PM IST
ਹੋਰ ਪੜ੍ਹੋ
ਅਗਲੀ ਖ਼ਬਰ